ਫਿਰੋਜ਼ਪੁਰ : ਸਕੂਲ 'ਚ ਇਕ ਮਹੀਨੇ 'ਚ ਤੀਸਰੀ ਵਾਰ ਤੇ ਸਾਲ 'ਚ 8ਵੀਂ ਵਾਰ ਚੋਰੀ ਹੋਣ ਤੋਂ ਦੁਖ਼ੀ ਸਰਕਾਰੀ ਪ੍ਰਾਇਮਰੀ ਸਕੂਲ ਰੁਕਨਾ ਮੰਗਲਾ ਦੇ ਅਧਿਆਪਕਾਂ ਨੇ ਦਰਵਾਜ਼ੇ 'ਤੇ ਇਕ ਸਲਿੱਪ ਲਾ ਕੇ ਚੋਰਾਂ ਨੂੰ ਅਪੀਲ ਕੀਤੀ ਹੈ। ਅਧਿਆਪਕਾਂ ਨੇ ਉਕਤ ਸਲਿੱਪ 'ਚ ਲਿਖਿਆ ਹੈ ਕਿ ਤੁਸੀ ਸਕੂਲ ਦਾ ਸਾਰਾ ਸਾਮਾਨ ਚੋਰੀ ਕਰ ਲਿਆ ਹੈ, ਹੁਣ ਤਾਲੇ ਨਾ ਤੋੜੇ ਜਾਣ ਚੋਰ ਜੀ। ਇਸ ਸਬੰਧੀ ਗੱਲ ਕਰਦਿਆਂ ਸਕੂਲ ਦੇ ਹੈੱਡਮਾਸਟਰ ਸੁਰਿੰਦਰਪਾਲ ਕੌਰ ਨੇ ਦੱਸਿਆ ਕਿ ਬੀਤੇ 1 ਸਾਲ ਦੇ ਅੰਦਰ ਸਕੂਲ 'ਚ ਹੋਈਆਂ ਚੋਰੀਆਂ ਸਬੰਧੀ ਥਾਣੇ ਜਾ ਕੇ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ ਪਰ ਪੁਲਸ ਨੇ ਐੱਫ਼. ਆਈ. ਆਰ. ਦਰਜ ਨਹੀਂ ਕੀਤੀ। ਹੁਣ ਇਕ ਮਹੀਨੇ 'ਚ ਤੀਸਰੀ ਵਾਰ ਚੋਰੀ ਹੋਣ ਦੀ ਸ਼ਿਕਾਇਤ ਜਦੋਂ ਉੱਚ-ਅਧਿਕਾਰੀ ਨੂੰ ਦਿੱਤੀ ਗਈ ਤਾਂ ਫਿਰ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਧਾਰਮਿਕ ਸਥਾਨ ਤੋਂ ਮੱਥਾ ਟੇਕ ਦੇ ਪਰਤੇ ਮੁੰਡਿਆਂ ਨਾਲ ਵਾਪਰਿਆ ਭਾਣਾ, 17 ਸਾਲਾ ਮੁੰਡੇ ਦੀ ਹੋਈ ਮੌਤ
ਸੁਰਿੰਦਰਪਾਲ ਨੇ ਦੱਸਿਆ ਕਿ ਚੋਰ ਸਕੂਲ 'ਚ ਕੁਝ ਵੀ ਨਹੀਂ ਛੱਡ ਰਹੇ। ਇਸ ਸਾਲ 'ਚ 2 ਲੱਖ ਤੋਂ ਜ਼ਿਆਦਾ ਦਾ ਨੁਕਸਾਨ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਚੋਰ ਸਕੂਲ 'ਚ ਰੱਖੇ ਖਿਡੌਣੇ, ਮਿਡ-ਡੇ-ਮਿਲ ਦਾ ਰਾਸ਼ਨ , ਸੀ. ਸੀ. ਟੀ. ਵੀ. ਅਤੇ ਕੰਪਿਊਟਰ ਚੋਰੀ ਕਰ ਚੁੱਕੇ ਹਨ ਤੇ ਇਸ ਵਾਰ ਤਾਂ ਉਹ ਉਸ ਦੀ ਰਿਵਾਲਵਿੰਗ ਕੁਰਸੀ ਵੀ ਚੋਰੀ ਕਰਕੇ ਲੈ ਗਏ। ਇਸ ਮੌਕੇ ਸਕੂਲ ਅਧਿਆਪਕਾਂ ਨੇ ਕਿਹਾ ਕਿ ਗ੍ਰਾਂਟ ਮਿਲਣ 'ਤੇ ਨਵਾਂ ਸਾਮਾਨ ਖ਼ਰੀਦਿਆ ਜਾਂਦਾ ਹੈ। ਕਈ ਵਾਰ ਅਸੀਂ ਆਪਣੀ ਜੇਬ 'ਚੋਂ ਖ਼ਰਚਾ ਕਰਕੇ ਸਾਮਾਨ ਲਿਆਉਂਦੇ ਹਨ ਤਾਂ ਕਿ ਪੜ੍ਹਾਈ ਪ੍ਰਭਾਵਿਤ ਨਾ ਹੋਵੇ।
ਇਹ ਵੀ ਪੜ੍ਹੋ- ਪ੍ਰਭੂ ਦਰਸ਼ਨ ਦੀ ਚਾਹਤ : 20 ਸਾਲਾਂ 'ਚ 84 ਕਰੋੜ ਵਾਰ ਕਾਪੀ 'ਚ ਲਿਖਿਆ 'ਰਾਧੇ ਸ਼ਾਮ, ਸੀਤਾ ਰਾਮ'
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਆਪਣੇ ਸਟੈਂਡ ’ਤੇ ਕਾਇਮ ਰਹੇ ਮੁੱਖ ਮੰਤਰੀ, ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦਾ ਕੀਤਾ ਬਾਈਕਾਟ
NEXT STORY