ਫਰੀਦਕੋਟ (ਰਾਜਨ) : ਸਥਾਨਕ ਸਿਵਲ ਹਸਪਤਾਲ ਦੇ ਜੱਚਾ ਬੱਚਾ ਵਿਭਾਗ ਵਿਚ ਮੁੰਡੇ ਨੂੰ ਜਨਮ ਦੇਣ ਵਾਲੀ ਵਿਆਹੁਤਾ ਦੇ ਪਤੀ ਵੱਲੋਂ ਮੀਆਂ-ਬੀਵੀ ਦੇ ਆਪਸੀ ਮਤਭੇਦਾਂ ਦੇ ਚੱਲਦਿਆਂ ਆਪਣੇ ਸਮਰਥਕਾਂ ਸਮੇਤ ਸਥਾਨਕ ਸਿਵਲ ਹਸਪਤਾਲ ਵਿਖੇ ਪੁੱਜ ਕੇ ਬੱਚਾ ਲੈ ਕੇ ਜਾਣ ਦੀ ਜ਼ਿਦ ਅਚਾਨਕ ਗਰਮੀ ਗਰਮਾ ਵਿਚ ਬਦਲ ਗਈ, ਜਿਸ ਦੌਰਾਨ ਦੋਹਾਂ ਧਿਰਾਂ ਵਿਚ ਹੋਈ ਝੜਪ ਦੇ ਚੱਲਦਿਆਂ ਕਈ ਜ਼ਖ਼ਮੀ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਪੀ. ਜਸਮੀਤ ਸਿੰਘ ਅਤੇ ਥਾਣਾ ਸਿਟੀ ਮੁਖੀ ਗੁਰਵਿੰਦਰ ਸਿੰਘ ਨੇ ਮੌਕੇ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ- ਉਜੜਿਆ ਪਰਿਵਾਰ: ਜਹਾਨੋਂ ਤੁਰ ਗਿਆ ਮਾਪਿਆਂ ਦਾ ਜਵਾਨ ਪੁੱਤ, ਸਿਹਰਾ ਬੰਨ੍ਹ ਪਰਿਵਾਰ ਨੇ ਦਿੱਤੀ ਅੰਤਿਮ ਵਿਦਾਈ
ਇਸ ਮਾਮਲੇ ਵਿਚ ਐੱਸ. ਪੀ. ਜਸਮੀਤ ਸਿੰਘ ਨੇ ਦੱਸਿਆ ਕਿ ਮੁੱਦਕੀ ਦੇ ਪਰਿਵਾਰ ਦੀ ਇਕ ਵਿਆਹੁਤਾ ਹਸਪਤਾਲ ਦੇ ਜੱਚਾ ਬੱਚਾ ਵਿਭਾਗ ਵਿਚ ਦਾਖ਼ਲ ਹੈ ਅਤੇ ਇਸਦਾ ਪਤੀ ਜੋ ਨਕੋਦਰ ਦਾ ਵਸਨੀਕ ਹੈ, ਇਨ੍ਹਾਂ ’ਚ ਕੋਈ ਆਪਸੀ ਪੁਰਾਣਾ ਝਗੜਾ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਆਹੁਤਾ ਨੇ ਦੋ ਦਿਨ ਪਹਿਲਾਂ ਹੀ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਉਸਦਾ ਪਤੀ ਅੱਜ ਬੱਚਾ ਲੈਣ ਲਈ ਇੱਥੇ ਆਇਆ ਸੀ ਪਰ ਮਨ੍ਹਾਂ ਕਰਨ ’ਤੇ ਇਨ੍ਹਾਂ ਦਾ ਆਪਸੀ ਝਗੜਾ ਹੋਇਆ। ਉਨ੍ਹਾਂ ਦੱਸਿਆ ਕਿ ਬਿਆਨ ਦਰਜ ਕਰਨ ਉਪਰੰਤ ਪੁਲਸ ਵੱਲੋਂ ਮੁਕੱਦਮਾ ਦਰਜ ਕਰ ਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਕਰ ਲਈ ਜਾਵੇਗੀ।
ਇਹ ਵੀ ਪੜ੍ਹੋ- ਪਹਿਲਾਂ ਦੋਸਤ ਨੂੰ ਫੋਨ ਕਰ ਖ਼ੁਦਕੁਸ਼ੀ ਕਰਨ ਦੀ ਕਹੀ ਗੱਲ, ਫਿਰ ਉਸ ਦੇ ਸਾਹਮਣੇ ਇੰਝ ਲਾਇਆ ਮੌਤ ਨੂੰ ਗਲੇ
ਕੁੜੀ ਦੇ ਪਿਤਾ ਵਿਜੈ ਕੁਮਾਰ ਵਾਸੀ ਮੁੱਦਕੀ ਨੇ ਦੱਸਿਆ ਕਿ ਉਸਦੇ ਸਹੁਰੇ ਪਰਿਵਾਰ ਵਾਲੇ ਦੋ ਸਾਲ ਤੋਂ ਉਸਦੀ ਕੁੱਟਮਾਰ ਕਰਦੇ ਆ ਰਹੇ ਸਨ। ਉਸਨੇ ਦੱਸਿਆ ਕਿ ਜਦੋਂ ਕੁੜੀ ਨੂੰ ਕੁਝ ਸਮਾਂ ਪਹਿਲਾਂ ਕਿਸੇ ਹੋਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਤਾਂ ਉਸ ਵੇਲੇ ਵੀ ਇਸਦੇ ਪਤੀ ਵੱਲੋਂ ਇਸ ਦੀ ਖਿੱਚਾ ਧੂਹ ਕੀਤੀ ਗਈ ਸੀ। ਕੁੜੀ ਦੀ ਮਾਤਾ ਕਿਰਨਾ ਨੇ ਦੱਸਿਆ ਕਿ ਉਨ੍ਹਾਂ ਦੋ ਵਾਰ ਪੰਚਾਇਤਾਂ ਵੱਲੋਂ ਰਾਜੀਨਾਮਾ ਕਰਵਾ ਕੇ ਆਪਣੀ ਕੁੜੀ ਨੂੰ ਸਹੁਰੇ ਘਰ ਤੋਰਿਆ ਸੀ ਪਰ ਇਨ੍ਹਾਂ ਉਸਦੀ 7 ਮਹੀਨੇ ਦੀ ਗਰਭਵਤੀ ਕੁੜੀ ਦੀ ਕੁੱਟਮਾਰ ਕਰ ਕੇ ਫਿਰ ਉਸ ਦੇ ਨਾਲ ਤੋਰ ਦਿੱਤਾ। ਉਸਨੇ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੂਮੈਂਟ ਬਾਕਸ 'ਚ ਸਾਂਝੇ ਕਰੋ।
ਵਿਦਿਆਰਥੀਆਂ ਦੇ ਮੁੱਦੇ 'ਤੇ ਮੰਤਰੀ ਧਾਲੀਵਾਲ ਦਾ ਟਵੀਟ, ਕੈਨੇਡਾ ਸਰਕਾਰ ਦਾ ਕੀਤਾ ਧੰਨਵਾਦ
NEXT STORY