Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 17, 2026

    1:37:47 PM

  • the skies of punjab meteor village mysterious lights

    ਪੰਜਾਬ ਦੇ ਅਸਮਾਨ 'ਚ ਦਿਖਾਈ ਦਿੱਤੀ ਰਹੱਸਮਈ ਰੌਸ਼ਨੀ,...

  • neet exam neet exam results village of punjab

    ਪੰਜਾਬ ਦੇ ਨਿੱਕੇ ਜਿਹੇ ਪਿੰਡ ਦੀ ਧੀ ਨੇ ਚਮਕਾਇਆ...

  • punjab painful death of two innocents

    ਪੰਜਾਬ: ਦੋ ਮਾਸੂਮਾਂ ਦੀ ਦਰਦਨਾਕ ਮੌਤ, ਇਕੋ ਘਰ ਵਿਛੇ...

  • narendra modi hydrogen train green flag haryana

    PM ਮੋਦੀ ਨੇ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟਰੇਨ ਨੂੰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਪੰਜਾਬ ਕੇਸਰੀ ਪੱਤਰ ਸਮੂਹ ’ਤੇ ਭਗਵੰਤ ਮਾਨ ਸਰਕਾਰ ਦਾ ਹਮਲਾ

PUNJAB News Punjabi(ਪੰਜਾਬ)

ਪੰਜਾਬ ਕੇਸਰੀ ਪੱਤਰ ਸਮੂਹ ’ਤੇ ਭਗਵੰਤ ਮਾਨ ਸਰਕਾਰ ਦਾ ਹਮਲਾ

  • Edited By Inder Prajapati,
  • Updated: 16 Jan, 2026 07:31 AM
Punjab
bhagwant mann government attack on punjab kesari group
  • Share
    • Facebook
    • Tumblr
    • Linkedin
    • Twitter
  • Comment

ਜਲੰਧਰ/ਬਠਿੰਡਾ (ਵਿਸ਼ੇਸ਼) - ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ’ਤੇ ਇਕ ਹੋਰ ਵਾਰ ਕਰਦਿਆਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਕੇਸਰੀ ਪੱਤਰ ਸਮੂਹ ਦੀ ਆਵਾਜ਼ ਦਬਾਉਣ ਲਈ ਉਨ੍ਹਾਂ ਦੀਆਂ ਪ੍ਰੈੱਸਾਂ ਅਤੇ ਹੋਰ ਅਦਾਰਿਆਂ ’ਤੇ ਹਮਲਾ ਬੋਲਿਆ ਹੋਇਆ ਹੈ। ਇਸੇ ਲੜੀ ਤਹਿਤ ਅੱਜ ਸਮੂਹ ਦੀ ਬਠਿੰਡਾ ਪ੍ਰਿੰਟਿੰਗ ਪ੍ਰੈੱਸ ’ਚ ਰੇਡ ਮਾਰ ਕੇ ਕੁਝ ਕਰਮਚਾਰੀਆਂ ਨੂੰ ਪੁਲਸ ਵੱਲੋਂ ਹਿਰਾਸਤ ’ਚ ਲਿਆ ਗਿਆ ਅਤੇ ਕੁਝ ਕਰਮਚਾਰੀਆਂ ਨਾਲ ਕੁੱਟਮਾਰ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਗਿਆ, ਜੋ ਸਿਵਲ ਹਸਪਤਾਲ ਬਠਿੰਡਾ ’ਚ ਦਾਖ਼ਲ ਹਨ।

ਇਸੇ ਤਰ੍ਹਾਂ ਜਲੰਧਰ ਸਥਿਤ ਸੂਰਾਨੁੱਸੀ ਪ੍ਰਿੰਟਿੰਗ ਪ੍ਰੈੱਸ ’ਚ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉੱਚ ਅਧਿਕਾਰੀ ਅਤੇ ਕਰਮਚਾਰੀ ਪੁਲਸ ਫੋਰਸ ਨਾਲ ਜ਼ਬਰਦਸਤੀ ਕੰਧ ਟੱਪ ਕੇ ਅੰਦਰ ਵੜੇ ਅਤੇ ਅਖ਼ਬਾਰ ਦੇ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ। ਉੱਚ ਅਧਿਕਾਰੀਆਂ ਨੇ ਪੁਲਸ ਨਾਲ ਮਿਲ ਕੇ ਅੰਦਰੋਂ ਗੇਟ ਦਾ ਤਾਲਾ ਤੋੜਿਆ ਅਤੇ ਜ਼ਬਰਦਸਤੀ ਸੈਂਪਲ ਭਰੇ ਤੇ ਇਕ ਵਿਅਕਤੀ ਨੂੰ ਹਿਰਾਸਤ ’ਚ ਲੈ ਕੇ ਚਲੇ ਗਏ। ਇਹ ਸਾਰੇ ਅਧਿਕਾਰੀ ਬਿਨਾਂ ਨੋਟਿਸ ਅਤੇ ਬਿਨਾਂ ਕਿਸੇ ਸੂਚਨਾ ਦੇ ਪਹੁੰਚੇ ਸਨ ਅਤੇ ਬੋਲ ਰਹੇ ਸਨ ਕਿ ਉੱਪਰੋਂ ਹੁਕਮ ਹਨ। 

ਇਸ ਸਬੰਧੀ ਪੰਜਾਬ ਕੇਸਰੀ ਪ੍ਰਬੰਧਕਾਂ ਨੇ ਸਥਿਤੀ ਦੀ ਜਾਣਕਾਰੀ ਲਿਖਤੀ ਤੌਰ ’ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤੀ ਹੈ, ਜਿਸ ’ਚ ਸਰਕਾਰ ਵੱਲੋਂ ਪ੍ਰੈੱਸ ’ਤੇ ਕੀਤੇ ਹਮਲਿਆਂ ਦੀ ਜਾਣਕਾਰੀ ਹੇਠ ਲਿਖੇ ਅਨੁਸਾਰ ਦਿੱਤੀ ਗਈ ਹੈ। ਅਖ਼ਬਾਰ ਪ੍ਰਬੰਧਕਾਂ ਅਨੁਸਾਰ, “ਅਸੀਂ ਹਾਲ ਦੇ ਕੁਝ ਘਟਨਾਚੱਕਰਾਂ ਨੂੰ ਲੈ ਕੇ ਆਪਣੀ ਡੂੰਘੀ ਚਿੰਤਾ ਅਤੇ ਪੀੜਾ ਪ੍ਰਗਟ ਕਰਨ ਲਈ ਇਹ ਪੱਤਰ ਲਿਖ ਰਹੇ ਹਾਂ। ਇਨ੍ਹਾਂ ਘਟਨਾਵਾਂ ਨਾਲ ਇਹ ਗੰਭੀਰ ਖ਼ਦਸ਼ਾ ਪੈਦਾ ਹੁੰਦਾ ਹੈ ਕਿ ਪੰਜਾਬ ਸਰਕਾਰ ਇਕ ਵਿਉਂਤਬੱਧ ਮਕਸਦ ਤਹਿਤ ਪੰਜਾਬ ਕੇਸਰੀ ਸਮੂਹ ਅਤੇ ਉਸ ਨਾਲ ਜੁੜੇ ਅਦਾਰਿਆਂ ਨੂੰ ਵਿਸ਼ੇਸ਼ ਤੌਰ ’ਤੇ ਨਿਸ਼ਾਨਾ ਬਣਾ ਰਹੀ ਹੈ, ਜਿਸ ਦਾ ਮਕਸਦ ਪ੍ਰੈੱਸ ਨੂੰ ਡਰਾਉਣਾ ਅਤੇ ਦਬਾਅ ਹੇਠ ਲੈਣਾ ਜਾਪਦਾ ਹੈ।”

ਪੱਤਰ ’ਚ ਲਿਖਿਆ ਗਿਆ ਹੈ ਕਿ ਇਹ ਘਟਨਾਚੱਕਰ 31 ਅਕਤੂਬਰ, 2025 ਨੂੰ ਪ੍ਰਕਾਸ਼ਿਤ ਇਕ ਖ਼ਬਰ ਤੋਂ ਸ਼ੁਰੂ ਹੋਇਆ, ਜੋ ਪੰਜਾਬ ’ਚ ਸੱਤਾਧਾਰੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਨਾਲ ਜੁੜੇ ਵਿਰੋਧੀ ਧਿਰ ਦੇ ਦੋਸ਼ਾਂ ’ਤੇ ਇਕ ਸੰਤੁਲਿਤ ਅਤੇ ਨਿਰਪੱਖ ਰਿਪੋਰਟ ਸੀ। ਇਸ ਤੋਂ ਬਾਅਦ 2 ਨਵੰਬਰ, 2025 ਤੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਕੇਸਰੀ ਸਮੂਹ ਨੂੰ ਦਿੱਤੇ ਜਾਣ ਵਾਲੇ ਸਾਰੇ ਸਰਕਾਰੀ ਇਸ਼ਤਿਹਾਰ ਬੰਦ ਕਰ ਦਿੱਤੇ ਗਏ। ਜ਼ਿਕਰਯੋਗ ਹੈ ਕਿ ਪੰਜਾਬ ਕੇਸਰੀ ਸਮੂਹ ਪੰਜਾਬ ’ਚ ਸਭ ਤੋਂ ਵੱਧ ਪ੍ਰਸਾਰ ਵਾਲੇ ਹਿੰਦੀ ਅਤੇ ਪੰਜਾਬੀ ਰੋਜ਼ਾਨਾ ਅਖ਼ਬਾਰ ਪ੍ਰਕਾਸ਼ਿਤ ਕਰਦਾ ਹੈ। ਪ੍ਰੈੱਸ ’ਤੇ ਇਸ ਤਰ੍ਹਾਂ ਦੇ ਆਰਥਿਕ ਦਬਾਅ ਦੇ ਬਾਵਜੂਦ ਅਸੀਂ ਸੁਤੰਤਰ ਅਤੇ ਨਿਰਪੱਖ ਪੱਤਰਕਾਰੀ ਜਾਰੀ ਰੱਖੀ। ਹਾਲਾਂਕਿ, ਪਿਛਲੇ ਕੁਝ ਦਿਨਾਂ ਤੋਂ ਪੰਜਾਬ ਕੇਸਰੀ ਅਤੇ ਇਸ ਦੇ ਪ੍ਰਮੋਟਰਾਂ ਖ਼ਿਲਾਫ਼ ਲਗਾਤਾਰ ਇਕ ਮੁਹਿੰਮ ਚਲਾਈ ਜਾ ਰਹੀ ਹੈ।

ਤੁਹਾਡੇ ਧਿਆਨ ’ਚ ਲਿਆਉਣਾ ਜ਼ਰੂਰੀ ਹੈ ਕਿ ਹਾਲ ਦੇ ਦਿਨਾਂ ’ਚ ਪੰਜਾਬ ਕੇਸਰੀ ਸਮੂਹ ਦੇ ਪ੍ਰਮੋਟਰ ਚੋਪੜਾ ਪਰਿਵਾਰ ਵਿਰੁੱਧ ਹੇਠ ਲਿਖੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ :

  1. 10 ਜਨਵਰੀ, 2026 ਨੂੰ ਜਲੰਧਰ ਸਥਿਤ ਪਾਰਕ ਪਲਾਜ਼ਾ ਹੋਟਲ (ਚੋਪੜਾ  ਹੋਟਲਜ਼ ਪ੍ਰਾਈਵੇਟ ਲਿਮਟਿਡ ਵੱਲੋਂ ਸੰਚਾਲਿਤ) ’ਤੇ ਐੱਫ. ਐੱਸ. ਐੱਸ. ਏ. ਆਈ. ਦੀ  ਰੇਡ।
  2. 12 ਜਨਵਰੀ, 2026 ਨੂੰ ਚੋਪੜਾ ਹੋਟਲਜ਼ ਪ੍ਰਾਈਵੇਟ ਲਿਮਟਿਡ ਵੱਲੋਂ ਸੰਚਾਲਿਤ ਜਲੰਧਰ ਦੇ ਹੋਟਲ ’ਤੇ ਜੀ. ਐੱਸ. ਟੀ. ਵਿਭਾਗ ਦੀ ਰੇਡ।
  3. 12 ਜਨਵਰੀ, 2026 ਨੂੰ ਜਲੰਧਰ ਦੇ ਹੋਟਲ ’ਤੇ ਆਬਕਾਰੀ ਵਿਭਾਗ ਦੀ ਰੇਡ।
  4. 12 ਜਨਵਰੀ, 2026 ਨੂੰ ਲੁਧਿਆਣਾ ਫੋਕਲ ਪੁਆਇੰਟ ਸਥਿਤ ਪੰਜਾਬ ਕੇਸਰੀ ਦੀ ਪ੍ਰੈੱਸ ਜਗਤ ਵਿਜੇ ਪ੍ਰਿੰਟਰਜ਼ ’ਤੇ ਫੈਕਟਰੀ ਵਿਭਾਗ ਦੇ ਉਪ-ਨਿਰਦੇਸ਼ਕ ਅਤੇ ਲੇਬਰ ਵਿਭਾਗ ਦੇ ਸਹਾਇਕ  ਲੇਬਰ ਕਮਿਸ਼ਨਰ ਵੱਲੋਂ ਸਾਂਝੀ ਰੇਡ।
  5. 12 ਜਨਵਰੀ, 2026 ਨੂੰ ਜਲੰਧਰ ਸਿਵਲ  ਲਾਈਨਜ਼ ਸਥਿਤ ਪੰਜਾਬ ਕੇਸਰੀ ਪ੍ਰਿੰਟਿੰਗ ਪ੍ਰੈੱਸ ’ਤੇ ਫੈਕਟਰੀ ਵਿਭਾਗ ਦੇ ਉਪ-ਨਿਰਦੇਸ਼ਕ ਅਤੇ ਲੇਬਰ ਵਿਭਾਗ ਦੇ ਸਹਾਇਕ ਲੇਬਰ ਕਮਿਸ਼ਨਰ ਦੁਆਰਾ ਸਾਂਝੀ ਰੇਡ।
  6.  13 ਜਨਵਰੀ, 2026 ਨੂੰ ਜਲੰਧਰ ਸਥਿਤ ਚੋਪੜਾ ਹੋਟਲਜ਼ ਪ੍ਰਾਈਵੇਟ ਲਿਮਟਿਡ ਵੱਲੋਂ ਸੰਚਾਲਿਤ ਹੋਟਲ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰੇਡ।
  7.  13 ਜਨਵਰੀ, 2026 ਨੂੰ ਜਲੰਧਰ ਜ਼ੋਨ ਦੇ ਕਲੈਕਟਰ-ਕਮ-ਆਬਕਾਰੀ ਵਿਭਾਗ ਵੱਲੋਂ ਲਾਇਸੈਂਸ  ਰੱਦ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਅਤੇ 14 ਜਨਵਰੀ, 2026 ਨੂੰ ਲਾਇਸੈਂਸ ਰੱਦ ਕਰ ਦਿੱਤੇ ਗਏ।
  8.  14 ਜਨਵਰੀ, 2026 ਨੂੰ ਜਲੰਧਰ ਸਥਿਤ ਹੋਟਲ ਦੀ ਬਿਜਲੀ ਸਪਲਾਈ ਕੱਟ ਦਿੱਤੀ ਗਈ।
  9. 15 ਜਨਵਰੀ, 2026 ਨੂੰ ਜਲੰਧਰ ਸਥਿਤ ਚੋਪੜਾ ਹੋਟਲ ਦਾ ਜੈਨਰੇਟਰ ਸੀਲ ਕਰ ਕੇ ਬਿਜਲੀ ਸਪਲਾਈ ਠੱਪ ਕਰ ਦਿੱਤੀ ਗਈ।
  10.  15 ਜਨਵਰੀ, 2026 ਨੂੰ ਲੁਧਿਆਣਾ, ਬਠਿੰਡਾ ਅਤੇ ਜਲੰਧਰ ਸਥਿਤ ਪ੍ਰਿੰਟਿੰਗ ਪ੍ਰੈੱਸਾਂ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਰੇਡ ਅਤੇ ਕਾਰਵਾਈ।

ਇਨ੍ਹਾਂ ਕਾਰਵਾਈਆਂ ਕਾਰਨ ਇਹ ਖ਼ਦਸ਼ਾ ਹੈ ਕਿ 15 ਜਨਵਰੀ, 2026 ਤੋਂ ਜਲੰਧਰ, ਲੁਧਿਆਣਾ  ਅਤੇ ਬਠਿੰਡਾ ਸਥਿਤ ਵੱਖ-ਵੱਖ ਪ੍ਰਿੰਟਿੰਗ ਪ੍ਰੈੱਸਾਂ ਦਾ ਸੰਚਾਲਨ ਪ੍ਰਭਾਵਿਤ ਜਾਂ ਪੂਰੀ  ਤਰ੍ਹਾਂ ਬੰਦ ਕੀਤਾ ਜਾ ਸਕਦਾ ਹੈ। ਸੂਰਾਨੁੱਸੀ (ਜਲੰਧਰ), ਫੋਕਲ ਪੁਆਇੰਟ (ਲੁਧਿਆਣਾ)  ਅਤੇ ਆਈ. ਜੀ. ਸੀ. ਬਠਿੰਡਾ ਸਥਿਤ ਪ੍ਰੈੱਸ ਕੰਪਲੈਕਸਾਂ ਦੇ ਬਾਹਰ ਭਾਰੀ ਪੁਲਸ ਫੋਰਸ ਤਾਇਨਾਤ  ਕੀਤੀ ਗਈ ਹੈ।
ਜਿਵੇਂ ਕਿ ਤੁਸੀਂ ਜਾਣਦੇ ਹੋ, ਸਵਰਗੀ ਲਾਲਾ ਜਗਤ ਨਾਰਾਇਣ  ਜੀ ਨੇ ਸਾਲ 1949 ’ਚ ਹਿੰਦ ਸਮਾਚਾਰ ਦੀ ਸਥਾਪਨਾ ਕੀਤੀ ਸੀ ਅਤੇ ਪੰਜਾਬ ਕੇਸਰੀ ਦਾ  ਪ੍ਰਕਾਸ਼ਨ 1965 ’ਚ ਸ਼ੁਰੂ ਹੋਇਆ। ਪ੍ਰੈੱਸ ਦੀ ਆਜ਼ਾਦੀ ਪ੍ਰਤੀ ਸਾਡੀ ਵਚਨਬੱਧਤਾ  ਜੱਗ-ਜ਼ਾਹਿਰ ਹੈ। ਸਵਰਗੀ ਲਾਲਾ ਜਗਤ ਨਾਰਾਇਣ, ਸਵਰਗੀ ਸ਼੍ਰੀ ਰਮੇਸ਼ ਚੰਦਰ ਚੋਪੜਾ ਸਮੇਤ  ਸਾਡੇ 60 ਤੋਂ ਵੱਧ ਕਰਮਚਾਰੀਆਂ, ਏਜੰਟਾਂ, ਹਾਕਰਾਂ ਅਤੇ ਪੱਤਰਕਾਰਾਂ ਨੇ ਪੰਜਾਬ ’ਚ  ਅੱਤਵਾਦ ਦੇ ਦੌਰ ਦੌਰਾਨ ਨਿਡਰ ਪੱਤਰਕਾਰੀ ਕਾਰਨ ਆਪਣੀਆਂ ਜਾਨਾਂ ਗੁਆਈਆਂ ਅਤੇ ਕਈ ਜ਼ਖਮੀ  ਹੋਏ। ਇਸ ਦੇ ਬਾਵਜੂਦ, ਅਖ਼ਬਾਰ ਨੇ ਕਦੇ ਦਬਾਅ ਅੱਗੇ ਗੋਡੇ ਨਹੀਂ ਟੇਕੇ ਅਤੇ ਅੱਗੇ ਵੀ  ਸੁਤੰਤਰ ਤੌਰ ’ਤੇ ਰਿਪੋਰਟਿੰਗ ਕਰਦਾ ਰਹੇਗਾ।
ਇਸ ਤਰ੍ਹਾਂ ਦੀ ਨਿਸ਼ਾਨਾ ਬਣਾ  ਕੇ ਕੀਤੀ ਗਈ ਕਾਰਵਾਈ, ਜਿਸ ’ਚ ਵੱਖ-ਵੱਖ ਵਿਭਾਗ ਪਹਿਲਾਂ ਤੋਂ ਨਿਰਧਾਰਿਤ ਇਰਾਦੇ ਨਾਲ  ਸਾਡੇ ਕੰਮਕਾਜ ਨੂੰ ਪ੍ਰਭਾਵਿਤ ਕਰ ਰਹੇ ਹਨ, ਸਪੱਸ਼ਟ ਤੌਰ ’ਤੇ ਡਰਾਉਣ-ਧਮਕਾਉਣ ਦੀ ਨੀਅਤ ਨਾਲ  ਕੀਤੀ ਗਈ ਹੈ।

ਵਿਰੋਧੀ ਪਾਰਟੀਆਂ ਨੇ ਕਿਹਾ-

ਪੰਜਾਬ ’ਚ ਅਣਐਲਾਨੀ ਐਮਰਜੈਂਸੀ
ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਹੋਰ ਸਾਰੀਆਂ ਵਿਰੋਧੀ ਪਾਰਟੀਆਂ ਨੇ ਸਖ਼ਤ ਆਲੋਚਨਾ ਕੀਤੀ ਹੈ। ਿਵਰੋਧੀ ਪਾਰਟੀਆਂ ਨੇ ਇਸ ਕਾਰਵਾਈ ਨੂੰ ਪੰਜਾਬ ’ਚ ਅਣਐਲਾਨੀ ਐਮਰਜੈਂਸੀ ਕਰਾਰ ਦਿੱਤਾ ਹੈ।

ਪ੍ਰੈੱਸ ਦੀ ਆਜ਼ਾਦੀ ਲਈ ਹਰ ਕਦਮ ਚੁੱਕਾਂਗੇ : ਚੁੱਘ
ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਨੇ ‘ਆਪ’ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ਲਈ ਉਹ ਹਰ ਸੰਭਵ ਕਦਮ ਚੁੱਕਣਗੇ।

ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ : ਸੁਖਬੀਰ ਬਾਦਲ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਪੰਜਾਬ ਸਰਕਾਰ ਦੀ ਕਾਰਵਾਈ ਨੂੰ ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਇਤਿਹਾਸ ’ਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਵਫ਼ਦ ਇਸ ਤਾਨਾਸ਼ਾਹੀ ਰੁਝਾਨ ਨੂੰ ਲੈ ਕੇ ਛੇਤੀ ਹੀ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰੇਗਾ।

ਸਰਕਾਰ ਨੇ ਸਾਰੇ ਹੱਦਾਂ-ਬੰਨੇ ਟੱਪੇ : ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਕਿ ਸਰਕਾਰ ਨੇ ਸਾਰੇ ਹੱਦ- ਬੰਨਿਆਂ ਨੂੰ ਤੋੜ ਦਿੱਤਾ ਹੈ ਅਤੇ ਪੰਜਾਬ ਕੇਸਰੀ ਪ੍ਰੈੱਸ ’ਤੇ ਹਮਲਾ ਕਰ ਕੇ ਸਾਬਿਤ ਕਰ ਦਿੱਤਾ ਹੈ ਕਿ ਸਰਕਾਰ ਦਾ ਪ੍ਰੈੱਸ ਦੀ ਆਜ਼ਾਦੀ ’ਚ ਕੋਈ ਭਰੋਸਾ ਨਹੀਂ ਹੈ। 

ਪੰਜਾਬ ਤੇ ਦੇਸ਼ ਲਈ ਦੁੱਖਦਾਈ ਦਿਨ : ਨਰੇਸ਼ ਗੁਜਰਾਲ
ਸੀਨੀਅਰ ਨੇਤਾ ਨਰੇਸ਼ ਗੁਜਰਾਲ ਨੇ ਕਿਹਾ ਹੈ ਕਿ ਇਹ ਪੰਜਾਬ ਅਤੇ ਦੇਸ਼ ਲਈ ਦੁਖਦਾਈ ਦਿਨ ਹੈ। ਹਾਲਾਂਕਿ, ਇਤਿਹਾਸ ਗਵਾਹ ਹੈ ਕਿ ਤਾਨਾਸ਼ਾਹੀ ਸਰਕਾਰਾਂ ਨੂੰ ਅਖੀਰ ’ਚ ਆਪਣੇ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ। ਸੁਤੰਤਰ ਪ੍ਰੈੱਸ ਅਤੇ ਨਿਆਂਪਾਲਿਕਾ ਲੋਕਤੰਤਰ ਦੇ 2 ਸਭ ਤੋਂ ਅਹਿਮ ਥੰਮ੍ਹ ਹਨ। ਜੋ ਵੀ ਇਨ੍ਹਾਂ ’ਤੇ ਹਮਲਾ ਕਰਦਾ ਹੈ, ਉਹ ਆਪਣੀ ਹੀ ਕਬਰ ਖੋਦਦਾ ਹੈ। ਇਸ ਨਾਜ਼ੁਕ ਘੜੀ ’ਚ ਮੈਂ ਹਿੰਦ ਸਮਾਚਾਰ ਸਮੂਹ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹਾਂ।

ਪੰਜਾਬ ਸਰਕਾਰ ਦੀ ਕਾਰਵਾਈ ਨਿੰਦਣਯੋਗ : ਸੁੱਖੂ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਹੈ ਕਿ ਪੰਜਾਬ ਕੇਸਰੀ ਗਰੁੱਪ ’ਤੇ ਪੰਜਾਬ ਸਰਕਾਰ ਦੀ ਕਾਰਵਾਈ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਡਰਾਉਣਾ ਆਮ ਜਨਤਾ ਦੀ ਆਵਾਜ਼ ਨੂੰ ਦਬਾਉਣ ਦੇ ਬਰਾਬਰ ਹੈ। ਉਹ ਇਸ ਤਰ੍ਹਾਂ ਦੀ ਕਿਸੇ ਵੀ ਕਾਰਵਾਈ ਦੀ ਨਿੰਦਾ ਕਰਦੇ ਹਨ, ਜਿਸ ਨਾਲ ਪ੍ਰੈੱਸ ਦੀ ਆਜ਼ਾਦੀ ਨੂੰ ਸੱਟ ਵੱਜੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀ ਕਾਰਵਾਈ ਪੰਜਾਬ ਸਰਕਾਰ ਨੇ ਕੀਤੀ ਹੈ, ਉਹ ਕਿਸੇ ਵੀ ਸਥਿਤੀ ਵਿਚ ਜਾਇਜ਼ ਨਹੀਂ ਹੈ।

ਐਮਰਜੈਂਸੀ ਵਰਗੀ ਸੋਚ ਅਤੇ ਹੰਕਾਰ  ਮੰਨਣਯੋਗ ਨਹੀਂ : ਜੈਰਾਮ ਠਾਕੁਰ
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਕਿਹਾ ਿਕ ਦੇਸ਼ ਵਿਚ ਨਾ ਤਾਂ ਐਮਰਜੈਂਸੀ ਵਰਗੀ ਸੋਚ ਮੰਨਣਯੋਗ ਹੈ ਅਤੇ ਨਾ ਹੀ ਸੱਤਾ ਦਾ ਹੰਕਾਰ। ਲੋਕਤੰਤਰ ਦੀ ਰੱਖਿਆ ਲਈ ਹਰ ਪੱਧਰ ’ਤੇ ਅਜਿਹੀਆਂ ਘਾਣਕਾਰੀ ਰੁਚੀਆਂ ਦਾ ਵਿਰੋਧ ਕੀਤਾ ਜਾਵੇਗਾ।

ਕੀ ਇਹੀ ਉਨ੍ਹਾਂ ਦਾ ‘ਰੰਗਲਾ ਪੰਜਾਬ’ ਹੈ : ਸਿਰਸਾ
ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ’ਚ ਜੋ ਹੋ ਰਿਹਾ ਹੈ, ਉਹ ‘ਬਦਲਾਅ’ ਨਹੀਂ ਸਗੋਂ ‘ਬਦਲਾ’ ਹੈ। ਅੱਜ ਪੰਜਾਬ ਪ੍ਰੈੱਸ ਦੀ ਆਜ਼ਾਦੀ ’ਤੇ ਇਕ ਵਿਉਂਤਬੱਧ ਹਮਲਾ ਦੇਖ ਰਿਹਾ ਹੈ ਅਤੇ ਇਹ ਸਭ ‘ਸੁਪਰ ਸੀ. ਐੱਮ.’ ਕੇਜਰੀਵਾਲ ਦੇ ਹੁਕਮ ਅਤੇ ਕੰਟਰੋਲ ਹੇਠ ਕੀਤਾ ਜਾ ਰਿਹਾ ਹੈ। ਮੈਂ  ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛਦਾ ਹਾਂ- ਕੀ ਇਹੀ ਉਨ੍ਹਾਂ ਦਾ ‘ਰੰਗਲਾ ਪੰਜਾਬ’ ਹੈ?

ਭਾਜਪਾ ਦਾ ਵਫਦ ਰਾਜਪਾਲ ਨੂੰ ਮਿਲੇਗਾ : ਜਾਖੜ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪਹਿਲਾਂ ਪੱਤਰਕਾਰਾਂ ’ਤੇ ਪਰਚੇ ਕੀਤੇ, ਹੁਣ ਪੰਜਾਬ ਕੇਸਰੀ ਵਰਗੇ ਪ੍ਰਸਿੱਧ ਮੀਡੀਆ ਅਦਾਰੇ ਦੇ ਜਲੰਧਰ ਅਤੇ ਬਠਿੰਡਾ ਦੀਆਂ ਪ੍ਰੈੱਸਾਂ ’ਤੇ ਪੁਲਸ ਭੇਜ ਕੇ ਗੁੰਡਾਗਰਦੀ ਕਰ ਕੇ ਸਾਬਿਤ ਕਰ ਦਿੱਤਾ ਹੈ ਕਿ ਇਹ ਸਰਕਾਰ ਸਾਰੀਆਂ ਲੋਕਤੰਤਰੀ ਮਰਿਆਦਾਵਾਂ ਨੂੰ ਭੁੱਲ ਚੁੱਕੀ ਹੈ। ਉਨ੍ਹਾਂ ਨੇ ਮੀਡੀਆ ਦੀ ਆਜ਼ਾਦੀ ’ਤੇ ਇਸ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ। ਇਸ ਸਬੰਧੀ ਭਾਜਪਾ ਦਾ ਇਕ ਵਫ਼ਦ 17 ਜਨਵਰੀ ਨੂੰ ਰਾਜਪਾਲ ਨਾਲ ਮੁਲਾਕਾਤ ਕਰੇਗਾ।

ਪੰਜਾਬ ਕੇਸਰੀ ’ਤੇ ਛਾਪੇ ਤਾਨਾਸ਼ਾਹੀ ਮਾਨਸਿਕਤਾ : ਅਸ਼ਵਨੀ ਸ਼ਰਮਾ
ਪੰਜਾਬ ਭਾਜਪਾ ਦੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੱਤਵਾਦ ਦਾ ਡਟ ਕੇ ਮੁਕਾਬਲਾ ਕਰਦੇ ਹੋਏ ਪੰਜਾਬ ਦੀ ਭਾਈਚਾਰਕ ਸਾਂਝ ਅਤੇ ਏਕਤਾ ਲਈ ਸ਼ਹੀਦ ਹੋਏ ਲਾਲਾ ਜਗਤ ਨਾਰਾਇਣ ਜੀ ਵੱਲੋਂ ਸ਼ੁਰੂ ਕੀਤੇ ਗਏ ਪੰਜਾਬ ਕੇਸਰੀ ਵਰਗੇ ਮੀਡੀਆ ਅਦਾਰੇ ਅਤੇ ਉਸ ਨਾਲ ਜੁੜੇ ਵਪਾਰਕ ਅਦਾਰਿਆਂ ’ਤੇ ਪੰਜਾਬ ਪੁਲਸ ਅਤੇ ਵਿਭਾਗੀ ਛਾਪੇ ਮਾਰਨਾ ਲੋਕਤੰਤਰ ’ਤੇ ਸਿੱਧਾ ਹਮਲਾ ਹੈ ਅਤੇ ‘ਆਪ’ ਪਾਰਟੀ ਦੀ ਤਾਨਾਸ਼ਾਹੀ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਜਦੋਂ-ਜਦੋਂ ਆਮ ਆਦਮੀ ਪਾਰਟੀ ਡਰਦੀ ਹੈ, ਉਹ ਪੱਤਰਕਾਰਾਂ ਅਤੇ ਮੀਡੀਆ ’ਤੇ ਹਮਲੇ ਕਰਦੀ ਹੈ।

ਲੋਕਤੰਤਰ ਵਿਚ ਮੀਡੀਆ ’ਤੇ ਹਮਲਾ ਸਵੀਕਾਰਯੋਗ ਨਹੀਂ : ਬਿੱਟੂ
ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਵੱਲੋਂ ਪੰਜਾਬ ਕੇਸਰੀ ਸਮੂਹ ’ਤੇ ਕੀਤੇ ਗਏ ਸਿੱਧੇ ਹਮਲੇ ਦੀ ਤਿੱਖੀ ਨਿੰਦਾ ਕਰਦਾ ਹਾਂ। ਪ੍ਰੈੱਸ ਨੂੰ ਡਰਾਉਣ ਦੀ ਇਹ ਖੁੱਲ੍ਹੀ ਕੋਸ਼ਿਸ਼ ਪੰਜਾਬ ਵਿਚ ‘ਆਪ’ ਸਰਕਾਰ ਵੱਲੋਂ ਲਾਈ ਗਈ ਅਣ-ਐਲਾਨੀ ਐਮਰਜੈਂਸੀ ਦੇ ਬਰਾਬਰ ਹੈ। ਮੀਡੀਆ ਦੀ ਆਜ਼ਾਦੀ ’ਤੇ ਇਸ ਤਰ੍ਹਾਂ ਦੇ ਹਮਲੇ ਲੋਕਤੰਤਰ ਵਿਚ ਸਵੀਕਾਰਯੋਗ ਨਹੀਂ ਹਨ।

ਐਮਰਜੈਂਸੀ ਤੋਂ ਬਾਅਦ ਪੰਜਾਬ ਦੀ ਮੀਡੀਆ ਲਈ ਕਾਲਾ ਦਿਨ : ਬਖਸ਼ੀ
ਦਿੱਲੀ ਭਾਜਪਾ ਦੇ ਸੀਨੀਅਰ ਨੇਤਾ ਨੀਲਕੰਠ ਬਖਸ਼ੀ ਨੇ ਕਿਹਾ ਕਿ 1975 ਦੀ ਐਮਰਜੈਂਸੀ ਤੋਂ ਬਾਅਦ ਪੰਜਾਬ ਵਿਚ ਪਹਿਲੀ ਵਾਰ ਨਿਡਰ ਪੱਤਰਕਾਰੀ ਕਾਲਾ ਦਿਨ ਦੇਖ ਰਹੀ ਹੈ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਕੇਸਰੀ ਸਮੂਹ ’ਤੇ ਸਿੱਧਾ ਹਮਲਾ ਕੀਤਾ ਹੈ।

ਮੀਡੀਆ ਨੂੰ ਡਰਾਉਣ ਦੀ ਕੋਸ਼ਿਸ਼ : ਰੰਧਾਵਾ
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੌਣ ਕਹਿੰਦਾ ਹੈ ਪੰਜਾਬ ’ਚ ਲੋਕਤੰਤਰ ਦੀ ਸਰਕਾਰ ਹੈ? ਜ਼ਰਾ ਗੌਰ ਨਾਲ ਵੇਖੋ, ਸਰਕਾਰ ਦੇ ਚਿਹਰੇ ’ਤੇ ਤਾਨਾਸ਼ਾਹੀ ਸਾਫ਼ ਨਜ਼ਰ ਆਵੇਗੀ... ਪੰਜਾਬ ’ਚ ਮੀਡੀਆ ’ਤੇ ਸ਼ਰੇਆਮ ਅਤੇ ਸਿੱਧਾ ਹਮਲਾ ਕੀਤਾ ਜਾ ਰਿਹਾ ਹੈ ਅਤੇ ਹੁਣ ਪੰਜਾਬ ਕੇਸਰੀ ਵਰਗੇ ਵੱਕਾਰੀ ਪ੍ਰਿੰਟ ਮੀਡੀਆ ਅਦਾਰੇ ਨੂੰ ਸਰਕਾਰੀ ਏਜੰਸੀਆਂ ਰਾਹੀਂ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਆਜ਼ਾਦ ਮੀਡੀਆ ’ਤੇ ਅਣਐਲਾਨੀ ਐਮਰਜੈਂਸੀ : ਫ਼ਤਿਹਜੰਗ ਬਾਜਵਾ 
ਪੰਜਾਬ ਭਾਜਪਾ ਦੇ ਸੀਨੀਅਰ ਆਗੂ ਫ਼ਤਿਹਜੰਗ ਬਾਜਵਾ ਨੇ ਕਿਹਾ ਕਿ  ਅੱਜ ਪੰਜਾਬ ਜੋ ਕੁਝ ਵੀ ਵੇਖ ਰਿਹਾ ਹੈ, ਉਹ ਆਜ਼ਾਦ ਪ੍ਰੈੱਸ ’ਤੇ ਇਕ ‘ਅਣਐਲਾਨੀ ਐਮਰਜੈਂਸੀ’ ਤੋਂ ਘੱਟ ਨਹੀਂ ਹੈ।

ਮੀਡੀਆ ਹੀ ਲੋਕਤੰਤਰ ਹੈ, ਹਮਲਾ ਨਿੰਦਣਯੋਗ : ਪ੍ਰਤਾਪ ਬਾਜਵਾ
ਵਿਧਾਨ ਸਭਾ ’ਚ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਿਕ ਪੱਤਰਕਾਰਾਂ ’ਤੇ ਮੁਕੱਦਮੇ ਦਰਜ ਕਰਨ ਅਤੇ ਇਸ਼ਤਿਹਾਰ ਬੰਦ ਕਰਨ ਤੋਂ ਬਾਅਦ ਹੁਣ ਸਰਕਾਰੀ ਮਸ਼ੀਨਰੀ ਰਾਹੀਂ ਪੰਜਾਬ ਕੇਸਰੀ ਸਮੂਹ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਪੰਜਾਬ ਕੇਸਰੀ ਸਮੂਹ ਦੇ ਨਾਲ ਡਟ ਕੇ ਖੜ੍ਹਾ ਹਾਂ। ਲੋਕਤੰਤਰ ਵਿਚ ਸਿਰਫ਼ ਮੀਡੀਆ ਦੀ ਆਜ਼ਾਦੀ ਜ਼ਰੂਰੀ ਨਹੀਂ ਸਗੋਂ ਇਹ ਹੀ ਲੋਕਤੰਤਰ ਹੈ। 
 

  • Bhagwant Mann
  • Punjab Kesari Group

ਸੂਰਜੇਵਾਲਾ ਦਾ ਮਾਨ ਸਰਕਾਰ 'ਤੇ ਨਿਸ਼ਾਨਾ, ਪੰਜਾਬ 'ਚ ਹੁਣ ਸਰਕਾਰ ਤੈਅ ਕਰੇਗੀ ਕਿਸ ਨੇ ਕੀ ਬੋਲਣਾ

NEXT STORY

Stories You May Like

  • kewal singh dhillon statement
    ਲਗਾਤਾਰ ਕਰਜ਼ਾ ਲੈ ਕੇ ਮਾਨ ਸਰਕਾਰ ਨੇ 'ਰੰਗਲਾ ਪੰਜਾਬ' ਨੂੰ ਬਣਾ ਦਿੱਤਾ 'ਕੰਗਾਲ ਪੰਜਾਬ' : ਢਿੱਲੋਂ
  • bjp  s sharp questions on flood management before monsoon
    ਮਾਨਸੂਨ ਤੋਂ ਪਹਿਲਾਂ ਹੜ੍ਹ ਪ੍ਰਬੰਧਾਂ 'ਤੇ ਭਾਜਪਾ ਦੇ ਤਿੱਖੇ ਸਵਾਲ, ਕੇਵਲ ਸਿੰਘ ਢਿੱਲੋਂ ਨੇ CM ਮਾਨ ਨੂੰ ਲਿਖਿਆ ਪੱਤਰ
  • service societies providing services at punjab kesari free medical camp honored
    ਪੰਜਾਬ ਕੇਸਰੀ ਦੇ ਮੁਫ਼ਤ ਮੈਡੀਕਲ ਕੈਂਪ 'ਚ ਸੇਵਾਵਾਂ ਦੇਣ ਵਾਲੀਆਂ ਸੇਵਾ ਸੁਸਾਇਟੀਆਂ ਦਾ ਸਨਮਾਨ
  • bibi jagir kaur wrote a letter to the center regarding sutlej film
    ਫ਼ਿਲਮ 'ਸਤਲੁਜ' 'ਤੇ ਲੱਗੀ ਰੋਕ ਹਟਾਉਣ ਦੀ ਮੰਗ, ਬੀਬੀ ਜਗੀਰ ਕੌਰ ਨੇ ਕੇਂਦਰ ਸਰਕਾਰ ਭੇਜਿਆ ਪੱਤਰ
  • thousands of pumps inspected to check the quality of petrol and diesel
    ਪੈਟਰੋਲ ਤੇ ਡੀਜ਼ਲ ਦੀ ਗੁਣਵੱਤਾ 'ਤੇ ਸਰਕਾਰ ਦੀ ਵੱਡੀ ਕਾਰਵਾਈ, ਹਜ਼ਾਰਾਂ ਪੰਪਾਂ ਦਾ ਕੀਤਾ ਨਿਰੀਖਣ
  • boy injured in attack  case registered
    ਨੌਜਵਾਨ 'ਤੇ ਹਮਲਾ ਕਰਕੇ ਕੀਤਾ ਜ਼ਖ਼ਮੀ, ਕੇਸ ਦਰਜ
  • punjab financial situation rp singh statement
    ਇਸ਼ਤਿਹਾਰਾਂ 'ਤੇ ਕਰੋੜਾਂ ਰੁਪਏ ਖ਼ਰਚ ਰਹੀ ਮਾਨ ਸਰਕਾਰ, ਮੈਡੀਕਲ ਸਹੂਲਤਾਂ ਦਾ ਬੁਰਾ ਹਾਲ : RP ਸਿੰਘ
  • bjp president kewal singh dhillons sharp attack on the government
    ਹੁਸ਼ਿਆਰਪੁਰ ਜੇਲ੍ਹ ਮਾਮਲੇ 'ਤੇ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਸਰਕਾਰ 'ਤੇ ਤਿੱਖਾ ਹਮਲਾ
  • impact preparations for pm modi visit  administrative work affected in jalandhar
    PM ਮੋਦੀ ਦੇ ਦੌਰੇ ਦੀਆਂ ਤਿਆਰੀਆਂ ਦਾ ਅਸਰ: ਜਲੰਧਰ 'ਚ ਪ੍ਰਸ਼ਾਸਨਿਕ ਕੰਮਕਾਜ...
  • charanjit channi s big statement after meeting with the high command
    ਹਾਈਕਮਾਂਡ ਨਾਲ ਮੀਟਿੰਗ ਮਗਰੋਂ ਚੰਨੀ ਦੇ ਬਦਲੇ ਤੇਵਰ, ਦਿੱਤਾ ਵੱਡਾ ਬਿਆਨ
  • players made their name shine in the mr india competition
    ਜਲੰਧਰ ਦੇ ਖਿਡਾਰੀਆਂ ਨੇ ਚਮਕਾਇਆ ਮਿਸਟਰ ਇੰਡੀਆ ਮੁਕਾਬਲੇਬਾਜ਼ੀ 'ਚ ਆਪਣਾ ਨਾਂ,...
  • pm narendra modi jalandhar visit today
    ਪ੍ਰਧਾਨ ਮੰਤਰੀ ਮੋਦੀ ਦਾ ਜਲੰਧਰ ਦੌਰਾ ਅੱਜ, ਕੈਂਟ ਰੇਲਵੇ ਸਟੇਸ਼ਨ ਤੇ ਕਰੋੜਾਂ ਦੇ...
  • pm modi jalandhar closed many roads route map
    PM ਮੋਦੀ ਦੀ ਜਲੰਧਰ ਫੇਰੀ: ਬੰਦ ਰਹਿਣਗੇ ਇਹ ਰਸਤੇ, ਘਰੋਂ ਨਿਕਲਣ ਤੋਂ ਪਹਿਲਾਂ ਚੈਕ...
  • sho  s chair vacant in lambra police station
    ਥਾਣਾ ਲਾਂਬੜਾ ’ਚ ਐੱਸ. ਐੱਚ. ਓ. ਦੀ ਕੁਰਸੀ ਖਾਲੀ: ਪੈਂਡਿੰਗ ਜਾਂਚਾਂ ’ਤੇ ਲੱਗੀ...
  • kewal singh dhillon launches cleanliness drive to welcome pm modi
    PM ਮੋਦੀ ਦੇ ਸਵਾਗਤ 'ਚ ਕੇਵਲ ਸਿੰਘ ਢਿੱਲੋਂ ਨੇ ਚਲਾਇਆ ਸਵੱਛਤਾ ਅਭਿਆਨ
  • tomorrow pm modi inaugurate works worth more than rs 5400 crore in jalandhar
    PM ਮੋਦੀ ਨੇ ਕਰ 'ਤਾ ਐਲਾਨ! ਜਲੰਧਰ 'ਚ ਹੋਵੇਗਾ 5400 ਕਰੋੜ ਦੇ ਕੰਮਾਂ ਦਾ ਉਦਘਾਟਨ
Trending
Ek Nazar
india strategy

ਪਾਕਿਸਤਾਨ ਦੀ ਅਮਰੀਕਾ-ਈਰਾਨ ਵਿਚਾਲੇ ਵਿਚੋਲਗੀ ਦੀਆਂ ਕੋਸ਼ਿਸ਼ਾਂ ਫੇਲ੍ਹ, ਭਾਰਤ ਦੀ...

czech citizen detained in china

ਚੀਨ ਨੇ ਚੈੱਕ ਨਾਗਰਿਕ ਨੂੰ ਕੀਤਾ ਗ੍ਰਿਫਤਾਰ, ਰਾਸ਼ਟਰੀ ਸੁਰੱਖਿਆ ਨੂੰ ਖਤਰੇ 'ਚ...

indigo flight toilet paper

ਜਹਾਜ਼ 'ਚ 'ਬੰਬ'! ਉਡਾਣ ਤੋਂ ਪਹਿਲਾਂ ਇੰਡੀਗੋ ਦੇ ਯਾਤਰੀਆਂ ਦੀ ਮੁੱਠੀ 'ਚ ਆ...

another famous couple is separating after 15 years of marriage

ਵਿਆਹ ਦੇ 15 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਕੀਤਾ ਤਲਾਕ ਲੈਣ ਦੈ...

aamir khan says 3 idiots was not based on sonam wangchuk

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

leopard terror in badala village in hajipur heifer hunted

ਪਿੰਡ ਬਡਾਲਾ 'ਚ ਤੇਂਦੂਏ ਦੀ ਦਹਿਸ਼ਤ! ਵੱਛੀ ਨੂੰ ਬਣਾਇਆ ਸ਼ਿਕਾਰ, ਹੈਰਾਨ ਕਰਦੀ...

tarsem jassar  s film   dastar   gets approval from censor board

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ...

jagannath   rath yatra

ਪਾਕਿਸਤਾਨ 'ਚ ਨਿਕਲੀ ਭਗਵਾਨ ਜਗਨਨਾਥ ਦੀ ਰੱਥ ਯਾਤਰਾ, ਭਗਤੀ 'ਚ ਡੁੱਬੇ ਸ਼ਰਧਾਲੂ

how much did diljit dosanjh charge to play the role of khalra in satluj

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ...

new prime minister

ਯੂਕਰੇਨ 'ਚ ਵੱਡਾ ਸਰਕਾਰੀ ਫੇਰਬਦਲ, ਸੇਰਹੀ ਕੋਰੇਤਸਕੀ ਨੂੰ ਨਵੇਂ ਪ੍ਰਧਾਨ ਮੰਤਰੀ...

coins featuring trump image

ਟਰੰਪ ਦੀ ਤਸਵੀਰ ਵਾਲੇ ਇੱਕ ਡਾਲਰ ਦੇ ਯਾਦਗਾਰੀ 'ਸਿੱਕੇ' ਦਾ ਉਤਪਾਦਨ ਸ਼ੁਰੂ

fire in house

ਪਾਕਿਸਤਾਨ 'ਚ ਵੱਡਾ ਹਾਦਸਾ, ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਹੋਈ ਮੌਤ

modi new zealand visit

PM ਮੋਦੀ ਦੀ ਫੇਰੀ ਨੇ ਭਾਰਤੀਆਂ ਲਈ ਖੋਲ੍ਹ'ਤੇ ਨਿਊਜ਼ੀਲੈਂਡ ਦੇ ਦਰਵਾਜ਼ੇ

japan defense minister visit to india

ਜਲਦ ਭਾਰਤ ਆਉਣਗੇ ਜਾਪਾਨ ਦੇ ਰੱਖਿਆ ਮੰਤਰੀ, ਹੋਣਗੇ ਅਹਿਮ ਸਮਝੌਤੇ

wildfires in canada

ਕੈਨੇਡਾ ਦੇ ਜੰਗਲਾਂ 'ਚ ਅੱਗ ਦਾ ਤਾਂਡਵ: ਆਸਮਾਨ ਹੋਇਆ ਪੀਲਾ

bill introduced to impose 100 us tariffs on five nations including india

ਭਾਰਤ ਸਣੇ 5 ਦੇਸ਼ਾਂ 'ਤੇ '100 ਫ਼ੀਸਦੀ ਟੈਰਿਫ਼ ਬੰਬ' ਸੁੱਟਣ ਦੀ ਤਿਆਰੀ 'ਚ ਅਮਰੀਕਾ...

incident in showroom

ਖਰੀਦਦਾਰੀ 'ਚ ਰੁੱਝੇ ਰਹੇ ਮਾਪੇ, ਪਹਿਲੀ ਮੰਜ਼ਿਲ ਦੀ ਰੇਲਿੰਗ ਤੋਂ ਡਿੱਗ ਪਈ 4...

new trend for enjoy trip

ਬ੍ਰਿਟੇਨ ਤੋਂ ਭਾਰਤ ਤੱਕ ਨਵਾਂ ਰੁਝਾਨ; ਲੋਕ ਅੱਧੀ ਕੀਮਤ 'ਤੇ ਲੈ ਰਹੇ ਪੂਰੇ ਟ੍ਰਿਪ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • punjab congress rift
      ਪੰਜਾਬ 'ਚ ਬਦਲ ਰਹੇ ਸਿਆਸੀ ਸਮੀਕਰਨ! ਦਿੱਲੀ 'ਚ ਹੋਈ ਸੁਲ੍ਹਾ ਪਰ ਪੰਜਾਬ 'ਚ...
    • charanjit channi s big statement after meeting with the high command
      ਹਾਈਕਮਾਂਡ ਨਾਲ ਮੀਟਿੰਗ ਮਗਰੋਂ ਚੰਨੀ ਦੇ ਬਦਲੇ ਤੇਵਰ, ਦਿੱਤਾ ਵੱਡਾ ਬਿਆਨ
    • players made their name shine in the mr india competition
      ਜਲੰਧਰ ਦੇ ਖਿਡਾਰੀਆਂ ਨੇ ਚਮਕਾਇਆ ਮਿਸਟਰ ਇੰਡੀਆ ਮੁਕਾਬਲੇਬਾਜ਼ੀ 'ਚ ਆਪਣਾ ਨਾਂ,...
    • pm narendra modi jalandhar visit today
      ਪ੍ਰਧਾਨ ਮੰਤਰੀ ਮੋਦੀ ਦਾ ਜਲੰਧਰ ਦੌਰਾ ਅੱਜ, ਕੈਂਟ ਰੇਲਵੇ ਸਟੇਸ਼ਨ ਤੇ ਕਰੋੜਾਂ ਦੇ...
    • pm modi jalandhar closed many roads route map
      PM ਮੋਦੀ ਦੀ ਜਲੰਧਰ ਫੇਰੀ: ਬੰਦ ਰਹਿਣਗੇ ਇਹ ਰਸਤੇ, ਘਰੋਂ ਨਿਕਲਣ ਤੋਂ ਪਹਿਲਾਂ ਚੈਕ...
    • sho  s chair vacant in lambra police station
      ਥਾਣਾ ਲਾਂਬੜਾ ’ਚ ਐੱਸ. ਐੱਚ. ਓ. ਦੀ ਕੁਰਸੀ ਖਾਲੀ: ਪੈਂਡਿੰਗ ਜਾਂਚਾਂ ’ਤੇ ਲੱਗੀ...
    • another lamp falls victim to unemployment
      ਬੇਰੁਜ਼ਗਾਰੀ ਦੀ ਭੇਟ ਚੜ੍ਹਿਆ ਇਕ ਹੋਰ ਚਿਰਾਗ, ਕੁਲਰੀਆਂ ਦੇ 20 ਸਾਲਾ ਨੌਜਵਾਨ ਨੇ...
    • power outage in punjab
      ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ 17 ਤੇ 18 ਜੁਲਾਈ ਨੂੰ ਲੱਗੇਗਾ ਲੰਬਾ Powercut !
    • tomorrow pm modi inaugurate works worth more than rs 5400 crore in jalandhar
      PM ਮੋਦੀ ਨੇ ਕਰ 'ਤਾ ਐਲਾਨ! ਜਲੰਧਰ 'ਚ ਹੋਵੇਗਾ 5400 ਕਰੋੜ ਦੇ ਕੰਮਾਂ ਦਾ ਉਦਘਾਟਨ
    • leopard terror in badala village in hajipur heifer hunted
      ਪਿੰਡ ਬਡਾਲਾ 'ਚ ਤੇਂਦੂਏ ਦੀ ਦਹਿਸ਼ਤ! ਵੱਛੀ ਨੂੰ ਬਣਾਇਆ ਸ਼ਿਕਾਰ, ਹੈਰਾਨ ਕਰਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +