ਲੁਧਿਆਣਾ (ਤਰੁਣ) : ਲੁਧਿਆਣਾ ਦੀ ਥਾਣਾ ਡਵੀਜ਼ਨ ਨੰ.-5 ਦੀ ਪੁਲਸ ਨੇ ਹੀਰੋ ਬੇਕਰੀ ਚੌਂਕ ਦੇ ਇਲਾਕੇ 'ਚ ਛਾਪੇਮਾਰੀ ਕਰ ਕੇ ਜੂਆ ਖੇਡ ਰਹੇ 11 ਲੋਕਾਂ ਨੂੰ ਕਾਬੂ ਕੀਤਾ। ਇਹ ਮੁਲਜ਼ਮ ਇਨੋਵਾ ਕਾਰ 'ਚ ਜੂਆ ਖੇਡ ਰਹੇ ਸਨ ਤੇ ਦੀਵਾਲੀ ਦਾ ਜਸ਼ਨ ਮਨਾ ਰਹੇ ਸਨ। ਪੁਲਸ ਟੀਮ ਨੇ ਮੌਕੇ ਤੋਂ ਤਾਸ਼ ਅਤੇ ਲੱਖਾਂ ਦੀ ਨਕਦੀ ਬਰਾਮਦ ਕੀਤੀ ਹੈ। ਥਾਣਾ ਮੁਖੀ ਨੀਰਜ ਚੌਧਰੀ ਨੇ ਦੱਸਿਆ ਕਿ ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਹੀਰੋ ਬੇਕਰੀ ਚੌਂਕ ਨੇੜੇ 10-15 ਵਿਅਕਤੀ ਇਨੋਵਾ ਕਾਰ 'ਚ ਜੂਆ ਖੇਡ ਰਹੇ ਹਨ। ਸੂਚਨਾ ਮਿਲਣ 'ਤੇ ਪੁਲਸ ਪਾਰਟੀ ਨੇ ਰੇਡ ਮਾਰੀ ਤੇ 11 ਵਿਅਕਤੀਆਂ ਨੂੰ ਮੌਕੇ ਤੋਂ ਕਾਬੂ ਕਰ ਲਿਆ।
ਇਹ ਵੀ ਪੜ੍ਹੋ : ਕਾਰ ਸਵਾਰ ਬਾਰਾਤੀਆਂ ਵੱਲੋਂ ਟਰੱਕ ਡਰਾਈਵਰ ਤੇ ਸਾਥੀ ਨਾਲ ਕੁੱਟਮਾਰ, ਖੋਹੇ ਪੈਸੇ ਤੇ ਚਾਬੀਆਂ
ਉਨ੍ਹਾਂ ਅੱਗੇ ਦੱਸਿਆ ਕਿ ਇਹ ਲੋਕ ਪੱਕੇ ਜੁਆਰੀ ਨਹੀਂ ਹਨ, ਸਗੋਂ ਵਪਾਰ ਵਰਗ ਨਾਲ ਸਬੰਧ ਰੱਖਦੇ ਹਨ। ਪੁਲਸ ਦੇ ਡਰੋਂ ਇਹ ਗੱਡੀ 'ਚ ਹੀ ਜੂਆ ਖੇਡ ਕੇ ਦੀਵਾਲੀ ਦਾ ਜਸ਼ਨ ਮਨਾ ਰਹੇ ਸਨ। ਪੁਲਸ ਨੇ ਤਾਸ਼ ਦੇ ਨਾਲ-ਨਾਲ 5 ਲੱਖ 25 ਹਜ਼ਾਰ ਰੁਪਏ ਦੀ ਨਕਦੀ ਵੀ ਮੌਕੇ ਤੋਂ ਬਰਾਮਦ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ, ਨਵਜੋਤ ਸਿੰਘ, ਦੁਸ਼ਿੰਦਰ ਸਿੰਘ, ਕੀਰਤਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਰਬਸਿਮਰਨ ਸਿੰਘ, ਇਕਬਾਲਦੀਪ ਸਿੰਘ, ਅਮਰਜੀਤ ਸਿੰਘ, ਕਮਲਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਤੌਰ 'ਤੇ ਹੋਈ ਹੈ। ਫੜੇ ਗਏ ਸਾਰੇ ਮੁਲਜ਼ਮ ਲੁਧਿਆਣਾ ਸ਼ਹਿਰ ਦੇ ਪਾਸ਼ ਇਲਾਕੇ ਦੇ ਨਿਵਾਸੀ ਦੱਸੇ ਗਏ ਹਨ। ਪੁਲਸ ਨੇ ਗੈਂਬਲਿੰਗ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਸਮਰਾਲਾ ਨੇੜੇ ਵਾਪਰੇ ਭਿਆਨਕ ਹਾਦਸੇ ਬਾਰੇ ਬੋਲੇ CM ਮਾਨ, ਕੀਤੀ ਲੋਕਾਂ ਨੂੰ ਅਪੀਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ ਮੌਕੇ ਵਾਪਰਿਆ ਹਾਦਸਾ, ਕਾਰ ਸਮੇਤ ਸਰਹਿੰਦ ਨਹਿਰ ਦੇ ਠਾਠਾਂ ਮਾਰਦੇ ਪਾਣੀ ’ਚ ਡਿੱਗੇ ਨੌਜਵਾਨ
NEXT STORY