ਮੋਗਾ, (ਸੰਦੀਪ)- ਸਿਹਤ ਵਿਭਾਗ ਦੀ ਫੂਡ ਬ੍ਰਾਂਚ ਟੀਮ ਵੱਲੋਂ ਮਿਲਾਵਟੀ ਵਸਤਾਂ ਦੀ ਵਿੱਕਰੀ ’ਤੇ ਰੋਕ ਲਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਦੁਕਾਨਾਂ ’ਤੇ ਚੈਕਿੰਗ ਕੀਤੀ ਗਈ, ਜਿਸ ਦੌਰਾਨ 9 ਸ਼ੱਕੀ ਵਸਤਾਂ ਦੇ ਸੈਂਪਲ ਭਰੇ ਗਏ ਹਨ। ਜਾਣਕਾਰੀ ਦਿੰਦੇ ਹੋਏ ਅਸਿਸਟੈਂਟ ਫੂਡ ਕਮਿਸ਼ਨਰ ਮੈਡਮ ਹਰਪ੍ਰੀਤ ਕੌਰ ਅਤੇ ਜ਼ਿਲਾ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਦੌਰਾਨ ਬਾਜ਼ਾਰਾਂ ’ਚ ਧਡ਼ੱਲੇ ਨਾਲ ਵਿਕ ਰਹੇ ਖੁੱਲ੍ਹੇ ਮਸਾਲਿਆਂ ’ਤੇ ਕਾਰਵਾਈ ਕੀਤੀ ਗਈ ਹੈ। ਸ਼ੱਕੀ ਖੁੱਲ੍ਹੀ ਹਲਦੀ, ਮਿਰਚ, ਗਰਮ ਮਸਾਲਾ, ਘਿਓ, ਰਾਜਮਾਂਹ, ਮੂੰਗੀ ਦੀ ਦਾਲ, ਦਾਲ ਮਸਰ, ਗੁਡ਼ ਵਾਲੇ ਸ਼ੱਕਰਪਾਰੇ ਸਮੇਤ 9 ਸ਼ੱਕੀ ਵਸਤਾਂ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਦੁਕਾਨਦਾਰਾਂ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਖੁੱਲ੍ਹੇ ਮਿਰਚ-ਮਸਾਲੇ ਦੀ ਵਿੱਕਰੀ ਕਰਨ ਨੂੰ ਰੋਕਣ ਨਹੀਂ ਤਾਂ ਸਖਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਸੀ. ਬੀ. ਆਈ ਮੁਖੀ ਵਰਮਾ ਨੂੰ ਹਟਾਉਣਾ ਮੋਦੀ ਦੀ ਤਾਨਾਸ਼ਾਹੀ : ਖਹਿਰਾ
NEXT STORY