ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਰਾਹੀਂ ਸੱਤਾਧਾਰੀ ਆਮ ਆਦਮੀ ਪਾਰਟੀ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਇੱਕ ਸ਼ਾਇਰਾਨਾ ਟਵੀਟ ਸਾਂਝਾ ਕਰਦਿਆਂ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਕਾਂਗਰਸ ਦੀ ਅਜਿਹੀ ਲਹਿਰ ਚੱਲੇਗੀ, ਜਿਸ ਦੇ ਸਾਹਮਣੇ ਵਿਰੋਧੀ ਧਿਰਾਂ ਟਿਕ ਨਹੀਂ ਸਕਣਗੀਆਂ।
ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਭਰੇ ਲਹਿਜੇ 'ਚ ਕਿਹਾ, "ਯਾਦ ਰੱਖਣਾ, ਇਹ ਤੀਰ, ਸਿਪਾਹੀ ਅਤੇ ਘੋੜੇ, ਸਭ ਠਾਠ ਧਰੇ ਰਹਿ ਜਾਣਗੇ"। ਉਨ੍ਹਾਂ ਨੇ ਆਪਣੇ ਅੰਦਾਜ਼ ਵਿੱਚ ਅੱਗੇ ਲਿਖਿਆ ਕਿ ਜਦੋਂ ਪੰਜਾਬ ਕਾਂਗਰਸ (@INCPunjab) ਦੀ ਹਨ੍ਹੇਰੀ ਆਵੇਗੀ, ਤਾਂ ਵਿਰੋਧੀਆਂ ਦੇ ਪਰਖੱਚੇ ਉੱਡ ਜਾਣਗੇ।
ਰਾਜਾ ਵੜਿੰਗ ਦਾ ਇਹ ਟਵੀਟ ਪੰਜਾਬ ਦੀ ਸਿਆਸਤ ਵਿੱਚ ਕਾਫ਼ੀ ਚਰਚਾ ਬਟੋਰ ਰਿਹਾ ਹੈ। ਸਿਆਸੀ ਮਾਹਿਰਾਂ ਅਨੁਸਾਰ, ਇਸ ਟਵੀਟ ਰਾਹੀਂ ਉਨ੍ਹਾਂ ਨੇ ਨਾ ਸਿਰਫ਼ ਮੌਜੂਦਾ ਸਰਕਾਰ 'ਤੇ ਹਮਲਾ ਕੀਤਾ ਹੈ, ਸਗੋਂ ਕਾਂਗਰਸੀ ਵਰਕਰਾਂ ਵਿੱਚ ਨਵਾਂ ਜੋਸ਼ ਭਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਉਨ੍ਹਾਂ ਦਾ ਇਹ ਸਖ਼ਤ ਲਹਿਜ਼ਾ ਦਰਸਾਉਂਦਾ ਹੈ ਕਿ ਕਾਂਗਰਸ ਆਉਣ ਵਾਲੇ ਸਮੇਂ ਵਿੱਚ ਸੂਬੇ ਅੰਦਰ ਇੱਕ ਵੱਡੀ ਸਿਆਸੀ ਤਬਦੀਲੀ ਦੀ ਉਮੀਦ ਕਰ ਰਹੀ ਹੈ।
ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੀ ਲੋੜ ਨਾ ਕਿ ਸਿਰਫ ਦਾਅਵਿਆਂ ਦੀ: ਸੁਖਪਾਲ ਖਹਿਰਾ
NEXT STORY