ਕੁਰਾਲੀ (ਬਾਠਲਾ) : ਦੇਸ਼ ਦੀ ਕਿਸਾਨੀ ਬਚਾਉਣ ਲਈ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਹਮਾਇਤ ਕਰਦਿਆਂ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਬਾਦਲ ਪਰਿਵਾਰ ਨੂੰ ਸਿਰੇ ਦਾ ਮੌਕਾਪ੍ਰਸਤ ਕਰਾਰ ਦਿੱਤਾ, ਜਿਨ੍ਹਾਂ ਮੁੜ ਭਾਜਪਾ ਨਾਲ ਸਾਂਝ ਪਾਉਣ ਲਈ ਉਨ੍ਹਾਂ ਅੱਗੇ ਗੋਢੇ ਟੇਕ ਦਿੱਤੇ ਹਨ ਤਾਂ ਜੋ ਸੱਤਾ ਦੀ ਹਵਸ ਪੂਰੀ ਕੀਤੀ ਜਾ ਸਕੇ। ਰਵੀਇੰਦਰ ਸਿੰਘ ਨੇ ਬਾਦਲ ਪਰਿਵਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਹ ਕਦੇ ਵੀ ਮਾਸਟਰ ਤਾਰਾ ਸਿੰਘ ਜੀ ਦੇ ਪੱਖ ’ਚ ਨਹੀਂ ਰਹੇ। ਮਾਸਟਰ ਜੀ ਦੇ ਮੁਕਾਬਲੇ ਬਾਦਲ ਨੇ ਸੰਤ ਫਤਹਿ ਸਿੰਘ ਨੂੰ ਪੰਥ ਦਾ ਲੀਡਰ ਬਣਾਉਣ ਲਈ ਅਣਥੱਕ ਯਤਨ ਕੀਤੇ। ਰਵੀਇੰਦਰ ਸਿੰਘ ਨੇ ਕਿਹਾ ਕਿ ਬਾਦਲ 5 ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਪਰ ਕਦੇ ਵੀ ਮਾਸਟਰ ਤਾਰਾ ਸਿੰਘ ਦੀ ਯਾਦ ’ਚ ਕੁਝ ਨਹੀਂ ਕੀਤਾ। ਉਹ ਸਿਰਫ਼ ਮੌਕਾਪ੍ਰਸਤੀ ਦੀ ਸਿਆਸਤ ਹੀ ਕਰਦੇ ਰਹੇ ਪਰ ਹੁਣ ਸੁਖਬੀਰ ਸਿੰਘ ਬਾਦਲ ਨੇ ਮਾਸਟਰ ਤਾਰਾ ਸਿੰਘ ਨੂੰ ਭਾਰਤ ਰਤਨ ਦੇਣ ਲਈ ਕੇਂਦਰ ਨੂੰ ਜੋ ਪੱਤਰ ਲਿਖਿਆ ਹੈ, ਉਹ ਸਿਰਫ਼ ਰਾਜਸੀ ਹਿੱਤਾਂ ਤੋਂ ਪ੍ਰੇਰਿਤ ਹੈ।
ਇਹ ਵੀ ਪੜ੍ਹੋ : ਸੰਗਰੂਰ ਤੇ ਫਿਰੋਜ਼ਪੁਰ ਵਿਖੇ ਹੋਣ ਵਾਲੀਆਂ ਐੱਨ. ਆਰ. ਆਈ. ਮਿਲਣੀਆਂ ਦੀਆਂ ਤਾਰੀਖਾਂ ’ਚ ਬਦਲਾਅ
ਇਹ ਸਿਰਫ਼ ਪੁਰਾਣੇ ਪੰਥਕ ਆਗੂਆਂ ਦਾ ਨਾਂ ਵਰਤ ਕੇ ਆਪਣੀ ਗੁਆਚੀ ਸਾਖ ਵਾਪਸ ਚਾਹੁੰਦੇ ਹਨ ਪਰ ਹੁਣ ਪੰਜਾਬ ਦੇ ਲੋਕ ਖ਼ਾਸ ਕਰ ਕੇ ਸਿੱਖ ਇਨ੍ਹਾਂ ਦੀ ਅਸਲੀਅਤ ਤੋਂ ਭਲੀਭਾਂਤ ਜਾਣੂ ਹੋ ਗਏ ਹਨ। ਰਵੀਇੰਦਰ ਸਿੰਘ ਮੁਤਾਬਕ ਜੇਕਰ ਉਹ ਚਾਹੁੰਦੇ ਤਾਂ ਬਾਦਲ ਸਰਕਾਰ ਵੇਲੇ ਇਹ ਸ਼ੁੱਭ ਕੰਮ ਕੀਤਾ ਜਾ ਸਕਦਾ ਸੀ। ਰਵੀਇੰਦਰ ਸਿੰਘ ਨੇ ਵੱਖ-ਵੱਖ ਇਲਾਕਿਆਂ ਦੇ ਆਮ ਲੋਕਾਂ ਨੂੰ ਮਿਲਣ ਤੋਂ ਬਾਅਦ ਦੱਸਿਆ ਕਿ ਪੰਥ ’ਚ ਇਨ੍ਹਾਂ ਪ੍ਰਤੀ ਨਫ਼ਰਤ ਪਹਿਲਾਂ ਵਾਂਗ ਬਰਕਰਾਰ ਹੈ, ਜਿਨ੍ਹਾਂ ਦੀ ਹਕੂਮਤ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਪਰ ਇਹ ਵੋਟ ਬੈਂਕ ਦੀ ਪ੍ਰਾਪਤੀ ਲਈ ਉੱਚ-ਧਾਰਮਿਕ ਸਖਸ਼ੀਅਤਾਂ ਨੂੰ ਆਪਣੇ ਰਾਜਸੀ ਮਨੋਰਥ ਵਾਸਤੇ ਵਰਤਦੇ ਰਹੇ। ਆਖ਼ਰ ’ਚ ਰਵੀਇੰਦਰ ਸਿੰਘ ਨੇ ਸੁਖਬੀਰ ਬਾਦਲ ਦੀ ਹਊਮੇ ਬਾਰੇ ਦਸਿਆ ਕਿ ਉਸ ਵਲੋਂ ਕੀਤੀਆਂ ਧਾਰਮਿਕ, ਰਾਜਸੀ ਗਲਤੀਆਂ ਦੀ ਮੁਆਫ਼ੀ ਸਿੱਖ ਮਰਿਆਦਾ ਮੁਤਾਬਕ ਮੰਗਣ ਦੀ ਥਾਂ ਖੁਦ ਹੀ ਜਸਟਿਸ ਬਣ ਗਏ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸ਼ਾਨਦਾਰ ਉਪਰਾਲਾ, ਖੇਡ ਵਿਭਾਗ ਨੇ ਟਰਾਇਲਾਂ ਦਾ ਪ੍ਰੋਗਰਾਮ ਐਲਾਨਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਚੂਰਾ ਪੋਸਤ ਅਤੇ ਨਾਜਾਇਜ਼ ਸ਼ਰਾਬ ਸਮੇਤ 3 ਕਾਬੂ
NEXT STORY