ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ, ਆਨੰਦ)–ਇਕ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਕਾਰ ਚਲਾਉਂਦੇ ਹੋਏ ਚਾਲਕ ਨੇ ਮਾਂ-ਪੁੱਤਰ ਦੇ ਨਾਲ ਹਾਦਸਾ ਕਰ ਦਿੱਤਾ ਅਤੇ ਇਸ ਹਾਦਸੇ ’ਚ ਦੋਵੇਂ ਮਾਂ-ਪੁੱਤਰ ਜ਼ਖਮੀ ਹੋ ਗਏ। ਪੁਲਸ ਵੱਲੋਂ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਫਿਰੋਜ਼ਪੁਰ ਦੇ ਏ. ਐੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਪਰਮਜੀਤ ਸਿੰਘ ਵਾਸੀ ਟਿੱਬੀ ਖੁਰਦ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਹ ਆਪਣੀ ਮਾਤਾ ਨਾਲ ਆਪਣੇ ਘਰ ਟਿੱਬੀ ਖੁਰਦ ਵੱਲ ਜਾ ਰਿਹਾ ਸੀ ਅਤੇ ਜਦ ਉਹ ਖਾਈ ਪੁੱਲ ਕਰਾਸ ਕਰਨ ਲੱਗਾ ਤਾਂ ਇਕ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਵੋਲਕਸਵੈਗਨ ਕਾਰ ਚਾਲਕ ਨੇ ਉਨ੍ਹਾਂ ਨਾਲ ਹਾਦਸਾ ਕਰ ਦਿੱਤਾ, ਜਿਸ ’ਚ ਉਹ ਅਤੇ ਉਸ ਦੀ ਮਾਂ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਵਿਅਕਤੀ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਮੋਲਟ 'ਚ ਵੱਡੀ ਵਾਰਦਾਤ, ਜਵਾਈ ਨੇ ਸਹੁਰੇ ਨੂੰ ਮਾਰ 'ਤੀ ਗੋਲ਼ੀ
NEXT STORY