ਮੋਹਾਲੀ : ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੋਹਾਲੀ ਦੀ ਇਕ ਸੋਸਾਇਟੀ ਦੇ ਮਾਲਕ ਦੀ 54.16 ਲੱਖ ਰੁਪਏ ਦੀ ਪ੍ਰਾਪਰਟੀ ਨੂੰ ਕੇਸ ਨਾਲ ਅਟੈਚ ਕਰ ਦਿੱਤਾ ਗਿਆ ਹੈ। ਈ. ਡੀ. ਵੱਲੋਂ ਇਸ ਪ੍ਰਾਪਰਟੀ ਨੂੰ ਸੀਜ਼ ਕੀਤਾ ਗਿਆ ਹੈ। ਮੋਹਾਲੀ 'ਚ ਦਰਜ ਧੋਖਾਧੜੀ ਦੇ ਕਈ ਮਾਮਲਿਆਂ ਤੋਂ ਬਾਅਦ ਈ. ਡੀ. ਨੇ ਇਹ ਕਾਰਵਾਈ ਕੀਤੀ ਹੈ।
ਦਰਅਸਲ ਸੋਸਾਇਟੀ ਦੇ ਮਾਲਕ 'ਤੇ ਲੋਕਾਂ ਨਾਲ ਧੋਖਾਧੜੀ, ਪਲਾਂਟ ਦੇ ਨਾਂ 'ਤੇ ਪੈਸੇ ਲੈ ਕੇ ਵਾਪਸ ਨਾ ਕਰਨ ਵਰਗੇ ਕਈ ਮਾਮਲੇ ਦਰਜ ਹੋਏ ਹਨ। ਬਾਅਦ 'ਚ ਈ. ਡੀ. ਨੇ ਇਸ ਮਾਮਲੇ 'ਤੇ ਕਾਰਵਾਈ ਕੀਤੀ ਸੀ। ਜਾਂਚ 'ਚ ਸਾਹਮਣੇ ਆਇਆ ਸੀ ਕਿ ਸੋਸਾਇਟੀ ਦੇ ਮਾਲਕ ਨੇ ਕਰੀਬ 3.17 ਕਰੋੜ ਰੁਪਏ ਦਾ ਘਪਲਾ ਕੀਤਾ ਹੈ।
ਦੱਸਣਯੋਗ ਹੈ ਕਿ ਸੋਸਾਇਟੀ ਦੇ ਮਾਲਕ ਨੂੰ ਪੰਜਾਬ ਪੁਲਸ ਨੇ ਸਤੰਬਰ 'ਚ ਧੋਖਾਧੜੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ। ਉਸ ਦੇ ਨਾਲ-ਨਾਲ ਉਸ ਦੇ ਬੇਟੇ ਦੀ ਵੀ ਗ੍ਰਿਫ਼ਤਾਰੀ ਹੋਈ ਸੀ। ਸਾਲ 2022 'ਚ ਵੀ ਪੁਲਸ ਨੇ ਉਸ ਨੂੰ ਧੋਖਾਧੜੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ ਪਰ ਕੁੱਝ ਮਹੀਨੇ ਬਾਅਦ ਹੀ ਉਸ ਦੀ ਜ਼ਮਾਨਤ ਹੋ ਗਈ ਸੀ ਅਤੇ ਉਹ ਜੇਲ੍ਹ ਤੋਂ ਬਾਹਰ ਆ ਗਿਆ ਸੀ।
ਐੱਨ. ਆਰ. ਆਈਜ਼ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਮੁੱਖ ਮੰਤਰੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
NEXT STORY