ਫਿਰੋਜ਼ਪੁਰ, (ਕੁਮਾਰ, ਮਨਦੀਪ,ਮਲਹੋਤਰਾ)–ਦੀਵਾਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਿਹਤ ਵਿਭਾਗ ਫਿਰੋਜ਼ਪੁਰ ਨੇ ਅੱਜ ਗੁਪਤ ਸੂਚਨਾ ਦੇ ਅਾਧਾਰ ’ਤੇ ਰੇਡ ਕਰ ਕੇ ਕਰੀਬ 7 ਕੁਇੰਟਲ ਬੂੰਦੀ ਦਾਣਾ, 50 ਡੱਬੇ ਬਰਫੀ ਤੇ ਕਰੀਬ 150 ਡਿੱਬੇ ਪਤੀਸਾ ਅਤੇ ਕਲਾਕੰਦ ਦੇ ਬਰਾਮਦ ਕਰ ਕੇ ਸੈਂਪਲ ਭਰੇ। ^ਇਸ ਸਬੰਧੀ ਜਾਣਕਾਰੀ ਦਿੰਦਿਅਾਂ ਮਨਜਿੰਦਰ ਸਿੰਘ ਢਿੱਲੋਂ ਫੂਡ ਸੇਫਟੀ ਅਫਸਰ ਫਿਰੋਜ਼ਪੁਰ ਨੇ ਦੱਸਿਆ ਕਿ ਇਹ ਸਾਰੀ ਮਠਿਆਈ ਸੀਲ ਕਰ ਦਿੱਤੀ ਗਈ ਹੈ ਅਤੇ ਸੈਂਪਲ ਦਾ ਰਿਜ਼ਲਟ ਆਉਣ ’ਤੇ ਜਾਂ ਤਾਂ ਇਹ ਨਸ਼ਟ ਕਰ ਦਿੱਤੀ ਜਾਵੇਗੀ ਜਾਂ ਨਤੀਜੇ ਦੇ ਮੁਤਾਬਕ ਛੱਡ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਸ਼ਹਿਰ ਦੇ ਕੁਝ ਲੋਕ ਫਾਜ਼ਿਲਕਾ ਤੋਂ ਲਿਆ ਕੇ ਮਟੀਰੀਅਲ ਸਪਲਾਈ ਕਰਦੇ ਹਨ ਅਤੇ ਜਦ ਸਿਹਤ ਵਿਭਾਗ ਦੀ ਟੀਮ ਨੇ ਰੇਡ ਕੀਤੀ ਤਾਂ ਵੇਸਨ ਅਤੇ ਮੈਦੇ ਤੋਂ ਤਿਆਰ ਕੀਤੇ ਗਿਆ ਕਰੀਬ 7 ਕੁਇੰਟਲ ਬੂੰਦੀ ਦਾਣਾ, 50 ਕਿਲੋ ਬਰਫੀ, ਪਤੀਸਾ ਅਤੇ ਕਲਾਕੰਦ ਬਰਾਮਦ ਹੋਇਆ, ਜੋ ਕਿ ਪਾਊਡਰ ਤੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਗੇ ਦੀ ਕਾਰਵਾਈ ਸੈਂਪਲ ਦੀ ਰਿਪੋਰਟ ਆਉਣ ’ਤੇ ਨਿਰਭਰ ਕਰਦੀ ਹੈ।
ਕੈਨੇਡਾ ਭੇਜਣ ਦੇ ਨਾਂ ’ਤੇ ਕੀਤੀ 12 ਲੱਖ ਦੀ ਠੱਗੀ
NEXT STORY