ਅਬੋਹਰ (ਸੁਨੀਲ ਨਾਗਪਾਲ)—ਬਠਿੰਡਾ ਦੇ ਬਾਅਦ ਹੁਣ ਅਬੋਹਰ ਦੇ ਸਰਕਾਰੀ ਦਫਤਰ 'ਚ ਵੀ ਮੀਂਹ ਦੇ ਪਾਣੀ ਦੀ ਲਪੇਟ 'ਚ ਆ ਗਏ ਹਨ। ਜਾਣਕਾਰੀ ਮੁਤਾਬਕ ਇਹ ਤਸਵੀਰਾਂ ਅਬੋਹਰ ਦੇ ਤਹਿਸੀਲ ਕੰਪਲੈਕਸ ਦੀਆਂ ਹਨ, ਜਿੱਥੇ ਪਿਛਲੇ ਕਰੀਬ 15 ਦਿਨਾਂ ਤੋਂ ਮੀਂਹ ਦਾ ਪਾਣੀ ਖੜ੍ਹਾ ਹੈ ਅਤੇ ਹਾਲਾਤ ਇਹ ਹਨ ਕਿ ਹਰ ਦਫਤਰ ਦੇ ਬਾਹਰ ਪਾਣੀ ਦਾ ਛੱਪੜ ਲੱਗਾ ਹੋਇਆ ਹੈ। ਕੀ ਤਹਿਸੀਲ ਦਫਤਰ, ਕੀ ਬਾਰ ਐਸੋਸੀਏਸ਼ਨ, ਤੇ ਕੀ ਐੱਸ. ਡੀ. ਐੱਮ. ਦਫਤਰ? ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆਇਆ। ਇਕੱਠੇ ਹੋਏ ਇਸ ਪਾਣੀ ਕਰਕੇ ਕਚਿਹਰੀਆਂ 'ਚ ਕੰਮ ਕਰਵਾਉਣ ਆਉਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਰਕਾਰੀ ਦਫਤਰ 'ਚ ਖੜ੍ਹੇ ਮੀਂਹ ਦੇ ਪਾਣੀ ਕਰਕੇ ਵਕੀਲਾਂ ਨੇ ਜਿੱਥੇ ਸਰਕਾਰਾਂ ਨੂੰ ਕੋਸਿਆ ਹੈ, ਉਥੇ ਹੀ ਲੋਕਾਂ ਨੇ ਸਾਂਸਦ ਸੁਖਬੀਰ ਬਾਦਲ ਦੇ ਵਾਅਦੇ 'ਤੇ ਵੀ ਤੰਜ ਕੱਸਿਆ ਹੈ।
ਉਧਰ ਇਸ ਮਾਮਲੇ 'ਚ ਸੀਵਰੇਜ ਬੋਰਡ ਦੇ ਐਕਸੀਅਨ ਦਾ ਕਹਿਣਾ ਹੈ ਕਿ ਤਹਿਸੀਲ ਕੰਪਲੈਕਸ, ਮੇਨ ਰੋਡ ਤੋਂ ਨੀਵਾਂ ਹੋਣ ਕਰਕੇ ਇਥੇ ਪਾਣੀ ਖੜ੍ਹਾ ਹੋ ਜਾਂਦਾ ਹੈ। ਬਾਕੀ ਜਲਦੀ ਹੀ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇਗਾ।
ਸੰਗਰੂਰ 'ਚ ਤੀਆਂ ਦੇ ਤਿਉਹਾਰ ਦੀਆਂ ਲੱਗੀਆਂ ਰੌਣਕਾਂ
NEXT STORY