ਫ਼ਰੀਦਕੋਟ (ਰਾਜਨ) - ਵਿਦੇਸ਼ ਭੇਜਣ ਦੇ ਮਾਮਲੇ 'ਚ ਧੋਖਾਦੇਹੀ ਕਰਨ 'ਤੇ ਥਾਣਾ ਸਿਟੀ ਵਿਖੇ ਜ਼ਿਲਾ ਕਪੂਰਥਲਾ ਨਿਵਾਸੀ ਦੋ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਮਾਮਲਾ ਸਮਾਨਸ਼ੂ ਪੁੱਤਰ ਸੋਹਣ ਲਾਲ ਵਲੋਂ ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਨੂੰ ਕੀਤੀ ਗਈ ਸ਼ਿਕਾਇਤ 'ਤੇ ਕੁਲਵਿੰਦਰ ਸ਼ਾਹ ਅਤੇ ਸੋਢੀ ਸ਼ਾਹ ਦੇ ਖਿਲਾਫ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਬਤੌਰ ਸਕਿਊਰਿਟੀ ਗਾਰਡ ਦੁਬਈ ਵਿਖੇ ਭੇਜਣ ਦਾ ਝਾਂਸਾ ਦੇ ਕੇ ਉਕਤ ਦੋਵਾਂ ਵਿਅਕਤੀਆਂ ਨੇ 75,000 ਰੁਪਏ ਲੈ ਕੇ ਉਸ ਨਾਲ ਧੋਖਾਦੇਹੀ ਕੀਤੀ ਹੈ।
ਸ਼ਰਾਬ ਦੀਆਂ 25 ਪੇਟੀਆਂ ਸਮੇਤ ਇਕ ਵਿਅਕਤੀ ਗ੍ਰਿਫਤਾਰ
NEXT STORY