ਬਠਿੰਡਾ (ਸੁਖਵਿੰਦਰ) : ਬਠਿੰਡਾ-ਮਲੋਟ ਰੋਡ ਫਲਾਈਓਵਰ ਬ੍ਰਿਜ 'ਤੇ ਇੱਕ ਕਾਰ ਦੀ ਟੱਕਰ ਨਾਲ ਇੱਕ ਈ-ਰਿਕਸ਼ਾ ਪਲਟ ਗਿਆ ਅਤੇ ਸਵਾਰ 2 ਲੋਕ ਗੰਭੀਰ ਜ਼ਖਮੀ ਹੋ ਗਏ। ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗਿੱਲ ਮੌਕੇ 'ਤੇ ਪਹੁੰਚੇ ਅਤੇ ਜ਼ਖਮੀ ਈ-ਰਿਕਸ਼ਾ ਸਵਾਰਾਂ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ।
ਜ਼ਖਮੀ ਈ-ਰਿਕਸ਼ਾ ਸਵਾਰਾਂ ਦੀ ਪਛਾਣ ਨਿਤੀਸ਼ ਕੁਮਾਰ 26 ਪੁੱਤਰ ਭਾਰਤ ਰਾਏ ਅਤੇ ਸੁਖਪ੍ਰੀਤ ਸਿੰਘ 23 ਪੁੱਤਰ ਚੰਦ ਸਿੰਘ ਵਾਸੀ ਕੈਂਟ ਰਿੰਗ ਰੋਡ ਵਜੋਂ ਹੋਈ ਹੈ।
ਤਿਉਹਾਰੀ ਮੌਸਮ ਤੋਂ ਪਹਿਲਾਂ ਖੰਡ ਦੀਆਂ ਕੀਮਤਾਂ 'ਤੇ ਕਾਬੂ ਪਾਵੇ ਕੇਂਦਰ ਸਰਕਾਰ : ਪ੍ਰਮੋਦ ਗੁਪਤਾ
NEXT STORY