ਚੰਡੀਗੜ੍ਹ (ਸ਼ੀਨਾ) : ਪੰਜਾਬ ਯੂਨੀਵਰਸਿਟੀ ’ਚ ਨਾਮਜ਼ਦਗੀ ਤੋਂ ਬਾਅਦ ਪ੍ਰਧਾਨ ਤੇ ਸਾਥੀ ਵਿਦਿਆਰਥੀਆਂ ਨੂੰ ਵੋਟ ਅਪੀਲ ਕਰਦੇ ਦੇਖੇ ਗਏ। ਸਟੂਡੈਂਟ ਸੈਂਟਰ ਵਿਖੇ ਪ੍ਰਸ਼ਾਸਨ ਵੱਲੋਂ ਸਖ਼ਤੀ ਕੀਤੀ ਗਈ ਹੈ, ਜਿਸ ਨਾਲ ਮਾਹੌਲ ਸ਼ਾਂਤ ਬਣਿਆ ਹੋਇਆ ਹੈ। ਜਿਵੇਂ-ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਵਿਦਿਆਰਥੀ ਸੰਗਠਨਾਂ ਦੇ ਮੈਂਬਰਾਂ ਦੀ ਸਰਗਰਮੀ ਵੀ ਵੱਧ ਗਈ ਹੈ। ਵਿਦਿਆਰਥੀ ਸੰਗਠਨ ਮੈਨੀਫੈਸਟੋ ਅਨੁਸਾਰ ਵਿਦਿਆਰਥੀਆਂ ਦੇ ਮੁੱਦਿਆਂ ਨੂੰ ਹੱਲ ਕਰਵਾਉਣ ਦਾ ਭਰੋਸਾ ਦੇ ਕੇ ਵਿਦਿਆਰਥੀਆਂ ਨੂੰ ਲੁਭਾ ਰਹੇ ਹਨ। ਸਾਰੇ ਸੰਗਠਨਾਂ ਵੱਲੋਂ ਵਿਦਿਆਰਥੀ ਮੁੱਦਿਆਂ ਨੂੰ ਪਹਿਲ ਦਿੱਤੀ ਗਈ ਹੈ, ਜਿਨ੍ਹਾਂ ’ਚ ਯੂਨੀਵਰਸਿਟੀ ਵੱਲੋਂ ਲਿਆ ਜਾਣ ਵਾਲਾ ਹਲਫ਼ਨਾਮਾ ਵਾਪਸ ਕਰਵਾਉਣਾ, ਹੋਸਟਲਾਂ ਦੀ ਹਾਲਤ ਠੀਕ ਕਰਵਾਉਣਾ, ਪਾਰਕਿੰਗ ਦੀ ਸਮੱਸਿਆ ਦਾ ਹੱਲ, ਆਊਟਸਾਈਡਰਾਂ ’ਤੇ ਪੂਰਨ ਤੌਰ ’ਤੇ ਬੈਨ ਆਦਿ ਸ਼ਾਮਲ ਹਨ।
ਏ.ਐੱਸ.ਏ.ਪੀ. ਦਾ ਯੂ.ਐੱਸ.ਓ. ਅਤੇ ਹਿਮਸੂ ਨਾਲ ਗਠਜੋੜ
ਵਿਦਿਆਰਥੀ ਕੌਂਸਲ ਚੋਣਾਂ ’ਚ ਐਸੋਸੀਏਸ਼ਨ ਆਫ ਸਟੂਡੈਂਟਸ ਫਾਰ ਅਲਟਰਨੇਟਿਵ ਪਾਲੀਟਿਕਸ (ਏ.ਐੱਸ.ਏ.ਪੀ.) ਨੇ ਸ਼ੁੱਕਰਵਾਰ ਨੂੰ ਯੂ.ਐੱਸ.ਓ. ਅਤੇ ਹਿਮਸੂ ਨਾਲ ਗਠਜੋੜ ਕੀਤਾ। ਇਸ ’ਚ ਪ੍ਰਧਾਨ ਦੇ ਅਹੁਦੇ ਲਈ ਏ.ਐੱਸ.ਏ.ਪੀ. ਦੇ ਮਨਕੀਰਤ ਸਿੰਘ ਮਾਨ, ਉਪ-ਪ੍ਰਧਾਨ ਦੇ ਅਹੁਦੇ ਲਈ ਯੂ.ਐੱਸ.ਓ. ਦੇ ਜਤਿਨ ਕੰਬੋਜ, ਜਨਰਲ ਸਕੱਤਰ ਦੇ ਅਹੁਦੇ ਲਈ ਏ.ਐੱਸ.ਏ.ਪੀ. ਤੋਂ ਕੋਮਲਪ੍ਰੀਤ ਕੌਰ, ਸੰਯੁਕਤ ਸਕੱਤਰ ਦੇ ਅਹੁਦੇ ਲਈ ਹਿਮਸੂ ਦੇ ਆਰੀਅਨ ਵਰਮਾ ਨੂੰ ਮੈਦਾਨ ’ਚ ਉਤਾਰਿਆ ਹੈ।
ਗੁਰਦਾਸਪੁਰ: 323 ਪਿੰਡਾਂ ’ਚ ਤਬਾਹੀ ਮਚਾ ਚੁੱਕੀ ਹੱਦਾਂ ਤੋਂ ਬਾਹਰ ਹੋਈ ਰਾਵੀ, 187 ਪਿੰਡਾਂ ’ਚ ਠੱਪ ਬਿਜਲੀ ਸਪਲਾਈ
NEXT STORY