ਨਾਭਾ (ਖੁਰਾਣਾ)-ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੁਜ਼ਗਾਰ ਕੇਂਦਰ ਸੀ ਪਾਈਟ ਕੈਂਪ, ਨਾਭਾ ਦੇ ਟ੍ਰੇਨਿੰਗ ਅਫਸਰ ਯਾਦਵਿੰਦਰ ਸਿੰਘ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਸਿੱਖ ਰੈਜੀਮੈਂਟ ਦੀ ਟੀਮ ਵਲੋਂ ਪਿੰਡਾਂ ਵਿਚ ਜਰਨਲ ਅਤੇ ਪੱਛੜੀਆਂ ਜਾਤੀਆਂ ਦੇ ਨੌਜਵਾਨਾਂ ਦੀ ਦਸਤਾਵੇਜ ਚੈਕ ਕਰਕੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਬੱਸ ਕੰਡਕਟਰ ਦਾ ਸ਼ਰਮਨਾਕ ਕਾਰਾ, ਵਿਆਹੁਤਾ ਨਾਲ ਟੱਪੀਆਂ ਹੱਦਾਂ
ਇਹ ਰਜਿਸਟ੍ਰੇਸ਼ਨ ਸੀ ਪਾਈਟ ਕੈਂਪ ਨਾਭਾ ਵਿਖੇ ਵੀ ਕਰਵਾ ਸਕਦੇ ਹੋ। ਹੋਰ ਵਧੇਰੇ ਜਾਣਕਾਰੀ ਲੈਣ ਲਈ ਸੀ ਪਾਈਟ ਕੈਂਪ ਭਵਾਨੀਗੜ੍ਹ ਰੋਡ ਨਾਭਾ ਵਿਖੇ ਜ਼ਰੂਰ ਪਹੁੰਚੋ। ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਮੁਫਤ ਲਿਖਤੀ ਪ੍ਰੀਖਿਆ ਅਤੇ ਸਰੀਰਕ ਪ੍ਰੀਖਿਆ ਦੀ ਤਿਆਰੀ ਸੀ ਪਾਈਟ ਕੈਂਪ, ਨਾਭਾ ਵਿਖੇ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਯੁਵਕਾਂ ਦੇ ਰਹਿਣ ਸਹਿਣ ਅਤੇ ਖਾਣੇ ਦਾ ਪ੍ਰਬੰਧ ਵੀ ਪੰਜਾਬ ਸਰਕਾਰ ਵਲੋਂ ਮੁਫਤ ਕੀਤਾ ਗਿਆ ਹੈ। ਇਹ ਕੈਂਪ ਅੱਜ ਤੋਂ ਹੀ ਸ਼ੁਰੂ ਹੈ, ਜਲਦੀ ਤੋਂ ਜਲਦੀ ਕੈਂਪ ਵਿਚ ਆ ਕੇ ਆਪਣੀ ਲਿਖਤੀ ਅਤੇ ਸਰੀਰਕ ਪ੍ਰੀਖਿਆ ਦੀ ਤਿਆਰੀ ਆਰੰਭ ਦਿਓ। ਜ਼ਰੂਰਤਮੰਦ ਨੌਜਵਾਨ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ।
ਇਹ ਵੀ ਪੜ੍ਹੋ- ਅਗਨੀਵੀਰ ਵਾਯੂ ਦੀ ਭਰਤੀ ਸ਼ੁਰੂ, ਜਲਦ ਕਰੋ ਅਪਲਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ੂਨ ਹੋਇਆ ਪਾਣੀ! ਪਰਿਵਾਰ ਨੇ ਚੜ੍ਹਦੀ ਜਵਾਨੀ 'ਚ ਧੀ ਨੂੰ ਦਿੱਤੀ ਦਰਦਨਾਕ ਮੌਤ
NEXT STORY