ਨਾਭਾ,(ਭੂਪਾ)- ਨਾਭਾ ਦੇ ਪਿੰਡ ਰੋਹਟੀ ਬਸਤਾ ਸਿੰਘ ਵਿਖੇ ਇਕ ਵਿਅਕਤੀ ਨੂੰ ਘਰ 'ਚ ਜਾਅਲੀ ਨੋਟ ਛਾਪਣ ਦੇ ਮਾਮਲੇ 'ਚ ਕਾਬੂ ਕੀਤਾ ਗਿਆ ਹੈ। ਕਾਊਂਟਰ ਇੰਟੈਲੀਜੈਂਸ ਪੰਜਾਬ ਪੁਲਸ ਦੇ ਉਪ ਪੁਲਸ ਕਪਤਾਨ ਪ੍ਰਿਤਪਾਲ ਸਿੰਘ ਦੀ ਅਗਵਾਈ 'ਚ ਗਈ ਛਾਪੇਮਾਰੀ ਕੀਤੀ ਗਈ ਸੀ। ਜਿਸ ਦੌਰਾਨ ਸਥਾਨਕ ਪਿੰਡ ਵਾਸੀ ਗੋਗੀ ਖਾਨ ਨਾਂ ਦੇ ਵਿਅਕਤੀ ਨੂੰ ਕਾਬੂ ਕੀਤਾ ਗਿਆ।
ਸੂਤਰਾਂ ਮੁਤਾਬਕ ਗੋਗੀ ਖਾਨ ਦੇ ਘਰ 'ਚ ਚੱਲੀ 4 ਘੰਟੇ ਦੀ ਤਲਾਸ਼ੀ ਦੌਰਾਨ ਲੱਖਾਂ ਰੁਪਏ ਦੇ ਜਾਅਲੀ ਨੋਟ ਬਰਾਮਦ ਹੋਏ। ਪੁਲਸ ਨੇ ਉਸ ਦੇ ਘਰੋਂ ਕੰਪਿਊਟਰ, ਫੋਟੋ ਸਟੇਟ ਮਸ਼ੀਨ, ਕਾਰ, ਬੁਲੇਟ-ਮੋਟਰਸਾਈਕਲ ਤੋਂ ਇਲਾਵਾ ਕਾਫੀ ਸਾਮਾਨ ਕਬਜ਼ੇ ਵਿਚ ਲੈ ਲਿਆ ਹੈ। ਇੰਟੈਲੀਜੈਂਸ ਪੁਲਸ ਅਤੇ ਸਥਾਨਕ ਪੁਲਸ ਨੇ ਪੱਤਰਕਾਰਾਂ ਨੂੰ ਇਸ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ ।
ਕਾਂਗਰਸੀ ਹੀ ਦੱਸਣ ਲੱਗੇ ਕੈਪਟਨ ਸਰਕਾਰ ਦੀਆਂ ਨਾਕਾਮੀਆਂ : ਸੁਖਬੀਰ
NEXT STORY