ਨਵੀਂ ਦਿੱਲੀ - ਦਿੱਲੀ ਪੁਲਸ ’ਚ ਹੁਣ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਵੀ ਬੀਟ ਅਫਸਰ ਦੀ ਡਿਊਟੀ ’ਤੇ ਲਾਇਆ ਜਾਵੇਗਾ। ਹੁਣ ਤੱਕ ਬੀਟ ਅਫਸਰ ਦੇ ਅਹੁਦੇ ’ਤੇ ਜ਼ਿਆਦਾਤਰ ਪੁਰਸ਼ ਪੁਲਸ ਮੁਲਾਜ਼ਮਾਂ ਨੂੰ ਹੀ ਲਾਇਆ ਜਾਂਦਾ ਰਿਹਾ ਹੈ।
ਪੁਲਸ ਦੇ ਸਪੈਸ਼ਲ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਰਵਿੰਦਰ ਸਿੰਘ ਯਾਦਵ ਨੇ ਦੱਸਿਆ ਕਿ ਔਰਤਾਂ ਕਿਸੇ ਨਾਲੋਂ ਘੱਟ ਨਹੀਂ ਹਨ। ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹ ਦਿੰਦੇ ਹੋਏ ਦਿੱਲੀ ਪੁਲਸ ਹੁਣ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਵੀ ਬੀਟ ਅਫਸਰ ਬਣਾਉਣ ਜਾ ਰਹੀ ਹੈ।
ਪੁਲਸਿੰਗ ਸਿਸਟਮ ’ਚ ਥਾਣਾ ਖੇਤਰ ਨੂੰ ਵੱਖ-ਵੱਖ ਹਿੱਸਿਆਂ ’ਚ ਵੰਡਿਆ ਜਾਂਦਾ ਹੈ ਇਨ੍ਹਾਂ ਖੇਤਰਾਂ ਦੀ ਜ਼ਿੰਮੇਵਾਰੀ ਥਾਣੇ ’ਚ ਪੁਲਸ ਮੁਲਾਜ਼ਮਾਂ ਦੀ ਇਕ ਟੀਮ ਨੂੰ ਦਿੱਤੀ ਜਾਂਦੀ ਹੈ। ਇਸ ਟੀਮ ਦੇ ਮੁਖੀ ਨੂੰ ਬੀਟ ਅਫਸਰ ਕਿਹਾ ਜਾਂਦਾ ਹੈ। ਬੀਟ ਅਫਸਰ ਆਪਣੇ ਖੇਤਰ ਦੀਆਂ ਹਰ ਸਰਗਰਮੀਆਂ ’ਤੇ ਨਜ਼ਰ ਰੱਖਦਾ ਹੈ ਅਤੇ ਖੇਤਰ ’ਚ ਹੋ ਰਹੀਆਂ ਅਪਰਾਧ ਦੀਆਂ ਘਟਨਾਵਾਂ ਦੀ ਰੋਕਥਾਮ ਦੀ ਉਸ ’ਤੇ ਵੀ ਜ਼ਿੰਮੇਵਾਰੀ ਹੁੰਦੀ ਹੈ।
23 ਸਕਿੰਟਾਂ ’ਚ ਚੋਰੀ ਹੋ ਸਕਦੀ ਹੈ ਤੁਹਾਡੀ ਮਹਿੰਗੀ ਕਾਰ
NEXT STORY