ਚੰਡੀਗਡ਼੍ਹ, (ਸੁਸ਼ੀਲ)- ਰਾਮਦਰਬਾਰ ਫੇਜ਼-2 ਵਿਚ ਕਮਰਾ ਖਾਲੀ ਕਰਨ ਤੋਂ ਤਿੰਨ ਨੌਜਵਾਨ ਵੀਰਵਾਰ ਸ਼ਾਮ ਨੂੰ ਰੂਮਮੇਟ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ। ਲਹੂ-ਲੁਹਾਨ ਹਾਲਤ ਵਿਚ ਪਤੀ ਨੂੰ ਉਸ ਦੀ ਪਤਨੀ ਆਟੋ ਵਿਚ ਜੀ. ਐੱਮ. ਸੀ. ਐੱਚ.-32 ਲੈ ਕੇ ਪਹੁੰਚੀ ਤੇ ਦਾਖਲ ਕਰਵਾਇਆ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖ਼ਮੀ ਦੀ ਪਛਾਣ ਰਾਮਦਰਬਾਰ ਫੇਜ਼-2 ਨਿਵਾਸੀ 30 ਸਾਲਾ ਬੰਟੀ ਵਜੋਂ ਹੋਈ ਹੈ। ਡਾਕਟਰ ਬੰਟੀ ਦੀ ਧੌਣ ’ਚ ਫਸੀ ਗੋਲੀ ਕੱਢਣ ਲਈ ਦੇਰ ਰਾਤ ਤਕ ਆਪ੍ਰੇਸ਼ਨ ਕਰ ਰਹੇ ਸਨ।ਗੋਲੀ ਚੱਲਣ ਦੀ ਸੂਚਨਾ ਮਿਲਦਿਅਾਂ ਹੀ ਐੱਸ. ਐੱਸ. ਪੀ. ਨਿਲਾਂਬਰੀ ਵਿਜੇ ਜਗਦਲੇ ਸਮੇਤ ਹੋਰ ਪੁਲਸ ਫੋਰਸ ਮੌਕੇ ’ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਕੀਤੀ। ਸੈਕਟਰ-31 ਥਾਣਾ ਪੁਲਸ ਨੇ ਬੰਟੀ ਦੀ ਪਤਨੀ ਬਵਿਤਾ ਦੀ ਸ਼ਿਕਾਇਤ ’ਤੇ ਗੋਲੀ ਮਾਰਨ ਵਾਲੇ ਤਿੰਨ ਨੌਜਵਾਨਾਂ ਖਿਲਾਫ ਹੱਤਿਆ ਦੀ ਕੋਸ਼ਿਸ਼ ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਵੱਖਰੇ ਕਮਰੇ ਦਾ ਸੀ ਰੌਲਾ
ਯੂ. ਪੀ. ਦੇ ਬਰੇਲੀ ਦਾ ਰਹਿਣ ਵਾਲਾ ਬੰਟੀ ਆਪਣੇ ਦੋਸਤ ਨਾਲ ਰਾਮਦਰਬਾਰ ਫੇਜ਼-2 ਸਥਿਤ ਮਕਾਨ ਨੰਬਰ 404 ’ਚ ਕਿਰਾਏ ’ਤੇ ਰਹਿੰਦਾ ਸੀ। ਕੁਝ ਦਿਨ ਪਹਿਲਾਂ ਹੀ ਬੰਟੀ ਆਪਣੀ ਪਤਨੀ ਨੂੰ ਪਿੰਡ ਤੋਂ ਲੈ ਕੇ ਆਇਆ। ਬੰਟੀ ਨੇ ਕਮਰੇ ਵਿਚ ਰਹਿਣ ਵਾਲੇ ਸਾਥੀ ਲਵ, ਮੁੰਨਾ ਤੇ ਗੌਰਵ ਨੂੰ ਕਿਤੇ ਹੋਰ ਕਮਰਾ ਕਿਰਾਏ ’ਤੇ ਲੈਣ ਲਈ ਕਿਹਾ। ਤਿੰਨਾਂ ਨੇ ਮਨ੍ਹਾ ਕਰ ਦਿੱਤਾ ਤੇ ਬੰਟੀ ਨੂੰ ਹੀ ਦੂਜੀ ਜਗ੍ਹਾ ਕਮਰਾ ਕਿਰਾਏ ’ਤੇ ਲੈਣ ਲਈ ਕਹਿਣ ਲੱਗੇ। ਬੰਟੀ ਤੇ ਉਸ ਦੇ ਰੂਮਮੇਟ ’ਚ ਕਮਰਾ ਖਾਲੀ ਕਰਵਾਉਣ ਤੋਂ ਲਡ਼ਾਈ ਚੱਲ ਰਹੀ ਸੀ।ਵੀਰਵਾਰ ਸ਼ਾਮ ਨੂੰ ਬੰਟੀ ਆਪਣੀ ਪਤਨੀ ਬਵਿਤਾ ਨਾਲ ਫੈਕਟਰੀ ਤੋਂ ਕੰਮ ਕਰ ਕੇ ਘਰ ਆ ਰਿਹਾ ਸੀ। ਜਦੋਂ ਉਹ ਘਰ ਕੋਲ ਪਹੁੰਚਿਆ ਤਾਂ ਉਸ ਦਾ ਰੂਮਮੇਟ ਆਇਆ ਤੇ ਉਸ ਦੀ ਧੌਣ ’ਚ ਗੋਲੀ ਮਾਰ ਕੇ ਫਰਾਰ ਹੋ ਗਿਆ। ਬੰਟੀ ਲਹੂ-ਲੁਹਾਨ ਹਾਲਤ ’ਚ ਸਡ਼ਕ ’ਤੇ ਡਿੱਗ ਗਿਆ। ਸੈਕਟਰ-31 ਥਾਣਾ ਪੁਲਸ ਘਰਾਂ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਅਾਂ ਦੀ ਫੁਟੇਜ ਖੰਗਾਲਣ ਵਿਚ ਲੱਗੀ ਹੋਈ ਹੈ। ਉਥੇ ਹੀ ਜ਼ਖ਼ਮੀ ਦੀ ਪਤਨੀ ਬਵਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਹੱਲੋਮਾਜਰਾ ’ਚ ਕਮਰਾ ਕਿਰਾਏ ’ਤੇ ਲੈ ਲਿਆ ਸੀ ਪਰ ਹਮਲਾਵਰ ਨੌਜਵਾਨ ਉਨ੍ਹਾਂ ਤੋਂ ਕਿਰਾਏ ਦੇ ਤਿੰਨ ਹਜ਼ਾਰ ਰੁਪਏ ਜ਼ਬਰਦਸਤੀ ਮੰਗ ਰਹੇ ਸਨ।
ਨੇੜੇ ਤੋਂ ਚਲਾਈ ਗੋਲੀ
ਰਾਮਦਰਬਾਰ ਨਿਵਾਸੀ ਬੰਟੀ ਨੂੰ ਗੋਲੀ ਕਾਫ਼ੀ ਨੇੜਿਓਂ ਮਾਰੀ ਗਈ ਹੈ। ਜਿੱਥੇ ਗੋਲੀ ਚੱਲੀ ਹੈ, ਉਹ ਕਾਫ਼ੀ ਤੰਗ ਗਲੀ ਹੈ। ਲੋਕਾਂ ਨੇ ਦੱਸਿਆ ਕਿ ਗੋਲੀ ਮਾਰਨ ਤੋਂ ਬਾਅਦ ਮੁਲਜ਼ਮ ਪੈਦਲ ਹੀ ਗਲੀ ’ਚੋਂ ਫਰਾਰ ਹੋ ਗਏ। ਇਸ ਤੋਂ ਬਾਅਦ ਮੁਲਜ਼ਮ ਬਾਹਰ ਖਡ਼੍ਹੀ ਮੋਟਰਸਾਈਕਲ ’ਤੇ ਮੌਕੇ ਤੋਂ ਫਰਾਰ ਹੋ ਗਏ।
ਰਾਮਦਰਬਾਰ ਵਿਚ ਨੌਜਵਾਨ ਦੀ ਧੌਣ ਵਿਚ ਗੋਲੀ ਮਾਰ ਕੇ ਹਮਲਾਵਰ ਫਰਾਰ ਹੋ ਗਏ ਹਨ। ਜ਼ਖ਼ਮੀ ਦਾ ਜੀ. ਐੱਮ. ਸੀ. ਐੱਚ.-32 ’ਚ ਇਲਾਜ ਚੱਲ ਰਿਹਾ ਹੈ। ਪੁਲਸ ਗੋਲੀ ਮਾਰਨ ਵਾਲਿਆਂ ਦੀ ਭਾਲ ਕਰਨ ’ਚ ਲੱਗੀ ਹੋਈ ਹੈ।
-ਪਵਨ ਕੁਮਾਰ, ਡੀ. ਐੱਸ. ਪੀ. ਪੀ. ਆਰ. ਓ.।
ਕਾਂਗਰਸ ਨੇ ਖਹਿਰਾ ਦਾ ਸਰਵ ਪਾਰਟੀ ਬਾਰੇ ਦਿੱਤਾ ਸੱਦਾ ਠੁਕਰਾਇਆ
NEXT STORY