ਸੰਦੌੜ (ਰਿਖੀ )- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੱਦੇ ਤੇ ਭਾਰਤ ਬੰਦ ਰੋਸ ਤਹਿਤ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਪਿੰਡ ਫਤਹਿਗੜ੍ਹ ਪੰਜਗਰਾਈਆਂ ਵਿਖੇ ਬਲਾਕ ਪੱਧਰੀ ਰੋਸ ਧਰਨਾ ਦਿੱਤਾ ਗਿਆ। ਜਿਸ 'ਚ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਤਰ ਹੋਏ ਕਿਸਾਨਾਂ ਨੇ ਬਸ ਸਟੈਂਡ ਤੇ ਆਵਾਜਾਈ ਬੰਦ ਕਰਕੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਓਥੇ ਸੰਘਰਸ਼ ਨੂੰ ਕਾਲੇ ਖੇਤੀ ਕਾਨੂੰਨ ਰੱਦ ਕਰਵਾ ਕਿ ਹੀ ਦਮ ਲੈਣ ਦਾ ਐਲਾਨ ਕੀਤਾ। ਇਸ ਮੌਕੇ ਯੂਨੀਅਨ ਦੇ ਬਲਾਕ ਆਗੂ ਨਾਜ਼ਰ ਸਿੰਘ ਠੁੱਲੀਵਾਲ ਨੇ ਕਿਹਾ ਕਿ ਸਰਕਾਰ ਹੁਣ ਜ਼ਮੀਨ ਮਾਲਕਾਂ ਦੇ ਨਾਮ ਫ਼ਸਲ ਦੀ ਅਦਾਇਗੀ ਸਿੱਧੀ ਕਰਨ ਲਈ ਆੜਤੀਆ ਰਾਹੀਂ ਕਿਸਾਨਾਂ ਕੋਲੋਂ ਫਰਦਾਂ ਮੰਗ ਰਹੀ ਹੈ ਇਸ ਨਾਲ ਠੇਕੇ ਤੇ ਜ਼ਮੀਨ ਲੈ ਕਿ ਆਪਣਾ ਪਰਿਵਾਰ ਪਾਲਣ ਵਾਲੇ ਕਿੱਧਰ ਜਾਣਗੇ ਉਨ੍ਹਾਂ ਕਿਹਾ ਕਿ ਕੋਈ ਵੀ ਕਿਸਾਨ ਫਰਦ ਨਹੀਂ ਦੇਵੇਗਾ ਜੇਕਰ ਸਰਕਾਰ ਧੱਕੇਸ਼ਾਹੀ ਕਰੇਗੀ ਤਾਂ ਇਕੱਠੇ ਹੋ ਕਿ ਇਸਦਾ ਜਵਾਬ ਦਿਆਂਗੇ।
ਇਹ ਖ਼ਬਰ ਪੜ੍ਹੋ- ਮੁੰਬਈ ਵਰਗੀ ਮਜ਼ਬੂਤ ਬੱਲੇਬਾਜ਼ੀ ਦੇ ਵਿਰੁੱਧ ਸ਼ਾਨਦਾਰ ਰਹੀ ਗੇਂਦਬਾਜ਼ੀ : ਵਿਰਾਟ ਕੋਹਲੀ
ਇਸ ਮੌਕੇ ਸਰਗਰਮ ਆਗੂ ਈਸ਼ਰਪਾਲ ਸਿੰਘ ਪੰਜਗਰਾਈਆਂ ਨੇ ਕਿਹਾ ਕਿ ਪਰਾਲੀ ਨੂੰ ਨਾ ਫੂਕੇ ਜਾਣ ਲਈ ਵੀ ਸਰਕਾਰ ਦੀ ਸਹਿ ਤੇ ਅਧਿਕਾਰੀ ਹੁਣੇ ਤੋਂ ਹੀ ਰੌਲਾ ਪਾਉਣ ਲੱਗ ਪਏ ਹਨ ਜਦਕਿ ਸਰਕਾਰ ਨੇ ਪਰਾਲੀ ਦੇ ਹੱਲ ਬਾਰੇ ਕੁੱਝ ਨਹੀਂ ਕੀਤਾ ਉਨ੍ਹਾਂ ਕਿਹਾ ਜੇਕਰ ਸਰਕਾਰ ਪਰਾਲੀ ਨੂੰ ਚੁੱਕਣ ਜਾਂ ਇਸਦਾ ਢੁਕਵਾਂ ਹੱਲ ਨਹੀਂ ਕਰਦੀ ਤਾਂ ਕਿਸਾਨ ਇਸਨੂੰ ਫੂਕਣਗੇ ਹੀ ਅਜਿਹੇ ਵਿਚ ਅਧਿਕਾਰੀ ਸੋਚ ਸਮਝ ਕਿ ਖੇਤਾਂ ਵੱਲ ਆਉਣ ਇਸ ਮੌਕੇ ਕਿਸਾਨ ਸੰਘਰਸ਼ ਲਈ ਨਾਟਕ, ਕਵੀਸ਼ਰੀ ਅਤੇ ਵੱਖ ਵੱਖ ਕਲਾਕਾਰਾਂ ਨੇ ਗੀਤ ਤੇ ਕਵਿਤਾਵਾਂ ਵੀ ਪੇਸ਼ ਕੀਤੀਆਂ। ਇਸ ਮੌਕੇ ਬਲਵਿੰਦਰ ਸਿੰਘ ਕਾਲਾਬੂਲਾ, ਮੇਵਾ ਸਿੰਘ, ਨਿਰਮਲ ਸਿੰਘ ਗੰਡੇਵਾਲ, ਰਣਜੀਤ ਸਿੰਘ ਟਿੱਬਾ, ਚਰਨ ਸਿੰਘ ਟਿੱਬਾ, ਕਰਨੈਲ ਸਿੰਘ ਖੇੜੀ, ਕੁਲਵੰਤ ਸਿੰਘ ਪੰਜਗਰਾਈਆਂ, ਈਸ਼ਰਪਾਲ ਸਿੰਘ ਪੰਜਗਰਾਈਆਂ, ਦਰਸ਼ਨ ਸਿੰਘ ਮਾਹਮਦਪੁਰ, ਬਲਵੀਰ ਸਿੰਘ ਪੰਜਗਰਾਈਆਂ, ਹਾਕਮ ਸਿੰਘ, ਹਰਦਿਆਲ ਸਿੰਘ, ਰੁਲਦੂ ਸਿੰਘ, ਪਾਲ ਸਿੰਘ, ਸੁਖਦੇਵ ਕੌਰ ਠੁੱਲੀਵਾਲ, ਗੁਰਮੀਤ ਕੌਰ, ਸਰਬਜੀਤ ਕੌਰ ਕਾਲਾਬੂਲਾ, ਚਰਨਜੀਤ ਕੌਰ, ਰਵਿੰਦਰ ਕੌਰ ਪੰਜਗਰਾਈਆਂ, ਨਵਦੀਪ ਕੌਰ, ਸੁਖਦੀਪ ਕੌਰ ਤੇ ਜਸਵੰਤ ਕੌਰ ਖੇੜੀ ਆਦਿ ਨੇ ਸੰਬੋਧਨ ਕੀਤਾ।
ਇਹ ਖ਼ਬਰ ਪੜ੍ਹੋ- ਮੁੰਬਈ ਸਿਟੀ FC ਨੇ ਗੋਲਕੀਪਰ ਮੁਹੰਮਦ ਨਵਾਜ਼ ਨਾਲ ਇਕਰਾਰਨਾਮੇ ਦੀ ਕੀਤੀ ਪੁਸ਼ਟੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਦਿਓਲ ਨੂੰ AG ਲਗਾਉਣ ਵਾਲੀ ਕਾਂਗਰਸ ਤੋਂ ਨਹੀਂ ਰੱਖਣੀ ਚਾਹੀਦੀ ਇਨਸਾਫ ਦੀ ਉਮੀਦ : ਡਾ. ਸੁਭਾਸ਼ ਸ਼ਰਮਾ
NEXT STORY