ਬਠਿੰਡਾ, (ਜ.ਬ.)- ਬੀਤੀ ਰਾਤ ਸਰਹਿੰਦ ਨਹਿਰ ਨਜ਼ਦੀਕ ਇਕ ਮੋਟਰਸਾਈਕਲ ਅਚਾਨਕ ਅਸੰਤੁਲਿਤ ਹੋ ਕੇ ਡਿਵਾਈਡਰਾਂ ਨਾਲ ਜਾ ਟਕਰਾਇਆ। ਹਾਦਸੇ ’ਚ ਮੋਟਰਸਾਈਕਲ ’ਤੇ ਸਵਾਰ ਇਕ ਬੱਚੇ ਤੇ 2 ਅੌਰਤਾਂ ਸਮੇਤ 4 ਲੋਕ ਜ਼ਖਮੀ ਹੋ ਗਏ। ਹਾਦਸੇ ’ਚ ਮੋਟਰਸਾਈਕਲ ਚਾਲਕ ਦਾ ਇਕ ਪੈਰ ਅਤੇ ਇਕ ਹੱਥ ਬੁਰੀ ਤਰ੍ਹਾਂ ਨਾਲ ਟੁੱਟ ਗਿਆ ਅਤੇ ਡਿਵਾਇਡਰਾਂ ’ਤੇ ਲੱਗੇ ਲੋਹੇ ਦੀਆਂ ਪੱਤੀਆਂ ਕਾਰਨ ਬੁਰੀ ਤਰ੍ਹਾਂ ਨਾਲ ਕੱਟ ਵੀ ਗਿਆ।
ਸੂਚਨਾ ਮਿਲਣ ’ਤੇ ਸੰਸਥਾ ਮੈਂਬਰ ਰਵੀ ਬਾਂਸਲ, ਮੁਨੀਸ਼ ਗਰਗ, ਐਂਬੂਲੈਂਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਾਰੇ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਪਛਾਣ ਰਣਜੀਤ ਕੌਰ ਪਤਨੀ ਰਘੁਵੀਰ ਸਿੰਘ, ਸਰਬਜੀਤ ਸਿੰਘ ਪੁੱਤਰ ਰਘੁਵੀਰ ਸਿੰਘ, ਸੁਰਮਨ ਪੁੱਤਰ ਸਰਬਜੀਤ ਸਿੰਘ ਅਤੇ ਰਮਨਦੀਪ ਸਿੰਘ ਪੁੱਤਰ ਸਰਗਜੀਤ ਸਿੰਘ ਵਾਸੀ ਬਾਬਾ ਫਰੀਦ ਨਗਰ ਦੇ ਤੌਰ ਤੇ ਹੋਈ।
ਨਿਗਮ ਟੀਮ ਨੇ ਸ਼ਹਿਰ ’ਚ ਕੀਤੀ ਛਾਪੇਮਾਰੀ
NEXT STORY