ਸਰਦੂਲਗੜ੍ਹ, (ਸਿੰਗਲਾ)- ਪਿੰਡ ਕੌੜੀਵਾੜਾ ਦੇ ਪਤੀ-ਪਤਨੀ ਦੀ ਸੜਕ ਹਾਦਸੇ ’ਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਕੌੜੀਵਾੜਾ ਦਾ ਸੁਖਦੇਵ ਸਿੰਘ ਪੁੱਤਰ ਅਮਰ ਸਿੰਘ ਆਪਣੀ ਪਤਨੀ ਰਾਜਵਿੰਦਰ ਕੌਰ ਸਮੇਤ ਮੋਟਰਸਾਇਕਲ ’ਤੇ ਸਰਸਾ ਜੀਵਨਜੋਤੀ ਹਸਪਤਾਲ ’ਚ ਰਿਸਤੇਦਾਰ ਦਾ ਪਤਾ ਲੈ ਕੇ ਵਾਪਸ ਸਰਦੂਲਗੜ੍ਹ ਵੱਲ ਆ ਰਹੇ ਸਨ। ਅਚਾਨਕ ਅੱਗੇ ਤੋਂ ਆ ਰਹੀ ਕਾਰ ਨੇ ਸਰਸਾ ਬਿਜਲੀ ਘਰ ਦੇ ਸਾਹਮਣੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਹਸਪਤਾਲ ਲਿਜਾਦਿਆਂ ਦੋਵਾਂ ਪਤੀ-ਪਤਨੀ ਦੀ ਮੌਤ ਹੋ ਗਈ। ਮੌਤ ਦੀ ਖਬਰ ਸੁਣਦਿਆਂ ਪੂਰੇ ਇਲਾਕੇ ’ਚ ਸੋਗ ਦਾ ਮਾਹੌਲ ਬਣਿਆ ਹੋਇਆ। ਮ੍ਰਿਤਕ ਦੋਵੇਂ ਪਤੀ-ਪਤਨੀ ਆਪਣੇ ਪਿੱਛੇ ਦੋ ਲੜਕੀਆਂ ਤੇ ਇਕ ਲੜਕਾ ਛੱਡ ਗਏ ਹਨ। ਤਿੰਨੇ ਬੱਚੇ ਅਜੇ ਕੁਆਰੇ ਹਨ।
ਕਿਸਾਨਾਂ ਤੇ ਸਰਕਾਰ ਵਿਚਾਲੇ 5ਵੇਂ ਦੌਰ ਦੀ ਬੈਠਕ ਵੀ ਰਹੀ ਬੇਸਿੱਟਾ
NEXT STORY