ਫਿਰੋਜ਼ਪੁਰ (ਪਰਮਜੀਤ ਸੋਢੀ) : ਕੈਂਟ ਫਿਰੋਜ਼ਪੁਰ ਦੇ ਮੇਨ ਬਾਜ਼ਾਰ ’ਚ ਹਲਵਾਈ ਦੀ ਦੁਕਾਨ ’ਤੇ ਪਿਓ ਪੁੱਤਰ ਨੂੰ ਹਥਿਆਰਾਂ ਨਾਲ ਸੱਟਾਂ ਮਾਰ ਕੇ ਇਕ ਚੇਨ, 2 ਲੌਕਟ ਸਵਾ 2 ਤੋਲੇ, ਮੋਬਾਈਲ ਫੋਨ ਅਤੇ 6500 ਰੁਪਏ ਦੀ ਨਕਦੀ ਲੁੱਟਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ 4 ਬਾਏ ਨੇਮ ਵਿਅਕਤੀਆਂ ਅਤੇ 7-8 ਅਣਪਛਾਤੇ ਵਿਅਕਤੀਆਂ ਖਿਲਾਫ 115 (4) , 304, 333, 191 (1), 190 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਅਸ਼ੋਕ ਸ਼ਰਮਾ ਪੁੱਤਰ ਚੰਦਰ ਸ਼ੇਖਰ ਵਾਸੀ ਮਕਾਨ ਨੰਬਰ 32/33 ਗਲੀ ਨੰਬਰ 9 ਕੈਂਟ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦੀ ਹਲਵਾਈ ਦੀ ਦੁਕਾਨ ਮੇਨ ਬਾਜ਼ਾਰ ਕੈਂਟ ਫਿਰੋਜ਼ਪੁਰ ਵਿਖੇ ਹੈ। ਮਿਤੀ 17 ਦਸੰਬਰ 2024 ਨੂੰ ਕਰੀਬ ਡੇਢ ਪੀਐੱਮ ਤੋਂ 2 ਪੀਐੱਮ ’ਤੇ ਉਸ ਦਾ ਲੜਕਾ ਅਭਿਸ਼ੇਕ ਸ਼ਰਮਾ ਉਸ ਲਈ ਦੁਪਹਿਰ ਦਾ ਖਾਣਾ ਲੈ ਕੇ ਆਇਆ ਤਾਂ ਕਰੀਬ 10-12 ਅਣਪਛਾਤੇ ਵਿਅਕਤੀ ਸਮੇਤ ਰਾਡਾਂ ਤੇ ਕਿਰਪਾਨਾਂ ਲੈ ਕੇ ਡਾਕਾ ਮਾਰਨ ਦੀ ਨੀਅਤ ਨਾਲ ਦੁਕਾਨ ਅੰਦਰ ਆ ਗਏ ਤੇ ਉਸ ਦੇ ਲੜਕੇ ਨਾਲ ਹੱਥੋਪਾਈ ਕਰਨ ਲੱਗੇ ਅਤੇ ਕਿਹਾ ਕਿ ਜੋ ਵੀ ਹੈ ਦੇ ਦਿਓ, ਜਦੋਂ ਉਸ ਦੇ ਲੜਕੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਮਿਤ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ 411 ਗਵਾਲ ਮੰਡੀ ਕੈਂਟ ਫਿਰੋਜ਼ਪੁਰ, ਯਸ਼, ਜਤਿਨ, ਅਮਿਤ ਅਤੇ 7-8 ਅਣਪਛਾਤੇ ਵਿਅਕਤੀਆਂ ਨੇ ਉਸ ਦੇ ਅਤੇ ਉਸ ਦੇ ਲੜਕੇ ਦੇ ਸੱਟਾਂ ਮਾਰੀਆਂ ਤੇ ਉਸ ਦੇ ਲੜਕੇ ਦੀ ਚੇਨ ਸਮੇਤ 2 ਲੌਕਟ ਵਜ਼ਨ ਕਰੀਬ ਸਵਾ 2 ਤੋਲੇ, ਮੋਬਾਈਲ ਆਈ ਫੋਨ 13 ਪਰੋ ਝਪਟ ਮਾਰ ਕੇ ਖੋਹ ਲਿਆ ਅਤੇ ਗੱਲੇ ਵਿਚੋਂ ਕਰੀਬ 6500 ਰੁਪਏ ਕੱਢ ਲਏ ਅਤੇ ਬਾਜ਼ਾਰ ਵਾਲੇ ਇਕੱਠੇ ਹੁੰਦੇ ਵੇਖ ਸਮੇਤ ਹਥਿਆਰਾਂ ਮੌਕੇ ਤੋਂ ਫ਼ਰਾਰ ਹੋ ਗਏ।
ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਪਿੱਪਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਬਕਾ ਫ਼ੌਜੀ ਨੂੰ ਲੁੱਟਣ ਵਾਲੇ ਬਦਮਾਸ਼ ਚੜ੍ਹੇ ਪੁਲਸ ਹੱਥੇ, ਪੀੜਤ ਨੂੰ ਧਮਕਾ ਕੇ ਉਸਦੀ ਹੀ ਕਾਰ 'ਚ ਬਣਾਇਆ ਸੀ ਬੰਧਕ
NEXT STORY