ਮੋਹਾਲੀ (ਸੰਦੀਪ): ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਈ ਲੋਕਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਥਾਣਾ ਸੋਹਾਣਾ ਪੁਲਸ ਨੇ ਪਟਿਆਲਾ ਦੇ ਰਹਿਣ ਵਾਲੇ ਰਵਿੰਦਰ ਅਤੇ ਹੋਰਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਮੋਹਾਲੀ ਦੇ ਸੈਕਟਰ-82 ਵਿਚ ਸਥਿਤ ਇਕ ਇਮੀਗ੍ਰੇਸ਼ਨ ਕੰਪਨੀ ਦਾ ਇਸ਼ਤਿਹਾਰ ਦੇਖਿਆ ਸੀ। ਇਸ਼ਤਿਹਾਰ ਵਿਚ ਦਿਖਾਇਆ ਗਿਆ ਸੀ ਕਿ ਕੰਪਨੀ ਬਹੁਤ ਘੱਟ ਸਮੇਂ ਵਿਚ ਵਿਦੇਸ਼ਾਂ ਵਿਚ ਪੀ.ਆਰ., ਵਰਕ ਪਰਮਿਟ ਅਤੇ ਕਾਰੋਬਾਰੀ ਵੀਜ਼ਾ ਦਿੰਦੀ ਹੈ। ਕੰਪਨੀ ਵਲੋਂ ਦਿੱਤੇ ਗਏ ਨੰਬਰਾਂ ’ਤੇ ਸੰਪਰਕ ਕਰਨ ’ਤੇ ਮੁਲਾਜ਼ਮਾਂ ਨੇ ਮੋਹਾਲੀ ਦਫ਼ਤਰ ਆਉਣ ਲਈ ਕਿਹਾ ਗਿਆ। ਦਫ਼ਤਰ ਆ ਕੇ ਬਿਜ਼ਨੈੱਸ ਵੀਜ਼ਾ 'ਤੇ ਰਾਜ਼ੀਨਾਮਾ ਹੋ ਗਿਆ ਤਾਂ ਕੰਪਨੀ ਦੇ ਮੁਲਾਜ਼ਮਾਂ ਨੇ 8 ਲੱਖ ਰੁਪਏ ਵਿਚ ਕੈਨੇਡਾ ਦਾ ਬਿਜ਼ਨੈੱਸ ਵੀਜ਼ਾ ਲਗਵਾਉਣ ਲਈ ਕਿਹਾ।
ਇਹ ਵੀ ਪੜ੍ਹੋ- ਪੁੱਤਰ ਨੂੰ ਗੁਰਦੁਆਰੇ ਛੱਡ ਮਾਂ ਹੋਈ ਆਸ਼ਕ ਨਾਲ ਫਰਾਰ, ਪਤਾ ਲੱਗਣ 'ਤੇ ਪਤੀ ਨੇ ਚੁੱਕਿਆ ਖ਼ੌਫਨਾਕ ਕਦਮ
ਰਵਿੰਦਰ ਨੂੰ ਕਿਹਾ ਕਿ 7 ਲੱਖ ਰੁਪਏ ਪਹਿਲਾਂ ਅਤੇ 1 ਲੱਖ ਰੁਪਏ ਵੀਜ਼ਾ ਆਉਣ ਤੋਂ ਬਾਅਦ ਅਦਾ ਕਰਨੇ ਪੈਣਗੇ। ਰਵਿੰਦਰ ਨੇ ਪਹਿਲਾਂ 40 ਹਜ਼ਾਰ ਰੁਪਏ ਆਨਲਾਈਨ ਟਰਾਂਸਫਰ ਕੀਤੇ ਅਤੇ ਫਿਰ 6 ਲੱਖ 60 ਹਜ਼ਾਰ ਰੁਪਏ ਦਾ ਚੈੱਕ ਦਿੱਤਾ। ਇਸ ਤੋਂ ਬਾਅਦ ਉਸ ਨੂੰ ਜਲਦੀ ਵੀਜ਼ਾ ਲਗਵਾਉਣ ਲਈ ਕਿਹਾ ਗਿਆ। ਕੁਝ ਮਹੀਨੇ ਇੰਤਜ਼ਾਰ ਕਰਨ ਤੋਂ ਬਾਅਦ ਕੰਪਨੀ ਦੇ ਮੁਲਾਜ਼ਮਾਂ ਨੇ ਰਵਿੰਦਰ ਦੀਆਂ ਕਾਲਾਂ ਚੁੱਕਣੀਆਂ ਬੰਦ ਕਰ ਦਿੱਤੀਆਂ ਤਾਂ ਰਵਿੰਦਰ ਨੇ ਖੁਦ ਮੋਹਾਲੀ ਦਫਤਰ ਜਾ ਕੇ ਦੇਖਿਆ ਕਿ ਦਫਤਰ ਨੂੰ ਤਾਲਾ ਲੱਗਾ ਹੋਇਆ ਸੀ।
ਹੋਰ ਲੋਕਾਂ ਤੋਂ ਵੀ ਲਏ ਪੈਸੇ ਪਰ ਨਹੀਂ ਲਗਵਾਇਆ ਵੀਜ਼ਾ
ਇਸ ਦੌਰਾਨ ਰਵਿੰਦਰ ਨੂੰ ਹੋਰ ਲੋਕ ਵੀ ਮਿਲੇ ਜਿਨ੍ਹਾਂ ਨਾਲ ਵੀ ਕੰਪਨੀ ਵਲੋਂ ਠੱਗੀ ਮਾਰੀ ਗਈ ਸੀ। ਕੈਨੇਡਾ ਭੇਜਣ ਦੇ ਨਾਂ 'ਤੇ ਰਾਜ ਕੁਮਾਰ 7 ਲੱਖ 85 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ। ਫਿਰੋਜ਼ਪੁਰ ਵਾਸੀ 6 ਲੱਖ 80 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ। ਗਗਨਪ੍ਰੀਤ ਸਿੰਘ ਨਾਲ 9 ਲੱਖ 17 ਹਜ਼ਾਰ 893 ਰੁਪਏ ਦੀ ਠੱਗੀ ਮਾਰੀ ਗਈ। ਦਵਿੰਦਰ ਸਿੰਘ ਨਾਲ ਕੰਪਨੀ ਵਲੋਂ 7 ਲੱਖ 70 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ। ਕੰਪਨੀ ਵਲੋਂ ਇਨ੍ਹਾਂ ਸਾਰਿਆਂ ਤੋਂ ਕੁੱਲ 38 ਲੱਖ 52 ਹਜ਼ਾਰ 893 ਲੱਖ ਰੁਪਏ ਲਏ ਗਏ ਅਤੇ ਉਨ੍ਹਾਂ ਨੂੰ ਕੈਨੇਡਾ ਦਾ ਵੀਜ਼ਾ ਨਹੀਂ ਦਿੱਤਾ ਗਿਆ। ਹੁਣ ਇਸ ਸਬੰਧੀ ਸੋਹਾਣਾ ਥਾਣੇ ਵਿਚ ਕੰਪਨੀ ਦੇ ਸੰਚਾਲਕਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਕੰਪਨੀ ਦੇ ਸੰਚਾਲਕ ਫਰਾਰ ਚੱਲ ਰਹੇ ਹਨ। ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਚੀਨ ਦੀਆਂ ਕੁੜੀਆਂ ਵਿਆਹ ਤੋਂ ਕਰ ਰਹੀਆਂ ਕਿਨਾਰਾ, 'ਆਰਟੀਫਿਸ਼ੀਅਲ ਬੁਆਏਫ੍ਰੈਂਡ' ਨਾਲ ਨੇ ਜ਼ਿਆਦਾ ਖੁਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁਣ ਮੋਹਾਲੀ 'ਚ ਕੱਟੇ ਜਾਣਗੇ ਆਨਲਾਈਨ ਚਲਾਨ, PPHC ਲਗਵਾਏਗੀ ਸ਼ਹਿਰ ਦੀਆਂ ਸੜਕਾਂ 'ਤੇ HD ਕੈਮਰੇ
NEXT STORY