ਮੋਹਾਲੀ,(ਨਿਆਮੀਆਂ)— ਪਰਖਕਾਲ ਦੋ ਸਾਲ ਕਰਵਾਉਣ, ਦੁਬਾਰਾ ਪੋਰਟਲ ਖੁੱਲ੍ਹਵਾਉਣ ਅਤੇ ਅਧਿਆਪਕਾਂ ਦੀਆਂ ਅਰਜ਼ੀ ਐਡਜਸਟਮੈਂਟਾਂ ਰੱਦ ਕਰਵਾਉਣ ਵਰਗੇ ਅਹਿਮ ਮੁੱਦਿਆਂ ਨੂੰ ਲੈ ਕੇ ਅੱਜ ਪੰਜਾਬ ਟੀਚਰ ਐਂਡ ਐਜੂਕੇਸ਼ਨ ਵੈੱਲਫੇਅਰ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਅਧਿਆਪਕ ਆਗੂ ਗੁਰਪ੍ਰੀਤ ਰੂਪਰਾ, ਸੁਨੀਲ ਮੋਹਾਲੀ ਅਤੇ ਦੀਪਕ ਦਹੀਆ ਦੀ ਅਗਵਾਈ ਵਿਚ ਸਿੱਖਿਆ ਮੰਤਰੀ ਓ. ਪੀ. ਸੋਨੀ ਨਾਲ ਹੋਈ।
ਐਸੋਸੀਏਸ਼ਨ ਦੇ ਆਗੂਆਂ ਨੇ ਸਿੱਖਿਆ ਮੰਤਰੀ ਨੂੰ ਦੱਸਿਆ ਕਿ ਐੱਸ. ਐੱਸ. ਏ./ਰਮਸਾ ਤੋਂ ਸਿੱਖਿਆ ਵਿਭਾਗ 'ਚ ਰੈਗੂਲਰ ਹੋਏ ਅਧਿਆਪਕ ਪਿਛਲੇ 9-10 ਸਾਲਾਂ ਤੋਂ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਆਪਣੀ ਸੇਵਾ ਨਿਭਾਅ ਰਹੇ ਹਨ ਅਤੇ ਉਨ੍ਹਾਂ ਦੀਆਂ ਉੱਤਮ ਸੇਵਾਵਾਂ ਕਾਰਨ ਹੀ ਵਿਭਾਗ ਵਲੋਂ ਹਰ ਸਾਲ ਕੰਟਰੈਕਟ ਵੀ ਰੀਨਿਊ ਕੀਤਾ ਜਾਂਦਾ ਰਿਹਾ ਹੈ। ਇਸ ਲਈ ਇਨ੍ਹਾਂ ਅਧਿਆਪਕਾਂ 'ਤੇ 3 ਸਾਲ ਪਰਖਕਾਲ ਲਗਾਉਣਾ ਇਨ੍ਹਾਂ ਲਈ ਮਾਨਸਿਕ ਤਣਾਅ ਬਣਿਆ ਹੋਇਆ ਹੈ। ਇਸ ਲਈ ਪਿਛਲੀ ਸਰਵਿਸ ਦਾ ਹਵਾਲਾ ਦਿੰਦੇ ਹੋਏ ਜੇਕਰ ਸੰਭਵ ਹੋਵੇ ਤਾਂ ਪਰਖਕਾਲ ਖਤਮ ਕੀਤਾ ਜਾਵੇ, ਨਹੀ ਤਾਂ ਦੋ ਸਾਲ ਕੀਤਾ ਜਾਵੇ।
ਸਿੱਖਿਆ ਮੰਤਰੀ ਨੇ ਇਸ ਮੰਗ ਨੂੰ ਕੈਬਨਿਟ ਦੀ ਮੀਟਿੰਗ ਵਿਚ ਵਿਚਾਰਨ ਦਾ ਭਰੋਸਾ ਦਿੱਤਾ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਜੋ ਅਧਿਆਪਕ ਰੈਗੂਲਰ ਦੀ ਆਪਸ਼ਨ ਲੈਣ ਤੋਂ ਰਹਿ ਗਏ ਹਨ। ਉਨ੍ਹਾਂ ਨੂੰ ਦੁਬਾਰਾ ਮੌਕਾ ਦੇਣ ਲਈ ਪੋਰਟਲ ਨੂੰ ਦੋ ਦਿਨ ਲਈ ਖੋਲ੍ਹਿਆ ਜਾਵੇ, ਜਿਸ 'ਤੇ ਸਿੱਖਿਆ ਮੰਤਰੀ ਨੇ ਆਖਰੀ ਵਾਰ ਦੋ ਦਿਨਾਂ ਲਈ ਪੋਰਟਲ ਖੋਲ੍ਹਣ ਦੀ ਐਸੋਸੀਏਸ਼ਨ ਦੀ ਮੰਗ 'ਤੇ ਸਹਿਮਤੀ ਦਿੱਤੀ। ਇਸ ਮੌਕੇ ਐਸੋਸੀਏਸ਼ਨ ਵਲੋਂ ਜਸਵਿੰਦਰ ਮਾਨਸਾ, ਸੁਖਜੀਤ ਰੋਪੜ, ਸੁਖਜਿੰਦਰ ਮੋਗਾ, ਬਲਵਿੰਦਰ ਫ਼ਰੀਦਕੋਟ, ਲਖਵੀਰ ਮੋਹਾਲੀ, ਸੁਸ਼ੀਲ, ਅਮਰਦੀਪ ਕੌਰ ਕਾਹਲੋਂ, ਪਵਿੱਤਰ ਕੌਰ, ਹਰਪ੍ਰੀਤ ਕੌਰ, ਮੋਨਿਕਾ, ਮਦਨ ਲਾਲ ਮੁਕਤਸਰ, ਗੁਰਿੰਦਰ ਸਿੰਘ, ਸੁਨੀਲ ਧਨਾਸ, ਅਸ਼ਵਨੀ ਮੋਗਾ, ਰਮਨ, ਓਮ ਪ੍ਰਕਾਸ਼, ਕੁਲਵੰਤ ਸਿੰਘ ਤੇ ਸੁਖਵਿੰਦਰ ਬਰਨਾਲਾ 'ਚ ਆਦਿ ਅਧਿਆਪਕ ਹਾਜ਼ਰ ਸਨ।
'ਮਾਰਚ ਦੇ ਪਹਿਲੇ ਹਫਤੇ ਮੁੱਖ ਮੰਤਰੀ ਦੀ ਕੋਠੀ ਬਾਹਰ ਛੱਡੇ ਜਾਣਗੇ ਅਵਾਰਾ ਡੰਗਰ'
NEXT STORY