ਗੁਰੂਹਰਸਹਾਏ (ਸੁਨੀਲ ਵਿੱਕੀ)– ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋ ਧਿਰਾਂ ਦੇ ਝਗੜੇ ਵਿਚ ਜ਼ਿੰਮੇਵਾਰ ਬਣੇ ਵਿਅਕਤੀ ਦਾ ਹੀ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਦੋਸ਼ ਹੇਠ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਪਤਨੀ ਦੇ ਬਿਆਨਾਂ ’ਤੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਗ਼ਰੀਬੀ ਦੂਰ ਕਰਨ ਲਈ 14 ਸਾਲ ਪਹਿਲਾਂ ਛੱਡਿਆ ਸੀ ਘਰ, ਹੁਣ ਵਿਦੇਸ਼ੋਂ ਆਈ ਖ਼ਬਰ ਨੇ ਸੁੰਨ ਕੀਤਾ ਪਰਿਵਾਰ
ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਰਮਨਦੀਪ ਕੌਰ ਪਤਨੀ ਵਿੱਕੀ ਪੁੱਤਰ ਚਿਮਨ ਸਿੰਘ ਵਾਸੀ ਸੈਦੇਕੇ ਮੋਹਨ ਨੇ ਦੱਸਿਆ ਕਿ ਜੋਗਿੰਦਰ ਸਿੰਘ ਪੁੱਤਰ ਫੌਜਾ ਸਿੰਘ, ਤਰਸੇਮ ਸਿੰਘ ਪੁੱਤਰ ਜੋਗਿੰਦਰ ਸਿੰਘ, ਗੌਰਵ ਉਰਫ਼ ਗੁਰਨਾਮ ਪੁੱਤਰ ਜੋਗਿੰਦਰ ਸਿੰਘ, ਜੋਗਿੰਦਰ ਸਿੰਘ ਅਤੇ ਹੋਰਨਾਂ ਨੇ ਕਸ਼ਮੀਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਸੈਦਕੇ ਮੋਹਨ ਤੋਂ 90 ਹਜ਼ਾਰ ਰੁਪਏ ਲੈਣੇ ਸਨ। ਪੀੜਤ ਨੇ ਦੱਸਿਆ ਕਿ ਕਸ਼ਮੀਰ ਸਿੰਘ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਕਰ ਰਿਹਾ ਸੀ ਅਤੇ ਪੈਸਿਆਂ ਦੇ ਬਦਲੇ ਜੋਗਿੰਦਰ ਸਿੰਘ ਆਦਿ ਕਸ਼ਮੀਰ ਸਿੰਘ ਦੀ ਜ਼ਮੀਨ ਵਾਹੁਣਾ ਚਾਹੁੰਦੇ ਸਨ, ਜਿਸ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਤਕਰਾਰ ਹੋ ਗਿਆ ਅਤੇ ਇਸ ਝਗੜੇ ਵਿਚ ਪੀੜਤਾ ਦਾ ਪਤੀ ਪੈਸੇ ਵਾਪਸ ਦਵਾਉਣ ਲਈ ਜ਼ਿੰਮੇਵਾਰ ਬਣਿਆ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਦੀਵਾਲੀ ਮੌਕੇ ਚੱਲੀਆਂ ਤਾਬੜਤੋੜ ਗੋਲ਼ੀਆਂ, 1 ਨੌਜਵਾਨ ਦੀ ਮੌਤ
ਸ਼ਿਕਾਇਤਕਰਤਾ ਨੇ ਦੱਸਿਆ ਕਿ 11 ਨਵੰਬਰ ਨੂੰ ਉਹ ਆਪਣੇ ਪਤੀ ਵਿੱਕੀ ਨਾਲ ਦੀਵਾਲੀ ਦਾ ਤਿਉਹਾਰ ਹੋਣ ਕਰ ਕੇ ਪੇਕੇ ਘਰ ਮੋਟਰਸਾਈਕਲ ’ਤੇ ਜਾ ਰਹੀ ਸੀ ਤਾਂ ਉਸ ਦੇ ਪਤੀ ਨੂੰ ਫੋਨ ਆਇਆ ਕਿ ਦੋਵੇਂ ਧਿਰਾਂ ਲੜ ਰਹੀਆਂ ਹਨ ਅਤੇ ਜਦੋਂ ਉਹ ਆਪਣੇ ਪਤੀ ਨਾਲ ਮੌਕੇ ’ਤੇ ਪਹੁੰਚੀ ਤਾਂ ਦੋਵਾਂ ਧਿਰਾਂ ਲੜਾਈ ਝਗੜਾ ਕਰ ਰਹੀਆਂ ਸੀ ਤੇ ਜਿਸ ਦੌਰਾਨ ਕਸ਼ਮੀਰ ਸਿੰਘ ਨੇ ਗੁੱਸੇ ਵਿਚ ਆ ਕੇ ਆਪਣੇ 12 ਬੋਰ ਬੰਦੂਕ ਨਾਲ ਫਾਇਰ ਉਸਦੇ ਪਤੀ ਦੇ ਮਾਰਿਆ, ਜਿਸ ਕਾਰਨ ਉਸ ਦੇ ਪਤੀ ਵਿੱਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਵਲੋਂ ਕਸ਼ਮੀਰ ਸਿੰਘ ਪੁੱਤਰ ਸ਼ੇਰ ਸਿੰਘ ਅਤੇ ਹੁਸ਼ਿਆਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਸੈਦੇਕੇ ਮੋਹਨ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਦੀਵਾਲੀ ਮੌਕੇ ਘਰ 'ਚ ਪਿਆ ਚੀਕ-ਚਿਹਾੜਾ, ਖੇਡ ਰਹੇ 6 ਸਾਲਾ ਬੱਚੇ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ ਵੱਲੋਂ ਆ ਰਹੇ ਚਾਈਨਾ ਮੇਡ ਡਰੋਨ 'ਤੇ BSF ਨੇ ਕੀਤੀ ਗੋਲਾਬਾਰੀ, ਇਕ ਡਰੋਨ ਕੀਤਾ ਬਰਾਮਦ
NEXT STORY