ਅਬੋਹਰ, (ਸੁਨੀਲ)– ਪੰਜਪੀਰ ਨਗਰ ਨਿਵਾਸੀ ਇਕ ਵਿਅਕਤੀ ਨੇ ਪਿਛਲੀ ਰਾਤ ਘਰੇਲੂ ਝਗੜੇ ਕਾਰਨ ਆਪਣੀ ਪਤਨੀ ਨੂੰ ਲੋਹੇ ਦੀ ਰਾਡ ਨਾਲ ਬੁਰੀ ਤਰ੍ਹਾਂ ਵਾਰ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੱਧ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪੰਜਪੀਰ ਨਗਰ ਨਿਵਾਸੀ 35 ਸਾਲਾ ਅਮਨਦੀਪ ਕੌਰ ਦੀ ਮਾਂ ਕੁਲਵੰਤ ਪਤਨੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੰਦਰ ਸਿੰਘ ਜੋ ਕਿ ਚੇਨਈ ਮਿਸਤਰੀ ਦਾ ਕੰਮ ਕਰਦਾ ਸੀ, ਨਸ਼ੇ ਦਾ ਆਦੀ ਸੀ। ਇਸ ਤੋਂ ਤੰਗ ਆ ਕੇ ਉਸ ਦੀ ਪਹਿਲੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ ਸੀ, ਜਿਸ ਤੋਂ ਬਾਅਦ ਉਸ ਨੇ ਆਪਣੀ ਧੀ ਅਮਨਦੀਪ ਕੌਰ ਦਾ ਵਿਆਹ ਲਗਭਗ 13 ਸਾਲ ਪਹਿਲਾਂ ਉਸ ਨਾਲ ਕੀਤਾ ਸੀ। ਉਸ ਸਮੇਂ ਮੰਦਰ ਸਿੰਘ ਦਾ ਇਕ ਪੁੱਤਰ ਅਮਰਿੰਦਰ ਸੀ। ਅਮਨਦੀਪ ਕੌਰ ਨਾਲ ਵਿਆਹ ਤੋਂ ਬਾਅਦ ਉਸ ਦੇ ਘਰ 2 ਪੁੱਤਰਾਂ ਤੇ ਇਕ ਧੀ ਨੇ ਜਨਮ ਲਿਆ। ਕੁਲਵੰਤ ਕੌਰ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਮੰਦਰ ਸਿੰਘ ਫਿਰ ਤੋਂ ਸ਼ਰਾਬ ਪੀ ਕੇ ਅਕਸਰ ਉਸ ਦੀ ਧੀ ਨਾਲ ਝਗੜਾ ਤੇ ਕੁੱਟ-ਮਾਰ ਕਰਦਾ ਆ ਰਿਹਾ ਸੀ।
ਇਸੇ ਘਰੇਲੂ ਝਗੜੇ ਕਾਰਨ ਬੀਤੀ ਰਾਤ ਮੰਦਰ ਨੇ ਉਸ ਦੀ ਧੀ ਅਮਨਦੀਪ ’ਤੇ ਲੋਹੇ ਦੀ ਰਾਡ ਨਾਲ ਬੁਰੀ ਤਰ੍ਹਾਂ ਵਾਰ ਕਰ ਕੇ ਉਸ ਨੂੰ ਬੇਹੋਸ਼ ਕਰ ਦਿੱਤਾ। ਜਦੋਂ ਮੰਦਰ ਸਿੰਘ ਦੇ ਬੱਚਿਆਂ ਨੇ ਉਸ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਉਸ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਖੂਨ ਨਾਲ ਲੱਥਪਥ ਅਮਨਦੀਪ ਨੂੰ ਐਂਬੂਲੈਂਸ ਰਾਹੀਂ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ। ਫਰੀਦਕੋਟ ਪਹੁੰਚਣ ਤੋਂ ਕੁਝ ਸਮੇਂ ਬਾਅਦ ਹੀ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਅਮਨਦੀਪ ਨੇ ਦਮ ਤੋੜ ਦਿੱਤਾ।
ਉਧਰ ਘਟਨਾ ਦੀ ਸੂਚਨਾ ਮਿਲਣ ’ਤੇ ਐਤਵਾਰ ਸਵੇਰੇ ਨਗਰ ਥਾਣ ਨੰ. 1 ਦੀ ਪੁਲਸ ਘਟਨਾ ਵਾਲੀ ਥਾਂ ’ਤੇ ਪਹੁੰਚੀ ਤੇ ਜਾਂਚ-ਪੜਤਾਲ ਸ਼ੁਰੂ ਕਰਦੇ ਹੋਏ ਮ੍ਰਿਤਕਾ ਦੀ ਮਾਂ ਕੁਲਵੰਤ ਤੇ ਉਸ ਦੀ ਭੈਣ ਰਾਜਵਿੰਦਰ ਦੇ ਬਿਆਨਾਂ ਦੇ ਆਧਾਰ ’ਤੇ ਮੰਦਰ ਸਿੰਘ ਖਿਲਾਫ 302 ਤਹਿਤ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕਾ ਦਾ ਫਰੀਦਕੋਟ ’ਚ ਪੋਸਟਮਾਰਟਮ ਕਰਵਾਇਆ ਗਿਆ।
ਐੱਸ. ਏ. ਐੱਸ./ਰਮਸਾ ਅਧਿਆਪਕਾਂ ਨੇ ਫੂਕੇ ਮੰਤਰੀਅਾਂ ਦੇ ਪੁਤਲੇ
NEXT STORY