ਪਟਿਆਲਾ (ਜ. ਬ., ਲਖਵਿੰਦਰ) : ਪੰਜਾਬ ’ਚ ਪਹਿਲਾਂ ਹੜ੍ਹਾਂ ਨੇ ਕਿਸਾਨਾਂ ਦੀ ਤਬਾਹੀ ਲਿਆ ਦਿੱਤੀ। ਹਜ਼ਾਰਾਂ ਏਕੜ ’ਚ ਲਾਈ ਝੋਨੇ ਦੀ ਫ਼ਸਲ ਬਰਬਾਦ ਹੋ ਗਈ। ਹੁਣ ਜਿਉਂ-ਜਿਉਂ ਪਾਣੀ ਉਤਰਦਾ ਜਾ ਰਿਹਾ ਹੈ, ਨਿੱਤ ਨਵੀਂਆਂ ਮੁਸੀਬਤ ਸਾਹਮਣੇ ਆ ਰਹੀਆਂ ਹਨ। ਗਰਾਊਂਡ ਜ਼ੀਰੋ ਤੋਂ ਮਿਲੀਆਂ ਤਾਜ਼ਾ ਰਿਪੋਰਟਾਂ ਮੁਤਾਬਕ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਮੋਟਰਾਂ ਦਾ ਵੱਡਾ ਨੁਕਸਾਨ ਹੋਇਆ ਹੈ। ਜਿਹੜੇ ਇਲਾਕਿਆਂ ’ਚ ਬਹੁਤ ਜ਼ਿਆਦਾ ਪਾਣੀ ਚੜ੍ਹਿਆ ਸੀ, ਉਨ੍ਹਾਂ ’ਚ ਮੋਟਰਾਂ ਦੇ ਸਟਾਰਟਰ ਪਾਣੀ ਲੱਗਣ ਕਾਰਨ ਸੜ੍ਹ ਗਏ ਹਨ। ਭਾਵੇਂ ਇਹ ਛੋਟਾ ਨੁਕਸਾਨ ਹੈ ਪਰ ਇਸ ਤੋਂ ਕਿਤੇ ਜ਼ਿਆਦਾ ਵੱਡਾ ਨੁਕਸਾਨ ਵੀ ਸਾਹਮਣੇ ਆਇਆ ਹੈ। ਹਡ਼੍ਹਾਂ ਦੇ ਪਾਣੀ ’ਚ ਰੇਤਾ ਆਉਣ ਕਾਰਨ ਮੋਟਰਾਂ ਦੀ ਪਾਣੀ ਕੱਢਣ ਦੀ ਸਮਰੱਥਾ ਅੱਧੀ ਰਹਿ ਗਈ ਹੈ। ਇਸੇ ਤਰੀਕੇ ਅਨੇਕਾਂ ਬੋਰਾਂ ਦੀਆਂ ਮੋਟਰਾਂ ਹੜ੍ਹਾਂ ਮਗਰੋਂ ਚਲਾਉਣ ’ਤੇ ਸੜ੍ਹ ਗਈਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਵਾਪਰਿਆ ਦਰਦਨਾਕ ਹਾਦਸਾ: ਸੀਵਰੇਜ ਗੈਸ ਚੜ੍ਹਨ ਕਾਰਨ ਮਚੀ ਹਾਹਾਕਾਰ, ਇਕ ਦੀ ਮੌਤ
ਮੋਟਰਾਂ ’ਚ ਵਿਚਾਲੇ ਫਸਣ ਦਾ ਡਰ
ਹੜ੍ਹ ਮਾਰੇ ਇਲਾਕਿਆਂ ਵਿਚ ਮੋਟਰਾਂ ਵਿਚ ਰੇਤਾ ਜਾਣ ਕਾਰਨ ਮੋਟਰਾਂ ਦੇ ਸਬਮਰਸੀਬਲ ਪੰਪਾਂ ਦੇ ਵਿਚ ਵਿਚਾਲੇ ਫਸਣ ਦਾ ਡਰ ਪੈਦਾ ਹੋ ਗਿਆ ਹੈ। ਜੇਕਰ ਅਜਿਹੀਆਂ ਮੋਟਰਾਂ ਸਬਮਰਸੀਬਲ ਸੈਟਾਂ ਦੇ ਵਿਚ ਵਿਚਾਲੇ ਫਸ ਜਾਂਦੀਆਂ ਹਨ ਤਾਂ ਕਿਸਾਨਾਂ ਨੂੰ ਬਹੁਤ ਵੱਡੀ ਮਾਰ ਝੱਲਣੀ ਪੈ ਸਕਦੀ ਹੈ।
ਇਹ ਵੀ ਪੜ੍ਹੋ : ਇਸ ਵਾਰ ਨਵਾਂ ਦਾਅ : ਇਕੱਲੇ ਨਹੀਂ, 6 ਪਾਰਟੀਆਂ ਦੇ 3 ਗਠਜੋੜ ਲੜਨਗੇ ਪੰਜਾਬ ’ਚ ਲੋਕਸਭਾ ਚੋਣਾਂ
ਕਿਸਾਨਾਂ ਨੇ ਮੰਗਿਆ ਮੁਆਵਜ਼ਾ
ਜਿਹੜੇ ਕਿਸਾਨ ਦਾ ਬੋਰ ਖੜ੍ਹ ਜਾਂਦਾ ਹੈ ਤਾਂ ਨਵਾਂ ਬੋਰ ਕਰਵਾਉਣ ਵਾਸਤੇ 2 ਤੋਂ ਢਾਈ ਲੱਖ ਰੁਪਏ ਦਾ ਖਰਚ ਪ੍ਰਤੀ ਮੋਟਰ ਸਹਿਣਾ ਪੈ ਰਿਹਾ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੜ੍ਹ ਮਾਰੇ ਇਲਾਕਿਆਂ ’ਚ ਜਿਹੜੇਡ਼ੇ ਕਿਸਾਨਾਂ ਦੇ ਬੋਰ ਬਹਿ ਗਏ ਹਨ, ਉਨ੍ਹਾਂ ਦੀ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਪ੍ਰਤੀ ਬੋਰ ਆਉਂਦੇ ਖਰਚ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ।
ਰੇਤੇ ਕਾਰਨ ਮੋਟਰਾਂ ਫਸਣ ਦੇ ਵੀ ਮਾਮਲੇ ਆਏ ਸਾਹਮਣੇ
ਹੜ੍ਹ ਮਾਰੇ ਇਲਾਕਿਆਂ ’ਚ ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਪਾਣੀ ਜ਼ਿਆਦਾ ਆਉਣ ਕਾਰਨ ਜਿੱਥੇ ਬੋਰ ਬਹਿ ਗਏ ਹਨ, ਉੱਥੇ ਹੀ ਪਾਣੀ ’ਚ ਰੇਤਾ ਜ਼ਿਆਦਾ ਆਉਣ ਕਾਰਨ ਮੋਟਰਾਂ ਵੀ ਬੋਰਾਂ ’ਚ ਫਸ ਗਈਆਂ ਹਨ। ਅਜਿਹੇ ਬੋਰਡ ਹੁਣ ਚੱਲਣੇ ਸੰਭਵ ਨਹੀਂ, ਜਿਸ ਬਦਲੇ ਨਵੇਂ ਬੋਰ ਕਰਵਾਉਣੇ ਪੈ ਰਹੇ ਹਨ।
ਇਹ ਵੀ ਪੜ੍ਹੋ : ਧੜੱਲੇਦਾਰ ਆਵਾਜ਼ ਦੇ ਮਾਲਕ ਸ਼੍ਰੋਮਣੀ ਗਾਇਕ ‘ਸੁਰਿੰਦਰ ਛਿੰਦਾ’ ਨਹੀਂ ਰਹੇ, ਜਿਊਣੇ ਮੋੜ ਨੂੰ ਅਮਰ ਕਰਨ ਵਾਲਾ ਤੁਰ ਗਿਆ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਰੀ ਹੋਇਆ 15 ਅਗਸਤ ਦਾ ਸ਼ਡਿਊਲ, ਜਾਣੋ CM Mann ਸਣੇ ਬਾਕੀ ਮੰਤਰੀ ਕਿੱਥੇ ਲਹਿਰਾਉਣਗੇ ਤਿਰੰਗਾ
NEXT STORY