ਸਾਹਨੇਵਾਲ/ਕੁਹਾਡ਼ਾ, (ਜ. ਬ.)- 2 ਲਡ਼ਕੀਆਂ ਨੂੰ ਕਥਿਤ ਗੁੰਮਰਾਹ ਕਰ ਕੇ ਲਿਜਾਣ ਦੇ ਦੋਸ਼ਾਂ ਤਹਿਤ ਥਾਣਾ ਸਾਹਨੇਵਾਲ ਦੀ ਪੁਲਸ ਨੇ ਇਕ ਨੌਜਵਾਨ ਨੂੰ ਨਾਮਜ਼ਦ ਕੀਤਾ ਹੈ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ ਹੈ। ਥਾਣਾ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪਿੰਡ ਬਿਲਗਾ ਦੇ ਇਕ ਵਿਹਡ਼ੇ ’ਚ ਕਿਰਾਏ ’ਤੇ ਰਹਿਣ ਵਾਲੇ ਇਕ ਲਡ਼ਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ 21 ਸਾਲਾ ਲਡ਼ਕੀ ਤੇ 18 ਸਾਲਾ ਭਾਣਜੀ 18 ਦਸੰਬਰ ਦੀ ਦੁਪਹਿਰ ਨੂੰ ਕੁਝ ਸਾਮਾਨ ਲੈਣ ਲਈ ਬਾਜ਼ਾਰ ਗਈਆਂ ਸਨ, ਜੋ ਘਰ ਵਾਪਸ ਨਹੀਂ ਪਰਤੀਆਂ। ਉਨ੍ਹਾਂ ਨੇ ਜਦੋਂ ਦੋਵੇਂ ਲਡ਼ਕੀਆਂ ਦੀ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਨੰਦਪੁਰ, ਸਾਹਨੇਵਾਲ ਦੇ ਗੁੱਡੂ ਦੇ ਵਿਹਡ਼ੇ ’ਚ ਰਹਿਣ ਵਾਲਾ ਸ਼ਲਿੰਦਰ ਕੁਮਾਰ ਪੁੱਤਰ ਗਿਆਨ ਪ੍ਰਕਾਸ਼ ਉਨ੍ਹਾਂ ਨੂੰ ਗੁੰਮਰਾਹ ਕਰ ਕੇ ਕਿਧਰੇ ਲੈ ਗਿਆ ਹੈ, ਜਿਸ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਸ ਨੇ ਸ਼ਲਿੰਦਰ ਕੁਮਾਰ ਨੂੰ ਨਾਮਜ਼ਦ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕੀਤੀ ਹੈ।
ਚੁੰਨੀ ਨਾਲ ਗਲ ਘੁੱਟ ਕੇ ਮਾਰਨ ਦੀ ਕੋਸ਼ਿਸ਼
NEXT STORY