ਨੱਥੂਵਾਲਾ ਗਰਬੀ, (ਰਾਜਵੀਰ)- ਜਦੋਂ ਦਾ ਸਰਕਾਰ ਵੱਲੋਂ ਅਾਵਾਰਾ ਕੁੱਤਿਆਂ ਨੂੰ ਮਾਰਨਾਂ ਬੰਦ ਕੀਤਾ ਗਿਆ ਹੈ, ਉਸ ਦਿਨ ਤੋਂ ਲੋਕਾਂ ਦੀਆਂ ਸਮੱਸਿਆਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਹਰ ਦਿਨ ਕੁੱਤਿਆਂ ਦੀ ਵਜ੍ਹਾ ਨਾਲ ਨਵੀਂਆਂ ਘਟਨਾਵਾਂ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਪਰ ਲੋਕ ਚਾਹ ਕੇ ਵੀ ਕੁਝ ਨਹੀਂ ਕਰ ਪਾ ਰਹੇ ਕਈ ਵਾਰ ਤਾਂ ਇਨ੍ਹਾਂ ਕੁੱਤਿਆਂ ਵੱਲੋਂ ਜਿਉਦੇ ਜੀਅ ਪਸ਼ੂਆਂ ਨੂੰ ਖਾ ਜਾਣਾ ਜਾਂ ਫਿਰ ਆਦਮੀਆਂ ਨੂੰ ਕੱਟਣ ਵਰਗੀਆਂ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ। ਅਜਿਹੀਆਂ ਦੀ ਕੁਝ ਘਟਨਾਵਾਂ ਪਿੰਡ ਭਲੂੁਰ ਤੋਂ ਸਾਹਮਣੇ ਆਈਆਂ ਹਨ, ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਇਕ ਹਫਤੇ ’ਚ ਪਿੰਡ ਭਲੂਰ ਦੇ ਚਾਰ ਨੌਜਵਾਨਾਂ ਮੋਟਰਸਾਈਕਲਾਂ ਤੋਂ ਡਿੱਗ ਕੇ ਗੰਭੀਰ ਜ਼ਖਮੀ ਹੋ ਚੁੱਕੇ ਹਨ, ਜਿਨ੍ਹਾਂ ’ਚ ਜਸਵੰਤ ਸਿੰਘ ਪੁੱਤਰ ਸੁਖਮੰਦਰ ਸਿੰਘ ਬਰਾਡ਼ ਦੇ ਦੋਨਾਂ ਮੋਡਿਆ ’ਤੇ ਸੱਟਾਂ ਲੱਗੀਆਂ ਹਨ। ਸ਼ੇਰ ਸਿੰਘ ਸ਼ੇਰੀ ਬਰਾਡ਼ ਪੁੱਤਰ ਚੰਦ ਸਿੰਘ ਦੇ ਸਿਰ ’ਚ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੇ ਸਿਰ ’ਚ 9 ਟਾਂਕੇ ਲਾਉਣੇ ਪਏ। ਇਸੇ ਤਰ੍ਹਾਂ ਬੂਟਾ ਸਿੰਘ ਪੁੱਤਰ ਮਲਕੀਤ ਸਿੰਘ ਵੀ ਗੰਭੀਰ ਜ਼ਖਮੀ ਹੋ ਗਿਆ ਜੋ ਕਿ ਅੱਜ ਵੀ ਫਰੀਦਕੋਟ ਦੇ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਹੈ। ਪਿੰਡ ਵਾਸੀਆਂ ਨੇ ਦੱਸਿਆਂ ਕਿ ਇਹ ਅਾਵਾਰਾ ਕੁੱਤੇ ਖੇਤਾਂ ’ਚ ਬੈਠੇ ਰਹਿੰਦੇ ਹਨ ਅਤੇ ਜਦੋਂ ਕੋਈ ਮੋਟਰਸਾਈਕਲ, ਸਕੂਟਰ ਜਾਂ ਕੋਈ ਹੋਰ ਸਾਧਨ ਲੈ ਕੇ ਲੰਘਦਾ ਹੈ ਤਾਂ ਇਹ ਕੁੱਤੇ ਉਸ ਦੇ ਮਗਰ ਪੈ ਜਾਂਦੇ ਹਨ, ਜਿਸ ਨਾਲ ਉਕਤ ਘਟਨਾਵਾਂ ਵਾਪਰੀਆਂ ਹਨ। ਪਿੰਡ ਵਾਸੀਅਾਂ ਦਾ ਕਹਿਣਾ ਹੈ ਕਿ ਸਰਕਾਰ ਇਨ੍ਹਾਂ ਦਾ ਪੱਕਾ ਹੱਲ ਕਰੇ ਇਨ੍ਹਾਂ ਨੂੰ ਫਡ਼ੇ, ਮਾਰੇ ਜਾਂ ਫਿਰ ਉਨ੍ਹਾਂ (ਪਿੰਡ ਵਾਸੀਆਂ) ਨੂੰ ਇਹ ਕੁੱਤੇ ਮਾਰਨ ਦੀ ਆਗਿਆ ਦੇਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਰਸਤਿਆਂ ’ਚ ਕਾਫੀ ਲੋਕਾਂ ਦੇ ਖੇਤਾਂ ’ਚ ਘਰ ਵੀ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਸਕੂਲਾਂ ’ਚ ਵੀ ਪਡ਼ਦੇ ਹਨ ਜੇਕਰ ਇਨ੍ਹਾਂ ਕੁੱਤਿਆਂ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਕੋਈ ਬਹੁਤ ਵੱਡੀ ਨਾ ਸਹਿਣਯੋਗ ਘਟਨਾ ਵੀ ਵਾਪਰ ਸਕਦੀ ਹੈ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਹਾਦਸੇ ’ਚ ਪਤੀ ਦੀ ਮੌਤ, ਪਤਨੀ ਵਾਲ-ਵਾਲ ਬਚੀ
NEXT STORY