ਭਾਦਸੋਂ (ਅਵਤਾਰ) : ਸਥਾਨਕ ਸ਼ਹਿਰ ਵਿਖੇ ਸਰਕਾਰੀ ਬੱਸਾਂ ਦੇ ਰੈਗੂਲਰ ਨਾ ਆਉਣ ਕਾਰਨ ਜਿਥੇ ਪਟਿਆਲਾ ਰੂਟ ਤੇ ਜਾਣ ਵਾਲੀਆਂ ਸਵਾਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਪੜ੍ਹਾਈ ਲਈ ਪਟਿਆਲਾ ਜਾਣ ਵਾਲੇ ਵਿਦਿਆਰਥੀ ਵੀ ਬੱਸ ਮਿਸ ਹੋਣ ਕਾਰਨ ਖੱਜਲ-ਖੁਆਰ ਹੋ ਰਹੇ ਹਨ। ਸਮਾਂ-ਸਾਰਣੀ ਮੁਤਾਬਕ ਭਾਦਸੋਂ ਤੋਂ ਪੀ.ਆਰ.ਟੀ.ਸੀ. ਦੇ ਸਵੇਰ ਵੇਲੇ ਤਿੰਨ ਟਾਇਮ 6.45, 7.05 ਅਤੇ 7.25 ਪਾਏ ਹੋਏ ਹਨ, ਜੋ ਸਿਰਫ਼ ਕਾਗਜ਼ਾਂ 'ਚ ਹੀ ਚੱਲਦੇ ਜਾਪਦੇ ਹਨ। ਸਵੇਰ ਵੇਲੇ ਪੀ.ਆਰ.ਟੀ.ਸੀ. ਦੇ ਟਾਇਮ ਬੰਦ ਹੋਣ ਕਾਰਨ ਮੁਲਾਜ਼ਮ ਆਪਣੇ ਕੰਮਾਂ ਤੇ ਦੇਰ ਨਾਲ ਪਹੁੰਚਦੇ ਹਨ ਤੇ ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਵੀ ਕਾਲਜ ਜਾਂ ਸਕੂਲ ਪਹੁੰਚਣ ਚ ਦੇਰੀ ਹੁੰਦੀ ਹੈ ਤੇ ਉਨ੍ਹਾਂ ਦੀ ਪੜ੍ਹਾਈ ਦਾ ਵੀ ਕਾਫ਼ੀ ਨੁਕਸਾਨ ਹੁੰਦਾ ਹੈ।
ਇਹ ਵੀ ਪੜ੍ਹੋ- ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ 'ਤੇ ਆਇਆ ਸਾਬਕਾ ਮੁੱਖ ਮੰਤਰੀ ਚੰਨੀ ਦਾ ਵੱਡਾ ਬਿਆਨ
ਰੋਜ਼ਾਨਾ ਸਫ਼ਰ ਕਰਨ ਵਾਲੀਆਂ ਸਵਾਰੀਆਂ, ਵਿਦਿਆਰਥੀਆਂ ਨੇ ਦੱਸਿਆ ਕਿ ਪਿਛਲੇ ਇਕ ਹਫ਼ਤੇ ਤੋਂ ਪੀ.ਆਰ.ਟੀ.ਸੀ. ਦੇ ਤਿੰਨ ਟਾਇਮਾਂ 'ਚੋਂ ਸਿਰਫ਼ ਇਕ 'ਤੇ ਹੀ ਬੱਸ ਆ ਰਹੀ ਹੈ, ਜਿਸ ਕਾਰਨ ਉਹਨਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਭਾਦਸੋਂ ਅਤੇ ਨੇੜਲੇ ਪਿੰਡਾਂ ਤੋਂ ਰੋਜ਼ਾਨਾ ਪਟਿਆਲਾ ਜਾਣ ਵਾਲੇ ਵਿਦਿਆਰਥੀਆਂ ਤੇ ਮੁਲਾਜ਼ਮਾਂ ਜਿਨ੍ਹਾਂ ਨੇ ਸਰਕਾਰੀ ਬੱਸ ਪਾਸ ਬਣਾਏ ਹੋਏ ਹਨ ਉਨ੍ਹਾਂ ਨੂੰ ਸਕੂਟਰਾਂ / ਮੋਟਰਸਾਈਕਲਾਂ ਤੇ ਜਾਣਾ/ ਆਉਣਾ ਪੈਂਦਾ ਹੈ। ਉਨਾਂ ਨੂੰ ਵੀ ਕਾਲਜ ਜਾਂ ਸਕੂਲ ਪਹੁੰਚਣ ਚ ਦੇਰੀ ਹੁੰਦੀ ਹੈ ਤੇ ਉਨ੍ਹਾਂ ਦੀ ਪੜ੍ਹਾਈ ਦਾ ਵੀ ਕਾਫ਼ੀ ਨੁਕਸਾਨ ਹੁੰਦਾ ਹੈ।
ਇਹ ਵੀ ਪੜ੍ਹੋ- ਪਾਵਰਕਾਮ ਨੇ ਜਾਰੀ ਕੀਤਾ ਨਵਾਂ ਫਰਮਾਨ, ਨਜ਼ਰਅੰਦਾਜ਼ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ
ਕੀ ਕਹਿੰਦੇ ਹਨ ਉੱਚ ਅਧਿਕਾਰੀ
ਇਸ ਵਾਰੇ ਜਦੋਂ ਡਿਊਟੀ ਇੰਸਪੈਕਟਰ ਨਾਲ ਗੱਲ ਕਰਨ ਚਾਹੀ ਤਾਂ ਉਨ੍ਹਾਂ ਦਾ ਫੋਨ ਸਵਿੱਚ ਆਫ ਆ ਰਿਹਾ ਸੀ। ਜਨਰਲ ਮੈਨੇਜਰ ਪੀ.ਆਰ.ਟੀ.ਸੀ. ਪਟਿਆਲਾ ਨਾਲ ਉਹਨਾਂ ਦੇ ਫੋਨ ਨੰਬਰ 'ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੱਸਾਂ ਦੀ ਘਾਟ ਅਤੇ ਕਿਲੋਮੀਟਰ ਸਕੀਮ ਦਾ ਕਾਂਟਰੈਕਟ ਖ਼ਤਮ ਹੋਣ ਕਾਰਨ ਇਹ ਸਮੱਸਿਆ ਆਈ ਹੈ ਪਰ ਹਫ਼ਤੇ ਤੱਕ ਬੱਸਾਂ ਆ ਜਾਣਗੀਆਂ ਅਤੇ ਫਿਰ ਕੋਈ ਸਮੱਸਿਆ ਨਹੀ ਆਵੇਗੀ।
ਇਸ ਸਬੰਧੀ ਲੋਕਾਂ ਨੇ ਪੀ.ਆਰ.ਟੀ.ਸੀ. ਵਿਭਾਗ ਤੋਂ ਮੰਗ ਕੀਤੀ ਕਿ ਸਵੇਰ ਦੇ ਸਮੇਂ ਸਾਰੇ ਟਾਇਮ ਰੈਗੂਲਰ ਚਲਾਏ ਜਾਣ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਚ ਕੋਈ ਵੀ ਵਿਘਨ ਨਾ ਪਵੇ, ਕਿਉਂਕਿ ਹੁਣ ਬੱਚਿਆਂ ਦੇ ਪੇਪਰਾਂ 'ਚ ਬਹੁਤ ਘੱਟ ਸਮਾਂ ਰਹਿ ਗਿਆ ਹੈ। ਇਨ੍ਹਾਂ ਦਿਨਾਂ ਚ ਪੜ੍ਹਾਈ ਵਿਚ ਵਿਘਨ ਪੈਣ ਨਾਲ ਪੂਰੇ ਸਾਲ ਦੀ ਪੜ੍ਹਾਈ ਦਾ ਨੁਕਸਾਨ ਹੋ ਸਕਦਾ ਹੈ। ਵਿਦਿਆਰਥੀਆਂ ਦੇ ਮਾਪਿਆਂ ਤੇ ਸਮਾਜ ਸੇਵੀਆਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਚ ਬੱਸਾਂ ਦੇ ਪੂਰੇ ਟਾਇਮ ਰੈਗੂਲਰ ਨਾ ਚਾਲੂ ਨਾ ਕੀਤੇ ਗਏ ਤਾਂ ਉਹ ਸੰਘਰਸ਼ ਵਿੱਢ ਸਕਦੇ ਹਨ ।
ਇਹ ਵੀ ਪੜ੍ਹੋ- ਨਵਜੋਤ ਸਿੱਧੂ ਹੋਏ ਸਰਗਰਮ ‘ਦਿੱਲੀਓਂ’ ਤਾਰ ‘ਖੜਕਣ’ ਦੀ ਚਰਚਾ
ਪ੍ਰਾਈਵੇਟ ਬੱਸ ਅਪਰੇਟਰ ਦੀ ਮਿਲੀ ਭੁਗਤ ਨਾਲ ਰਹਿੰਦੇ ਹਨ ਟਾਈਮ ਮਿਸ
ਭਾਦਸੋ - ਪਟਿਆਲਾ ਰੂਟ ਤੇ ਚੱਲਣ ਵਾਲੇ ਸਟਾਫ ਨੇ ਆਪਣਾ ਨਾਮ ਦਾ ਛਾਪਣ ਦੀ ਸਰਤ ਦੱਸਿਆ ਕਿ ਨੇ ਪੀ.ਆਰ.ਟੀ.ਸੀ ਦੇ ਟਾਈਮਾਂ ਬਾਅਦ ਪਰਾਈਵੇਟ ਬੱਸ ਕੰਪਨੀ ਦਾ ਟਾਈਮ ਹੈ, ਉਹ ਡਿਊਟੀ ਇੰਨਸ ਨਾਲ ਮਿਲੀ ਭੂਗਤ ਕਰਕੇ ਪੀ.ਆਰ.ਟੀ.ਸੀ ਦੀਆਂ ਬੱਸਾਂ ਨੂੰ ਪਨ-ਸਿਟੀ ਭੇਜਕੇ ਜਾਂ ਹੋਰ ਰੂਟਾਂ ਤੇ ਭੇਜ ਕੇ ਟਾਈਮ ਮਿਸ ਕਰਵਾ ਦਿੰਦੇ ਹਨ । ਅਜਿਹਾ ਕਰਕੇ ਨੇ ਪੀ.ਆਰ.ਟੀ.ਸੀ ਕਰਮਚਾਰੀ ਚੰਦ ਰੁਪਈਆਂ ਖਾਤਰ ਬਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਦੇ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੇਡ ਸਕੱਤਰ ਸਰਵਜੀਤ ਸਿੰਘ ਨੇ ਮਲਟੀਪਲ ਵੇਵਗਾਰਡ ਪ੍ਰੋਜੈਕਟਾਂ ਨੂੰ ਦਿੱਤੀ ਹਰੀ ਝੰਡੀ
NEXT STORY