ਸਮਾਣਾ (ਦਰਦ)- ਸੀ. ਆਈ. ਏ. ਸਟਾਫ ਨੇ ਸਕੂਟਰੀ ਸਵਾਰ ਇਕ ਵਿਅਕਤੀ ਨੂੰ 10 ਕਿੱਲੋ ਡੋਡਿਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਮੁਖੀ ਵਿਜੇ ਕੁਮਾਰ ਨੇ ਦੱਸਿਆ ਕਿ ਸਬ-ਇੰਸਪੈਕਟਰ ਭਿੰਦਰਪਾਲ ਪੁਲਸ ਪਾਰਟੀ ਸਮੇਤ ਪਿੰਡ ਘੰਗਰੌਲੀ ਨਜ਼ਦੀਕ ਗਸ਼ਤ ਕਰ ਰਹੇ ਸਨ। ਇਸ ਦੌਰਾਨ ਬਿਨਾਂ ਨੰਬਰੀ ਸਕੂਟਰੀ ’ਤੇ ਆ ਰਹੇ ਵਿਅਕਤੀ ਨੇ ਪੁਲਸ ਨੂੰ ਦੇਖ ਕੇ ਸਕੂਟਰੀ ਨੂੰ ਪਿੱਛੇ ਮੋਡ਼ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਉਸ ਦੀ ਸਕੂਟਰੀ ਅੱਗੇ ਰੱਖਿਆ ਥੈਲਾ ਹੇਠਾਂ ਡਿੱਗ ਪਿਆ। ਤਲਾਸ਼ੀ ਲੈਣ ’ਤੇ ਥੈਲੇ ਵਿਚੋਂ 10 ਕਿੱਲੋ ਡੋਡੇ ਬਰਾਮਦ ਹੋਏ। ਚਾਲਕ ਨੂੰ ਸਕੂਟਰੀ ਸਮੇਤ ਕਾਬੂ ਕਰ ਲਿਆ। ਉਸ ਦੀ ਪਛਾਣ ਰਾਜਿੰਦਰ ਸਿੰਘ ਵਾਸੀ ਸਿਰਸੀਵਾਲ ਜ਼ਿਲਾ ਮਾਨਸਾ ਦੇ ਤੌਰ ’ਤੇ ਹੋਈ। ਇਸ ਸਬੰਧੀ ਸਦਰ ਥਾਣਾ ਵਿਖੇ ਮਾਮਲਾ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਜੇਲ ਭੇਜ ਦਿੱਤਾ ਹੈ।
ਕਾਂਗਰਸ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰ ਰਹੀ ਹੈ : ਬਾਦਲ
NEXT STORY