ਲੁਧਿਆਣਾ (ਵਿੱਕੀ) : ਲੱਗਦਾ ਹੈ ਕਿ ਸਿੱਖਿਆ ਵਿਭਾਗ ਦੀ ਸਜ਼ਾ ਦਾ ਡਰ ਨਿੱਜੀ ਸਕੂਲਾਂ ’ਚ ਖ਼ਤਮ ਹੋ ਗਿਆ ਹੈ। ਇਹੀ ਕਾਰਨ ਹੈ ਕਿ ਮੁੱਖ ਮੰਤਰੀ ਵਲੋਂ ਸਕੂਲ ਬੰਦ ਕਰਨ ਦੇ ਹੁਕਮਾਂ ਦੇ ਬਾਵਜੂਦ ਬਹੁਤ ਸਾਰੇ ਨਿੱਜੀ ਸਕੂਲ ਲਾਪ੍ਰਵਾਹੀ ਨਾਲ ਆਪਣੇ ਅਦਾਰੇ ਖੋਲ੍ਹ ਰਹੇ ਹਨ ਅਤੇ ਉਥੇ ਅਧਿਆਪਕਾਂ ਨੂੰ ਬੁਲਾ ਕੇ ਆਨਲਾਈਨ ਕਲਾਸਾਂ ਚਲਾ ਰਹੇ ਹਨ, ਜਦੋਂ ਕਿ ਇਕ ਦਿਨ ਪਹਿਲਾਂ ਡੀ. ਈ. ਓ. ਵਲੋਂ 12 ਨਿੱਜੀ ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ ਪਰ ਫਿਰ ਵੀ ਸਿੱਖਿਆ ਵਿਭਾਗ ਨੂੰ ਸਕੂਲ ਖੁੱਲ੍ਹਣ ਬਾਰੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ। ਇੰਨਾ ਹੀ ਨਹੀਂ, ਇਹ ਵੀ ਪਤਾ ਲੱਗਾ ਹੈ ਕਿ ਬਹੁਤ ਸਾਰੇ ਨਿੱਜੀ ਸਕੂਲਾਂ ਦੇ ਅਧਿਆਪਕ ਖੁਦ ਡੀ. ਈ. ਓ. ਦਫ਼ਤਰ ਨੂੰ ਜਾਂ ਆਪਣੇ ਜਾਣਕਾਰਾਂ ਰਾਹੀਂ ਆਪਣੇ ਸਕੂਲ ਖੁੱਲ੍ਹਣ ਬਾਰੇ ਸ਼ਿਕਾਇਤ ਕਰ ਰਹੇ ਹਨ, ਤਾਂ ਜੋ ਉਹ ਦੂਜੇ ਸਕੂਲਾਂ ਵਾਂਗ ਘਰੋਂ ਵੀ ਆਨਲਾਈਨ ਕਲਾਸਾਂ ਪੜ੍ਹਾ ਸਕਣ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਵਧਣਗੀਆਂ ਛੁੱਟੀਆਂ? ਪੜ੍ਹੋ ਨਵੀਂ ਅਪਡੇਟ
ਇਸ ਲੜੀ ਤਹਿਤ ਸ਼ਿਕਾਇਤਾਂ ’ਚ ਲਗਾਤਾਰ ਵਾਧੇ ਨੂੰ ਦੇਖਦੇ ਹੋਏ ਜਿਥੇ ਵਿਭਾਗ ਨੇ ਅਜਿਹੇ ਸਕੂਲਾਂ ਦੀ ਸੂਚੀ ਤਿਆਰ ਕੀਤੀ ਹੈ ਅਤੇ ਉਨ੍ਹਾਂ ਦੇ ਐੱਨ. ਓ. ਸੀ. ਰੱਦ ਕਰਨ ਲਈ ਸਰਕਾਰ ਨੂੰ ਪੱਤਰ ਲਿਖਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਉਥੇ ਡੀ. ਈ. ਓ. ਡਿੰਪਲ ਮਦਾਨ ਨੇ ਸ਼ੁੱਕਰਵਾਰ ਨੂੰ ਅਜਿਹੇ ਸਕੂਲਾਂ ਨੂੰ ਦੁਬਾਰਾ ਚਿਤਾਵਨੀ ਜਾਰੀ ਕੀਤੀ ਹੈ। ਡੀ. ਈ. ਓ. ਨੇ ਕਿਹਾ ਕਿ ਪੰਜਾਬ ਸਰਕਾਰ ਨੇ 27 ਤੋਂ 30 ਅਗਸਤ ਤੱਕ ਸਾਰੇ ਸਕੂਲਾਂ ਲਈ ਛੁੱਟੀਆਂ ਦਾ ਐਲਾਨ ਕੀਤਾ ਸੀ। ਇਸ ਦੇ ਬਾਵਜੂਦ, ਕੁਝ ਨਿੱਜੀ ਸਕੂਲਾਂ ਵਲੋਂ ਕਲਾਸਾਂ ਜਾਰੀ ਰੱਖਣ ਅਤੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ 30 ਅਗਸਤ ਤੱਕ ਕੋਈ ਵੀ ਸਕੂਲ ਨਹੀਂ ਖੋਲ੍ਹਿਆ ਜਾਵੇਗਾ।
ਇਹ ਵੀ ਪੜ੍ਹੋ : ਪਟਵਾਰੀਆਂ ਦੇ ਵੱਡੇ ਪੱਧਰ "ਤੇ ਤਬਾਦਲੇ, ਜਾਰੀ ਹੋਈ ਟਰਾਂਸਫਰਾਂ ਦੀ ਸੂਚੀ
ਡੀ. ਈ. ਓ. ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਵੀ ਸਕੂਲ ਦੇ ਖੁੱਲ੍ਹਣ ਦੀ ਜਾਣਕਾਰੀ ਇਸ ਦਫ਼ਤਰ ਤੱਕ ਪਹੁੰਚਦੀ ਹੈ ਤਾਂ ਉਸ ਸੰਸਥਾ ਵਿਰੁੱਧ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਸ਼ ਸਰਕਾਰ ਅਤੇ ਉੱਚ ਅਧਿਕਾਰੀਆਂ ਨੂੰ ਕੀਤੀ ਜਾਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਦੀ ਟੀਮ 1 ਸਤੰਬਰ ਤੋਂ ਉਨ੍ਹਾਂ ਸਕੂਲਾਂ ਦੇ ਖੁੱਲ੍ਹਣ ਦੇ ਸਬੂਤ ਵਜੋਂ ਵੀਡੀਓ ਲੈ ਕੇ ਸਕੂਲਾਂ ’ਚ ਪਹੁੰਚੇਗੀ, ਜਿਨ੍ਹਾਂ ਦੀਆਂ ਵੀਡੀਓ ਵਿਭਾਗ ਕੋਲ ਆਈਆਂ ਹਨ ਅਤੇ ਉਨ੍ਹਾਂ ਤੋਂ ਸਪੱਸ਼ਟੀਕਰਨ ਮੰਗਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੇ ਖ਼ਤਰੇ ਦਾ ਅਲਰਟ ਜਾਰੀ! ਭਰ ਲਓ ਰਾਸ਼ਨ, ਅੱਜ ਦੀ ਰਾਤ ਭਾਰੀ
ਕੀ ਕਹਿਣਾ ਹੈ
ਡੀ. ਈ. ਓ. ਸੈਕੰਟਰੀ ਡਿੰਪਲ ਮਦਾਨ ਦਾ ਆਖਣਾ ਹੈ ਕਿ ਨਿੱਜੀ ਸਕੂਲਾਂ ਦੇ ਕਈ ਅਧਿਆਪਕਾਂ ਨੇ ਆਪਣੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਸਾਨੂੰ ਆਪਣੇ ਸਕੂਲ ਖੁੱਲ੍ਹੇ ਹੋਣ ਦੀ ਸ਼ਿਕਾਇਤ ਕੀਤੀ ਹੈ। ਉਕਤ ਅਧਿਆਪਕਾਂ ਦੇ ਕਈ ਜਾਣਕਾਰ ਵੀ ਅਜਿਹੇ ਸਕੂਲਾਂ ਬਾਰੇ ਸ਼ਿਕਾਇਤ ਕਰ ਰਹੇ ਹਨ। ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ’ਤੇ ਜਾਂਚ ਕਰਨ ਤੋਂ ਬਾਅਦ, ਇਕ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਅਤੇ ਸਕੂਲਾਂ ਦਾ ਜਵਾਬ ਲੈਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਾਮਜ਼ਦਗੀ ਮਗਰੋਂ PU ਵਿਦਿਆਰਥੀ ਤਿਆਰੀ 'ਚ ਜੁੱਟੇ, ਸ਼ਾਂਤੀਪੂਰਨ ਹੋ ਰਿਹਾ ਚੋਣ ਪ੍ਰਚਾਰ
NEXT STORY