ਜੈਤੋ (ਜਿੰਦਲ)- ਚੜ੍ਹਦੀਕਲਾ ਵੈੱਲਫੇਅਰ ਸੇਵਾ ਸੁਸਾਇਟੀ ਜੈਤੋ ਦੇ ਐਮਰਜੈਂਸੀ ਫੋਨ ਨੰਬਰ 'ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਇੱਕ ਮੋਟਰਸਾਇਕਲ 'ਤੇ ਪਤੀ, ਪਤਨੀ ਅਤੇ ਉਨ੍ਹਾਂ ਦਾ ਇੱਕ ਸਾਲ ਦਾ ਬੱਚਾ ਬਾਜਾਖਾਨਾ ਦੇ ਬਿਜਲੀ ਘਰ ਦੇ ਨਜ਼ਦੀਕ, ਬਾਜਾਖਾਨਾ ਤੋਂ ਭਗਤਾ ਭਾਈ ਵੱਲ ਜਾ ਰਹੇ ਸਨ । ਅਚਾਨਕ ਬਾਜਾਖਾਨਾ ਤੋਂ ਜੈਤੋ ਵੱਲ ਜਾ ਰਹੀ ਕਾਰ ਨੇ ਮੋਟਰਸਾਇਕਲ 'ਚ ਸਿੱਧੀ ਟੱਕਰ ਮਾਰ ਦਿੱਤੀ । ਜਿਸ ਕਾਰਨ ਮੋਟਰਸਾਇਕਲ ਸਵਾਰ ਨੌਜਵਾਨ ਗੰਭੀਰ ਜਖ਼ਮੀ ਹੋ ਗਿਆ।
ਇਹ ਵੀ ਪੜ੍ਹੋ-ਪੰਜਾਬ 'ਚ ਆਉਣ ਵਾਲੇ ਦਿਨਾਂ ਨੂੰ ਲੈ ਕੇ ਮੌਸਮ ਦੀ ਵੱਡੀ ਭਵਿੱਖਬਾਣੀ ! ਇਨ੍ਹਾਂ ਜ਼ਿਲ੍ਹਿਆਂ 'ਚ ਚਿਤਾਵਨੀ ਜਾਰੀ
ਪਤਨੀ ਤੇ ਬੱਚਾ ਬਾਲ ਬਾਲ ਬੱਚ ਗਏ। ਉਨ੍ਹਾਂ ਦੇ ਮਾਮੂਲੀ ਸੱਟਾਂ ਵੀ ਲੱਗੀਆ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜ੍ਹਦੀਕਲਾ ਵੈੱਲਫੇਅਰ ਸੇਵਾ ਸੁਸਾਇਟੀ ਜੈਤੋ ਦੀ ਟੀਮ ਨੇ ਐਮਬੂਲੈਂਸ 108 ਦੀ ਮੱਦਦ ਨਾਲ, ਗੰਭੀਰ ਜਖ਼ਮੀ ਨੌਜਵਾਨ ਨੂੰ ਚੁੱਕ ਕੇ ਸਿਵਲ ਹਸਪਤਾਲ ਬਾਜਾਖਾਨਾ ਵਿਖੇ ਇਲਾਜ ਲਈ ਲਿਆਂਦਾ । ਜ਼ਖ਼ਮੀ ਵਿਅਕਤੀ ਦੀ ਹਾਲਤ ਗੰਭੀਰ ਦੇਖਦਿਆਂ, ਵਾਰਸਾਂ ਦੀ ਮਰਜ਼ੀ ਅਨੂਸਾਰ ਜ਼ਖ਼ਮੀ ਵਿਅਕਤੀ ਨੂੰ ਬਠਿੰਡਾ ਦੇ ਕਿਸੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਗੰਭੀਰ ਜਖ਼ਮੀ ਮੋਟਰਸਾਇਕਲ ਸਵਾਰ ਆਦਮੀ ਦੀ ਪਹਿਚਾਣ ਗੁਰਕਿਰਤ ਸਿੰਘ (30ਸਾਲ) ਸਪੁੱਤਰ ਗੁਰਦੇਵ ਸਿੰਘ ਪਿੰਡ ਭਾਗਸਰ (ਜ਼ਿਲ੍ਹਾ ਮੁਕਤਸਰ) ਵਜੋਂ ਹੋਈ । ਜੋ ਕਿ ਪਰਾਈਵੇਟ ਬੈਂਕ ਵਿੱਚ ਪੇਮੈਂਟ ਰਿਕਵਰੀ ਕਰਨ ਕੰਮ ਕਰਦਾ ਸੀ।
ਇਹ ਵੀ ਪੜ੍ਹੋ- ਆਜ਼ਾਦੀ ਦਿਹਾੜੇ ਵਾਲੇ ਦਿਨ ਪੰਜਾਬ 'ਚ ਦਰੱਖਤ ਨਾਲ ਲਟਕਿਆ ਮਿਲਿਆ ਪਾਕਿ ਝੰਡਾ ਤੇ ਗੁਬਾਰੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਟਾਇਰ ਫਟਣ ਨਾਲ ਬੇਕਾਬੂ ਹੋਇਆ ਮੋਟਰਸਾਈਕਲ, ਤਿੰਨ ਲੋਕ ਜ਼ਖ਼ਮੀ
NEXT STORY