ਸੰਗਰੂਰ : ਸੰਗਰੂਰ ਤੋਂ ਬੇਹੱਦ ਹੀ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸਹੁਰਾ ਪਰਿਵਾਰ ਵੱਲੋਂ ਪੰਡਿਤ ਦੇ ਕਹਿਣ 'ਤੇ ਨੂੰਹ ਦਾ ਜ਼ਬਰਦਸਤੀ ਗਰਭਪਾਤ ਕਰਵਾ ਦਿੱਤਾ ਗਿਆ ਤੇ ਉਸ ਨੂੰ ਮਾਪਿਆਂ ਕੋਲੋਂ ਦਾਜ ਲਿਆਉਣ ਲਈ ਤੰਗ-ਪਰੇਸ਼ਾਨ ਸ਼ੁਰੂ ਕਰ ਦਿੱਤਾ। ਇਹ ਮਾਮਲਾ ਸੰਗਰੂਰ ਦੇ ਪਿੰਡ ਰਸੂਲਪੁਰ ਛੰਨਾ ਦਾ ਹੈ। ਇਸ ਸਬੰਧੀ ਗੱਲ ਕਰਦਿਆਂ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸਦਾ ਵਿਆਹ ਰਸੂਲਪੁਰ ਛੰਨਾ ਵਾਸੀ ਗੁਰਵਿੰਦਰ ਸਿੰਘ ਨਾਲ ਸਾਲ 2018 ਵਿੱਚ ਹੋਇਆ ਸੀ। ਵਿਆਹ ਮੌਕੇ ਉਸਦੇ ਮਾਪਿਆਂ ਨੇ ਆਪਣੀ ਹੈਸੀਅਤ ਦੇ ਹਿਸਾਬ ਨਾਲ ਉਨ੍ਹਾਂ ਨੂੰ 7 ਲੱਖ ਰੁਪਏ, ਗਹਿਣੇ ਅਤੇ ਫਰਨੀਚਰ ਦਿੱਤਾ ਸੀ।
ਇਹ ਵੀ ਪੜ੍ਹੋ- ਚੋਰੀ ਦੀਆਂ ਵਾਰਦਾਤਾਂ ਤੋਂ ਦੁਖ਼ੀ ਸਕੂਲ ਅਧਿਆਪਕ, ਗੇਟ 'ਤੇ ਸਲਿੱਪ ਲਗਾ ਚੋਰਾਂ ਨੂੰ ਕੀਤੀ ਇਹ ਅਪੀਲ
ਵਿਆਹ ਤੋਂ ਡੇਢ ਸਾਲ ਬਾਅਦ ਉਹ ਗਰਭਵਤੀ ਹੋ ਗਈ। ਇਸ ਦੌਰਾਨ ਸਹੁਰਾ ਪਰਿਵਾਰ ਨੇ ਕਿਸੇ ਪੰਡਿਤ ਨੂੰ ਪੁੱਛਿਆ ਕੇ ਕੁੜੀ ਦਾ ਯੋਗ ਹੈ ਜਾਂ ਫਿਰ ਮੁੰਡੇ ਦਾ। ਜਿਸ 'ਤੇ ਪੰਡਿਤ ਨੇ ਕਿਹਾ ਕਿ ਉਨ੍ਹਾਂ ਦੇ ਘਰ ਕੁੜੀ ਜਨਮ ਲਵੇਗੀ। ਜਿਸ ਤੋਂ ਬਾਅਦ ਸਹੁਰਾ ਪਰਿਵਾਰ ਨੇ ਜ਼ਬਰਦਸਤੀ ਉਸ ਨੂੰ ਦਵਾਈ ਦੇ ਕੇ ਉਸਦਾ ਗਰਭਪਾਤ ਕਰਵਾ ਦਿੱਤਾ। ਫਿਰ ਉਸਦੇ ਪਤੀ ਨੇ ਦੂਜਾ ਵਿਆਹ ਕਰਵਾਉਣ ਦੀ ਧਮਕੀ ਦੇ ਕੇ ਪੈਸਿਆਂ ਦੀ ਮੰਗ ਕੀਤੀ ਪਰ ਉਸਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ- CM ਮਾਨ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ, ਬੇਅਦਬੀ ਨਾਲ ਜੁੜੇ ਅਹਿਮ ਬਿੱਲਾਂ 'ਤੇ ਰਾਸ਼ਟਰਪਤੀ ਤੋਂ ਮੰਗੀ ਮਨਜ਼ੂਰੀ
ਇਸ ਦੌਰਾਨ ਇਕ ਦਿਨ ਉਸਦੇ ਪਤੀ ਨੇ ਉਸਦਾ ਰੱਸਾ ਨਾਲ ਗਲ਼ ਘੁੱਟਣ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ ਉਸਦੀ ਨਨਾਣ, ਸੱਸ ਤੇ ਸਹੁਰੇ ਨੇ ਵੀ ਜ਼ਹਿਰੀਲੀ ਦਵਾਈ ਉਸਦੇ ਮੂੰਹ 'ਚ ਪਾਈ ਪਰ ਉਸ ਨੇ ਕਿਸੇ ਤਰ੍ਹਾਂ ਖ਼ੁਦ ਨੂੰ ਬਚਾਇਆ ਅਤੇ ਕਮਰੇ 'ਚੋਂ ਬਾਹਰ ਚਲੀ ਗਈ। ਇਸ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਹਰਪ੍ਰੀਤ ਕੌਰ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ 'ਤੇ ਥਾਣਾ ਭਵਾਨੀਗੜ੍ਹ 'ਚ ਗੁਰਵਿੰਦਰ ਸਿੰਘ , ਕਰਮ ਚੰਦ, ਚਰਨਜੀਤ ਵਾਸੀ ਰਸੂਲਪੁਰ ਛੰਨਾ, ਹਰਪ੍ਰੀਤ ਵਾਸੀ ਪੇਧਨੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਕਰ ਕੀਤਾ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
PGI ’ਚੋਂ ਨੌਜਵਾਨ ਦਾ ਫ਼ੋਨ ਚੋਰੀ ਕਰਨ ਵਾਲਾ ਗ੍ਰਿਫ਼ਤਾਰ
NEXT STORY