ਲੁਧਿਆਣਾ, (ਵਰਮਾ)- ਦਾਜ ਦੇ ਲੋਭੀ ਨਸ਼ੇਡ਼ੀ ਪਤੀ ਨੇ ਆਪਣੀ ਪਤਨੀ ਨੂੰ ਕੁੱਟ-ਮਾਰ ਕੇ ਘਰੋਂ ਕੱਢਣ ਦੇ ਦੋਸ਼ ’ਚ ਥਾਣਾ ਵੂਮੈਨ ਸੈੱਲ ਦੀ ਪੁਲਸ ਨੇ ਪਤੀ ’ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਤਰਸੇਮ ਸਿੰਘ ਨੇ ਦੱਸਿਆ ਕਿ ਹਰਮਨਪ੍ਰੀਤ ਕੌਰ ਨਿਵਾਸੀ ਗੁਰੂ ਤੇਗ ਬਹਾਦਰ ਨਗਰ, ਮੁੰਡੀਆਂ ਕਲਾਂ ਨੇ ਪੁਲਸ ਨੂੰ 19 ਮਈ 2017 ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਵਿਆਹ 10 ਫਰਵਰੀ 2013 ਨੂੰ ਨਵਪ੍ਰੀਤ ਸਿੰਘ ਨਿਵਾਸੀ ਸ਼ਿਮਲਾਪੁਰੀ ਨਾਲ ਹੋਇਆ ਸੀ। ਹਰਮਨਪ੍ਰੀਤ ਕੌਰ ਦੇ ਭਰਾ ਨੇ ਦੱਸਿਆ ਕਿ ਅਸੀਂ ਆਪਣੀ ਭੈਣ ਦੇ ਵਿਆਹ ’ਚ ਦਾਜ ’ਚ ਸਭ ਕੁੱਝ ਦਿੱਤਾ ਸੀ। ਇਸ ਦੇ ਬਾਵਜੂਦ ਉਹ ਵਾਰ-ਵਾਰ ਦਾਜ ਲਈ ਮੇਰੀ ਭੈਣ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕਰਦੇ ਸਨ। ਅਸੀਂ ਕਈ ਵਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਵੀ ਕੀਤੀਆਂ ਪਰ ਹਰ ਵਾਰ ਉਨ੍ਹਾਂ ਦੀਅਾਂ ਮੰਗਾਂ ਵਧਦੀਅਾਂ ਹੀ ਗਈਅਾਂ। ਉਸ ਦਾ ਪਤੀ ਮੇਰੀ ਭੈਣ ਨੂੰ ਪੇਕੇ ਤੋਂ 5 ਲੱਖ ਰੁਪਏ ਲਿਆਉਣ ਲਈ ਕਹਿਣ ਲੱਗਾ। ਜਦੋਂ ਅਸੀਂ ਉਨ੍ਹਾਂ ਦੀ 5 ਲੱਖ ਰੁਪਏ ਦੀ ਮੰਗ ਪੂਰੀ ਨਹੀਂ ਕੀਤੀ ਤਾਂ ਉਸ ਨੇ ਮੇਰੀ ਭੈਣ ਦੇ ਨਾਲ ਕੁੱਟ-ਮਾਰ ਸ਼ੁਰੂ ਕਰ ਦਿੱਤੀ ਅਤੇ ਮੇਰੀ ਭੈਣ ਅਤੇ ਉਸ ਦੀ ਬੇਟੀ ਨੂੰ ਘਰੋਂ ਬਾਹਰ ਕੱਢ ਦਿੱਤਾ। ਉਹ ਨਸ਼ਾ ਕਰਨ ਦਾ ਆਦੀ ਹੈ ਅਤੇ ਨਸ਼ਾ ਕਰ ਕੇ ਆਪਣੇ ਦੋਸਤਾਂ ਦੇ ਨਾਲ ਸਾਡੇ ਘਰ ਆਇਆ ਅਤੇ ਭੰਨ-ਤੋਡ਼ ਕਰਨ ਦੇ ਨਾਲ ਹੀ ਗਾਲੀ-ਗਲੋਚ ਕਰਨ ਲੱਗਾ। ਇਸ ਦੀ ਸ਼ਿਕਾਇਤ ਅਸੀਂ ਜਮਾਲਪੁਰ ਪੁਲਸ ਚੌਕੀ ’ਚ ਕੀਤੀ ਤਾਂ ਪੁਲਸ ਨੇ ਉਸ ਖਿਲਾਫ ਪਰਚਾ ਦਰਜ ਕਰ ਲਿਆ। ਉਸ ਤੋਂ ਬਾਅਦ ਉਸ ਨੇ ਮੇਰੀ ਭੈਣ ਦੀ ਬੇਟੀ ਜੋ ਢਾਈ ਸਾਲ ਦੀ ਹੈ, ਨੂੰ ਆਪਣੇ ਨਾਲ ਜ਼ਬਰਦਸਤੀ ਲਿਜਾਣ ਦਾ ਯਤਨ ਕੀਤਾ। ਸਾਡੀ ਸ਼ਿਕਾਇਤ ’ਤੇ ਫਿਰ ਪੁਲਸ ਨੇ ਉਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ। ਇਸ ਦੇ ਬਾਵਜੂਦ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਅਤੇ ਆਏ ਦਿਨ ਫੋਨ ਕਰ ਕੇ ਮੇਰੀ ਭੈਣ ਅਤੇ ਸਾਨੂੰ ਸਾਰਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ। ਪੀਡ਼ਤਾ ਨੇ ਪੁਲਸ ਨੂੰ ਜੋ ਲਿਖਤੀ ਸ਼ਿਕਾਇਤ ਕੀਤੀ ਸੀ, ਉਸ ਦੀ ਜਾਂਚ ਕਰਨ ’ਤੇ ਜਾਂਚ ਅਧਿਕਾਰੀ ਤਰਸੇਮ ਸਿੰਘ ਨੇ ਪੀਡ਼ਤਾ ਦੇ ਪਤੀ ਨਵਪ੍ਰੀਤ ਸਿੰਘ ਖਿਲਾਫ ਦਾਜ ਦੀ ਖਾਤਰ ਜ਼ੁਲਮ ਦਾ ਪਰਚਾ ਦਰਜ ਕਰ ਲਿਆ ਹੈ।
ਅਣਪਛਾਤੇ ਕਾਰ ਚਾਲਕ ਨੇ ਸਡ਼ਕ ਪਾਰ ਕਰ ਰਹੇ ਨੌਜਵਾਨ ਨੂੰ ਮਾਰੀ ਟੱਕਰ, ਮੌਤ
NEXT STORY