ਬਠਿੰਡਾ, (ਸੁਖਵਿੰਦਰ)- ਬੀਤੀ ਰਾਤ ਮੇਨ ਰੋਡ ’ਤੇ ਲਡ਼ਾਈ-ਝਗਡ਼ੇ ਦੌਰਾਨ ਆਟੋ ਚਾਲਕ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਮੇਨ ਰੋਡ ’ਤੇ ਤਿੰਨ ਆਟੋ ਚਾਲਕ ਅਤੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਦੀ ਆਪਸੀ ਲਡ਼ਾਈ ਹੋ ਗਈ। ਇਸ ਦੌਰਾਨ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਆਟੋ ਚਾਲਕ ਤੋਂ ਬੇਸਬਾਲ ਖੋਹ ਕੇ ਉਸ ’ਤੇ ਹੀ ਹਮਲਾ ਕਰ ਦਿੱਤਾ। ਹਾਦਸੇ ਦੌਰਾਨ ਆਟੋ ਚਾਲਕ ਜ਼ਖਮੀ ਹੋ ਗਿਆ। ਸੂਚਨਾ ਮਿਲਣ ’ਤੇ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਵਲੰਟੀਅਰ ਗੋਤਮ ਸ਼ਰਮਾ ਅਤੇ ਜਨੇਸ਼ ਜੈਨ ਮੌਕੇ ’ਤੇ ਪਹੁੰਚੇ ਤੇ ਜ਼ਖਮੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀ ਦੀ ਪਛਾਣ ਰਾਮ ਦਾਸ ਵਾਸੀ ਪਰਿੰਦਾ ਰੋਡ ਵਜੋਂ ਹੋਈ।
ਸਾਲਿਡ ਵੇਸਟ ਪਲਾਂਟ ’ਚ ਲੱਗੀ ਅੱਗ
NEXT STORY