ਦੇਵੀਗੜ੍ਹ (ਨੌਗਾਵਾਂ) : ਥਾਣਾ ਜੁਲਕਾਂ ਅਧੀਨ ਪਿੰਡ ਬਰਕਤਪੁਰ ਵਿਖੇ ਬੀਤੇ ਦਿਨ ਇਕ ਨਵ-ਵਿਆਹੁਤਾ ਕੁੜੀ ਵੱਲੋਂ ਸਹੁਰਿਆਂ ਦੀ ਦਾਜ ਦੀ ਮੰਗ ਨੂੰ ਨਾ ਪੂਰਾ ਕਰ ਸਕਣ ਕਾਰਣ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਗਈ। ਕੁੜੀ ਦਾ ਵਿਆਹ ਅਜੇ 3 ਮਹੀਨੇ ਪਹਿਲਾਂ ਹੀ ਹੋਇਆ ਸੀ। ਇਸ ਸਬੰਧੀ ਥਾਣਾ ਜੁਲਕਾਂ ਦੇ ਮੁਖੀ ਇੰਸਪੈਕਟਰ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮ੍ਰਿਤਕ ਕੁੜੀ ਦੇ ਮਾਮਾ ਦੀਪ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਬੀੜ ਗੁਜਰਾਂ ਜ਼ਿਲ੍ਹਾ ਕੁਰੂਕਸ਼ੇਤਰ, ਹਰਿਆਣਾ ਨੇ ਦੱਸਿਆ ਕਿ ਉਨ੍ਹਾਂ ਦੀ ਭਾਣਜੀ ਸ਼ੋਭਾ ਕੌਰ ਨੇ ਸਹੁਰਿਆਂ ਵੱਲੋਂ ਕੀਤੀ ਜਾਂਦੀ ਦਾਜ ਦੀ ਮੰਗ ਤੋਂ ਤੰਗ ਆ ਕੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਸੂਚਨਾ ਮਿਲਣ ’ਤੇ ਇੰਸਪੈਕਟਰ ਰਮਨਪ੍ਰੀਤ ਸਿੰਘ ਅਤੇ ਹੋਰ ਪੁਲਸ ਮੁਲਾਜ਼ਮ ਪਿੰਡ ਬਰਕਤਪੁਰ ਵਿਖੇ ਘਟਨਾ ਵਾਲੀ ਥਾਂ ’ਤੇ ਪੁੱਜੇ ਤਾਂ ਜਾ ਕੇ ਦੇਖਿਆ ਕਿ ਸ਼ੋਭਾ ਕੌਰ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਅਤੇ ਪੈਰ ਧਰਤੀ ’ਤੇ ਲੱਗੇ ਹੋਏ ਸਨ।
ਇਹ ਵੀ ਪੜ੍ਹੋ : ਬਰਗਰ ਖਾਣ ਸਮੇਂ ਹੋਈ ਤਕਰਾਰ ’ਚ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਦਾ ਕਤਲ
ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕਾ ਦੇ ਮਾਮੇ ਅਮਰੀਕ ਸਿੰਘ ਦੇ ਦੱਸਣ ਅਨੁਸਾਰ ਸ਼ੋਭਾ ਕੌਰ ਪੁੱਤਰੀ ਅਮਰੀਕ ਸਿੰਘ ਦਾ ਵਿਆਹ 25 ਅਕਤੂਬਰ 2021 ਨੂੰ ਸੁਖਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਬਰਕਤਪੁਰ ਨਾਲ ਹੋਇਆ ਸੀ। ਮਾਪਿਆਂ ਨੇ ਆਪਣੀ ਹੈਸੀਅਤ ਤੋਂ ਵੱਧ ਕੇ ਦਾਜ ਦਿੱਤਾ ਸੀ ਪਰ ਕੁਝ ਦਿਨ ਬਾਅਦ ਹੀ ਮੇਰੀ ਭਾਣਜੀ ਨੂੰ ਸਹੁਰਾ ਪਰਿਵਾਰ ਕਾਰ ਲਿਆਉਣ ਲਈ ਤੰਗ-ਪ੍ਰੇਸ਼ਾਨ ਕਰਨ ਲੱਗਾ। ਇਸ ਮੰਗ ਬਾਰੇ ਮਾਮਾ ਦੀਪ ਸਿੰਘ ਅਤੇ ਹੋਰ ਮੈਂਬਰਾਂ ਨੇ ਕੁੜੀ ਦੇ ਸਹੁਰਾ ਪਰਿਵਾਰ ਨੂੰ ਕਿਹਾ ਕਿ ਉਸ ਨੂੰ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ। ਜਿਸ ਦਿਨ ਸੋਨੂੰ ਸਰਕਾਰੀ ਨੌਕਰੀ ਲੱਗ ਗਿਆ ਉਸ ਦਿਨ ਮੈਂ ਆਪ ਕਾਰ ਲੈ ਕੇ ਦੇਵਾਂਗਾ ਪਰ 31 ਜਨਵਰੀ ਨੂੰ ਉਨ੍ਹਾਂ ਨੂੰ ਰਿਸ਼ਤੇਦਾਰਾਂ ਤੋਂ ਇਤਲਾਹ ਮਿਲੀ ਕਿ ਸ਼ੋਭਾ ਕੌਰ ਦੀ ਮੌਤ ਹੋ ਗਈ ਹੈ। ਜਦੋਂ ਵਾਰਸਾਂ ਨੇ ਆ ਕੇ ਦੇਖਿਆ ਤਾਂ ਕੁੜੀ ਦੀ ਲਾਸ਼ ਪੱਖੇ ਨਾਲ ਲਟਕੀ ਰਹੀ ਸੀ।
ਇਹ ਵੀ ਪੜ੍ਹੋ : ਸਮਾਣਾ ’ਚ ਖੌਫ਼ਨਾਕ ਵਾਰਦਾਤ, ਮਾਂ ਨੇ ਧੀਆਂ ਅਤੇ ਜਵਾਈ ਨਾਲ ਮਿਲ ਪੁੱਤ ਦਾ ਕੀਤਾ ਕਤਲ
ਕੁੜੀ ਦੇ ਮਾਮੇ ਦੀਪ ਸਿੰਘ ਨੇ ਕਿਹਾ ਕਿ ਉਸ ਦੀ ਭਾਣਜੀ ਨੂੰ ਉਸ ਦੇ ਪਤੀ ਸੁਖਵਿੰਦਰ ਸਿੰਘ, ਸੱਸ ਮੀਨਾ ਰਾਣੀ, ਸਹੁਰਾ ਤਰਸੇਮ ਸਿੰਘ ਅਤੇ ਦਿਓਰ ਰਵੀ ਸਿੰਘ ਨੇ ਕਾਰ ਦੀ ਮੰਗ ਪੂਰੀ ਨਾ ਹੋਣ ’ਤੇ ਗਲਾ ਘੁੱਟ ਕੇ ਮਾਰਿਆ ਹੈ। ਪੁਲਸ ਨੇ ਕੁੜੀ ਦਾ ਪੋਸਟਮਾਰਟਮ ਕਰਵਾਉਣ ਲਈ ਲਾਸ਼ ਹਸਪਤਾਲ ਭੇਜ ਦਿੱਤੀ ਹੈ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲਸ ਨੇ ਮਾਮੇ ਦੀਪ ਸਿੰਘ ਦੇ ਲੜਕੀ ਦੇ ਪਿਤਾ ਅਮਰੀਕ ਸਿੰਘ ਦੇ ਦਿੱਤੇ ਬਿਆਨਾਂ ’ਤੇ ਪਤੀ, ਸਹੁਰਾ, ਸੱਸ ਅਤੇ ਦਿਓਰ ਵਿਰੁੱਧ ਧਾਰਾ 304 ਬੀ, 34 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਥਿਤ ਦੋਸ਼ੀ ਅਜੇ ਫਰਾਰ ਦੱਸੇ ਜਾਂਦੇ ਹਨ।
ਇਹ ਵੀ ਪੜ੍ਹੋ : ਆਦਮਪੁਰ ਸੀਟ ਨੂੰ ਲੈ ਕੇ ਖਿੱਚੋ-ਤਾਣ, ਕਾਗਜ਼ ਭਰੇ ਬਿਨਾਂ ਪਰਤੇ ਕੇ. ਪੀ, ਕਿਹਾ-ਕਾਂਗਰਸ ਨੇ ਪਿੱਠ ’ਚ ਛੁਰਾ ਮਾਰਿਆ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਛੁਟਕਾਰਾ ਪਾਉਣ ਲਈ ਉਤਾਵਲੇ : ਹਰਪਾਲ ਚੀਮਾ
NEXT STORY