ਪਾਤੜਾਂ (ਚੋਪੜਾ) : ਸਬ-ਡਵੀਜ਼ਨ ਪਾਤੜਾਂ ਅਧੀਨ ਪੈਂਦੇ ਪਿੰਡ ਅਰਨੋਂ ਵਿਖੇ ਲੰਘੀ ਰਾਤ ਖੇਤਾਂ ’ਚ ਇਕ ਮੋਟਰ ਉੱਪਰ ਪਤੀ-ਪਤਨੀ ਦੀ ਭੇਦਭਰੀ ਹਾਲਤ ’ਚ ਲਾਸ਼ਾਂ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਦੀ ਪਛਾਣ ਸਤਨਾਮ ਸਿੰਘ (35) ਪੁੱਤਰ ਸਰਦੂਲ ਸਿੰਘ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਵਜੋਂ ਹੋਈ ਹੈ। ਸਤਨਾਮ ਸਿੰਘ ਦੀ ਲਾਸ਼ ਮੋਟਰ ’ਤੇ ਲੱਗੇ ਬਿਜਲੀ ਟਰਾਂਸਫ਼ਾਰਮਰ ਦੇ ਨਾਲ ਲਟਕਦੀ ਅਤੇ ਸਰਬਜੀਤ ਕੌਰ ਦੀ ਲਾਸ਼ ਕਮਰੇ ਦੇ ਬਰਾਂਡੇ ’ਚ ਪਈ ਮਿਲੀ।
ਇਹ ਵੀ ਪੜ੍ਹੋ- ਡੇਰਾ ਪ੍ਰੇਮੀ ਦੇ ਕਤਲ ਮਗਰੋਂ ਐਕਸ਼ਨ 'ਚ ਮਾਨ ਸਰਕਾਰ, DGP ਤੇ ਸੀਨੀਅਰ ਅਫ਼ਸਰਾਂ ਦੀ ਸੱਦੀ ਮੀਟਿੰਗ
ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪੁਲਸ ਮੁਖੀ ਪਟਿਆਲਾ ਦੀਪਕ ਪਾਰਿਕ, ਡੀ. ਐੱਸ. ਪੀ. ਪਾਤੜਾਂ ਗੁਰਦੀਪ ਸਿੰਘ ਦਿਓਲ ਅਤੇ ਥਾਣਾ ਸ਼ੁਤਰਾਣਾ ਦੇ ਮੁਖੀ ਮੋਹਨ ਸਿੰਘ ਨੇ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵਲੋਂ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਤਨਾਮ ਸਿੰਘ ਦਾ ਇਹ ਦੂਜਾ ਵਿਆਹ ਸੀ। ਜ਼ਿਲ੍ਹਾ ਪੁਲਸ ਮੁਖੀ ਦੀਪਕ ਪਾਰਿਕ ਨੇ ਕਿਹਾ ਕਿ ਮਾਮਲਾ ਪੂਰੀ ਤਰ੍ਹਾਂ ਸ਼ੱਕੀ ਲੱਗਦਾ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਜਾਵੇਗਾ। ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਮੂੰਹ 'ਤੇ ਕੱਪੜਾ ਬੰਨ੍ਹ ਘਰ 'ਚ ਵੜੇ 3 ਨੌਜਵਾਨ, ਬਜ਼ੁਰਗ ਔਰਤ ਨੂੰ ਕਮਰੇ 'ਚ ਘੜੀਸ ਬੰਨ੍ਹੇ ਹੱਥ-ਪੈਰ ਤੇ ਫਿਰ...
NEXT STORY