ਮੋਹਾਲੀ (ਪਰਦੀਪ, ਸੰਦੀਪ) : ਫੇਜ਼-10 ਨਿਵਾਸੀ ਇਕ ਕੁੜੀ ਨਾਲ 9.20 ਲੱਖ ਰੁਪਏ ਦੀ ਧੋਖਾਦੇਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਐੱਸ. ਐੱਸ. ਪੀ. ਡਾਕਟਰ ਸੰਦੀਪ ਗਰਗ ਦੇ ਨਿਰਦੇਸ਼ ’ਤੇ ਥਾਣਾ ਫੇਜ਼-11 ਦੀ ਪੁਲਸ ਨੇ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ’ਚ ਸੰਤਵਾਨਾ ਕੌਰ ਨੇ ਐੱਸ. ਐੱਸ. ਪੀ. ਦਫ਼ਤਰ ਨੂੰ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ’ਚ ਸੰਤਵਾਨਾ ਨੇ ਦੱਸਿਆ ਕਿ ਇਕ ਮੈਟਰੀਮੋਨੀਅਲ ਸਾਈਟ ’ਤੇ ਉਸ ਦੀ ਅਭਿਜੀਤ ਮੀਣਾ ਨਾਂ ਵਿਅਕਤੀ ਨਾਲ 2 ਮਹੀਨਿਆਂ ਤਕ ਗੱਲਬਾਤ ਹੋਈ। ਉਸ ਨੇ ਖੁਦ ਨੂੰ ਇੰਗਲੈਂਡ ਦਾ ਨਾਗਰਿਕ ਦੱਸਦਿਆਂ ਕਿਹਾ ਕਿ ਉਹ ਭਾਰਤ ਆ ਕੇ ਉਸ ਨਾਲ ਵਿਆਹ ਕਰਵਾਏਗਾ। ਇਸ ਤੋਂ ਬਾਅਦ 5 ਫਰਵਰੀ 2023 ਨੂੰ ਉਨ੍ਹਾਂ ਨੂੰ ਇਕ ਫ਼ੋਨ ਆਇਆ। ਕਾਲਰ ਨੇ ਕੁੜੀ ਨੂੰ ਕਿਹਾ ਕਿ ਅਭਿਜੀਤ ਮੀਣਾ ਕੋਲ 2 ਕਰੋੜ ਯੂ. ਕੇ. ਪੌਂਡ ਹਨ। ਇਸ ਨੂੰ ਭਾਰਤੀ ਨਕਦੀ ਵਿਚ ਟਰਾਂਸਫਰ ਕਰਵਾਉਣ ਲਈ 3 ਫੀਸਦੀ ਟੈਕਸ ਦੇਣਾ ਪਵੇਗਾ।
ਇਹ ਵੀ ਪੜ੍ਹੋ : ਅਧਿਆਪਕ ਨੇ ਵਿਦਿਆਰਥੀ ਦੀ ਕੁੱਟਮਾਰ ; ਘੱਟਗਿਣਤੀ ਕਮਿਸ਼ਨ ਵਲੋਂ ਜਾਂਚ ਦੇ ਹੁਕਮ
ਇਹ ਕਹਿ ਕੇ ਉਸ ਨੇ ਗੱਲਾਂ-ਗੱਲਾਂ ਵਿਚ ਉਸ ਤੋਂ ਦੋ ਵੱਖ-ਵੱਖ ਖਾਤਿਆਂ ਵਿਚ 9.20 ਲੱਖ ਰੁਪਏ ਪਵਾ ਲਏ। ਉਥੇ ਹੀ, ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਇਸ ਠੱਗੀ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਸਬੰਧੀ ਐੱਸ. ਐੱਸ. ਪੀ. ਦਫ਼ਤਰ ਵਿਚ ਸ਼ਿਕਾਇਤ ਦਿੱਤੀ, ਜਿਸ ਦੀ ਜਾਂਚ ਸਾਈਬਰ ਸੈੱਲ ਦੇ ਇੰਚਾਰਜ ਨੇ ਕੀਤੀ। ਇਸ ਤੋਂ ਬਾਅਦ ਐੱਸ. ਐੱਸ. ਪੀ. ਡਾ. ਸੰਦੀਪ ਗਰਗ ਨੇ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ।
ਇਹ ਵੀ ਪੜ੍ਹੋ : ਕਾਰ ਦੀ ਫੇਟ ਵੱਜਣ ਕਾਰਨ ਇਕ ਵਿਅਕਤੀ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਰੇਲਵੇ ਨੇ ਵੋਕਲ ਫ਼ਾਰ ਲੋਕਲ ਵਿਜ਼ਨ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ 12 ਸਟੇਸ਼ਨਾਂ ਦੀ ਕੀਤੀ ਚੋਣ
NEXT STORY