ਅਬੋਹਰ, (ਸੁਨੀਲ)- ਥਾਣਾ ਨੰਬਰ 1 ਦੀ ਪੁਲਸ ਨੇ ਜੈਨ ਨਗਰ ਅਬੋਹਰ ਵਾਸੀ ਇਕ ਔਰਤ ਨੂੰ ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਦੇ ਮਾਮਲੇ ’ਚ ਇਕ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਜੈਨ ਨਗਰ ਵਾਸੀ ਓਮ ਪ੍ਰਕਾਸ਼ ਪੁੱਤਰ ਹੰਸਰਾਜ ਨੇ ਦੱਸਿਆ ਕਿ ਜਲੰਧਰ ਵਾਸੀ ਅਸ਼ੋਕ ਸ਼ਰਮਾ ਨੇ ਉਸ ਦੀ ਨੂੰਹ ਨੂੰ ਰੇਲਵੇ ’ਚ ਨੌਕਰੀ ਲਵਾਉਣ ਦੇ ਨਾਂ ’ਤੇ 1 ਲੱਖ 50 ਹਜ਼ਾਰ ਰੁਪਏ ਠੱਗੇ ਹਨ। ਪੁਲਸ ਨੇ ਅਸ਼ੋਕ ਸ਼ਰਮਾ ਖਿਲਾਫ ਧਾਰਾ 420 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਸਰਕਾਰ ਨੇ ਰਾਜਨੀਤੀ ਖੇਡਦਿਆਂ ਸਾਡੇ ਪਾਸਪੋਰਟਾਂ 'ਤੇ ਲਾਈ ਰੋਕ : ਬੈਂਸ
NEXT STORY