ਲੁਧਿਆਣਾ (ਗੌਤਮ)- ਪੂਜਾ-ਪਾਠ ਕਰਕੇ ਬੱਚੇ ਨੂੰ ਠੀਕ ਕਰਨ ਦੇ ਬਦਲੇ ਕਥਿਤ ਬਾਬੇ ਨੇ ਬੱਚੇ ਦੇ ਮਾਪਿਆਂ ਤੋਂ ਲੱਖਾਂ ਰੁਪਏ ਠੱਗ ਲਏ ਪਰ ਜਦੋਂ ਬੱਚਾ ਠੀਕ ਨਾ ਹੋਇਆ ਤਾਂ ਮਾਪਿਆਂ ਨੇ ਵਿਰੋਧ ਕੀਤਾ ਤਾਂ ਕਥਿਤ ਬਾਬਾ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਿਸ 'ਤੇ ਪੀੜਤ ਪਰਿਵਾਰ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਅਤੇ ਜਾਂਚ ਤੋਂ ਬਾਅਦ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਬਲਜੀਤ ਸਿੰਘ ਵਾਸੀ ਆਜ਼ਾਦ ਨਗਰ ਦੇ ਬਿਆਨ ’ਤੇ ਸੁਰਿੰਦਰ ਪਾਲ ਉਰਫ ਬਿੱਟੂ ਬਾਬਾ ਵਾਸੀ ਚੇਤ ਸਿੰਘ ਨਗਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਚੋਰਾਂ ਨੇ ਹੈਵਾਨੀਅਤ ਦੀ ਹੱਦ ਕੀਤੀ ਪਾਰ, ਚੋਰੀ ਕਰਨ ਤੋਂ ਰੋਕ ਰਹੀ ਕੁੱਤੀ ਦੇ ਕਤੂਰਿਆਂ ਦੇ ਸਿਰ ਧੜ ਤੋਂ ਕੀਤੇ ਵੱਖ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਬਲਜੀਤ ਸਿੰਘ ਨੇ ਦੱਸਿਆ ਕਿ ਉਸਦਾ 8 ਸਾਲਾ ਪੁੱਤਰ ਕਾਫ਼ੀ ਸਮੇਂ ਤੋਂ ਬਿਮਾਰ ਹੈ ਤੇ ਡਾਕਟਰੀ ਇਲਾਜ ਨਾਲ ਠੀਕ ਨਹੀਂ ਹੋ ਰਿਹਾ ਸੀ। ਕਿਸੇ ਜਾਣਕਾਰ ਜ਼ਰੀਏ ਉਹ ਉਕਤ ਕਥਿਤ ਬਾਬੇ ਦੇ ਸੰਪਰਕ 'ਚ ਆਇਆ ਅਤੇ ਉਸ ਨੇ ਪੂਜਾ ਰਾਹੀਂ ਆਪਣੇ ਪੁੱਤਰ ਨੂੰ ਠੀਕ ਕਰਨ ਦਾ ਵਾਅਦਾ ਕਰ ਕੇ ਤਿੰਨ ਸਾਲਾਂ 'ਚ ਉਸ ਕੋਲੋਂ 11 ਲੱਖ 80 ਹਜ਼ਾਰ ਰੁਪਏ ਨਕਦ, ਆਲਟੋ ਕਾਰ ਅਤੇ ਹੋਰ ਕੀਮਤੀ ਸਾਮਾਨ ਲੈ ਲਿਆ। ਜਦੋਂ ਮੁੰਡੇ ਦੀ ਤਬੀਅਤ ਠੀਕ ਨਾ ਹੋਣ ’ਤੇ ਉਸ ਨੇ ਵਿਰੋਧ ਕੀਤਾ ਤਾਂ ਕਥਿਤ ਬਾਬੇ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਨਾਬਾਲਗ ਸਾਲੀ ਨਾਲ ਵਿਆਹ ਕਰਵਾਉਣ ਲਈ ਟੱਪੀਆਂ ਹੈਵਾਨੀਅਤ ਦੀਆਂ ਹੱਦਾਂ, ਠੰਡ 'ਚ ਮਾਰ ਦਿੱਤਾ 4 ਦਿਨ ਦਾ ਮਾਸੂਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2 ਕਿੱਲੋ ਸੋਨੇ ਦੇ ਬਣਾਏ ਗਹਿਣੇ, ਪੇਮੈਂਟ 'ਚ ਦਿੱਤੇ ਚੈੱਕ ਹੋ ਗਏ ਬਾਊਂਸ, ਮਾਮਲਾ ਦਰਜ
NEXT STORY