ਚੰਡੀਗੜ੍ਹ (ਪਰੀਕਸ਼ਿਤ): ਖੁਦਾਈ ਵਿਚ ਮਿਲੀ ਸੋਨੇ ਦੀ ਮੂਰਤੀ ਵੇਚਣ ਦੇ ਨਾਮ ’ਤੇ ਠੱਗੀ ਕਰਨ ਦੇ ਮਾਮਲੇ ਵਿਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਦਰਜ ਮਾਮਲੇ ਦੇ ਤਹਿਤ ਮੁਲਜ਼ਮਾਂ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਪੀੜਤ ਨੂੰ ਅਸਲੀ ਸੋਨੇ ਦੀ ਮੂਰਤੀ ਦਿਖਾਕੇ ਉਸ ਨੂੰ ਝਾਂਸੇ ਵਿਚ ਲੈ ਲਿਆ।
ਮੁਲਜ਼ਮ ਨੇ ਪੀੜਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਖੁਦਾਈ ਵਿਚ ਜੋ ਸੋਨੇ ਦੀ ਮੂਰਤੀ ਮਿਲੀ ਹੈ, ਉਸਦਾ ਵਜਨ ਕਰੀਬ 1.2 ਕਿਲੋਗ੍ਰਾਮ ਹੈ। ਇਸ ਦੇ ਬਾਅਦ ਮੁਲਜ਼ਮਾਂ ਨੇ ਸੌਦਾ ਕਰਦੇ ਹੋਏ ਸ਼ਿਕਾਇਤਕਰਤਾ ਤੋਂ ਮੂਰਤੀ ਵੇਚਣ ਦੇ ਨਾਮ ’ਤੇ 2 ਲੱਖ 50 ਹਜ਼ਾਰ ਰੁਪਏ ਠੱਗ ਲਏ। ਸੁਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਾਮਲੇ ਵਿਚ ਪੁਲਸ ਨੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਉਥੇ ਹੀ, ਠੱਗੀ ਵਿਚ ਫ਼ਰਾਰ ਚੱਲ ਰਹੇ ਦੂਸਰੇ ਮੁਲਜ਼ਮਾਂ ਦੇ ਠਕਾਣਿਆਂ ਨੂੰ ਲੈ ਕੇ ਪੁਲਸ ਯੂ.ਪੀ. ਵਿਚ ਛਾਪੇਮਾਰੀ ਕਰਨ ਵਿਚ ਜੁਟੀ ਹੋਈ ਹੈ।
ਇਹ ਵੀ ਪੜ੍ਹੋ- ਕਤਲ ਦੇ ਕੇਸ 'ਚ ਸਜ਼ਾ ਸੁਣਾਉਣ ਤੋਂ ਬਾਅਦ ਜੱਜ ਨੂੰ ਮਿਲ ਰਹੀਆਂ ਧਮਕੀਆਂ, ਪੁਲਸ ਨੇ 4 ਨੂੰ ਕੀਤਾ ਗ੍ਰਿਫ਼ਤਾਰ
ਜ਼ੀਰਕਪੁਰ ਸਥਿਤ ਬਲਟਾਣਾ ਦੇ ਰਹਿਣ ਵਾਲੇ ਨਵੀਨ ਕੁਮਾਰ ਕੌਸ਼ਿਕ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਇੰਡਸਟ੍ਰੀਅਲ ਏਰੀਆ ਫੇਜ਼-2 ਵਿਚ ਸਥਿਤ ਇਕ ਢਾਬੇ ਦੇ ਕੋਲ ਉਸਦੀ ਮੁਲਾਕਾਤ ਰਿੰਕੂ ਨਾਮਕ ਵਿਅਕਤੀ ਨਾਲ ਹੋਈ ਸੀ। ਸ਼ਿਕਾਇਕਤਕਰਤਾ ਦੇ ਅਨੁਸਾਰ ਰਿੰਕੂ ਨੇ ਉਸ ਨੂੰ ਦੱਸਿਆ ਕਿ ਉਹ ਮਜ਼ਦੂਰ ਦੇ ਤੌਰ ’ਤੇ ਕੰਮ ਕਰਦਾ ਹੈ। ਉਸ ਨੂੰ ਰਾਹੁਲ ਅਤੇ ਉਸ ਦੇ ਭਰਾ ਦੇ ਨਾਲ ਡੇਰਾਬੱਸੀ ਵਿਚ ਸਥਿਤ ਇਕ ਪਲਾਟ ਦੀ ਖੁਦਾਈ ਦਾ ਕੰਮ ਮਿਲਿਆ ਸੀ।
ਪੀੜਤ ਵਲੋਂ ਲਗਾਏ ਗਏ ਦੋਸ਼ਾਂ ਦੇ ਤਹਿਤ ਰਿੰਕੂ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਖੁਦਾਈ ਦੌਰਾਨ ਇਕ ਸੋਨੇ ਦੀ ਮੂਰਤੀ ਮਿਲੀ ਸੀ, ਜਿਸ ਨੂੰ ਉਹ ਵੇਚਣਾ ਚਾਹੁੰਦੇ ਹਨ। ਦੋਸ਼ਾਂ ਦੇ ਤਹਿਤ ਠੱਗਾਂ ਨੇ ਉਸ ਨੂੰ ਦੱਸਿਆ ਕਿ ਉਹ ਪ੍ਰਾਚੀਨ ਸੋਨੇ ਦੀ ਮੂਰਤੀ ਹੈ, ਜਿਸਦਾ ਵਜਨ ਕਰੀਬ 1 ਕਿਲੋ 200 ਗ੍ਰਾਮ ਹੈ। ਮੁਲਜ਼ਮ ਨੇ ਪੀੜਤ ਨੂੰ ਆਪਣੇ ਝਾਂਸੇ ਵਿਚ ਲੈ ਲਿਆ ਅਤੇ ਕਿਹਾ ਕਿ ਉਹ ਮਜ਼ਦੂਰ ਹਨ, ਜੇਕਰ ਉਹ ਮੂਰਤੀ ਨੂੰ ਵੇਚਣ ਜਾਣਗੇ ਤਾਂ ਖਰੀਦਦਾਰ ਉਹਨਾਂ ਨੂੰ ਚੋਰ ਸਮਝ ਸਕਦਾ ਹੈ। ਇਸ ਲਈ ਉਹ ਚਾਹੁੰਦੇ ਹਨ ਕਿ ਮੂਰਤੀ ਦੀ ਮਾਰਕੀਟ ਕੀਮਤ ਤੋਂ ਕੁਝ ਪੈਸੇ ਘੱਟ ਵਿਚ ਕਿਸੇ ਨੂੰ ਵੇਚ ਦੇਣ।
ਇਹ ਵੀ ਪੜ੍ਹੋ- ਮੁਫ਼ਤ ਬਰਗਰ ਨਾ ਖਿਲਾਉਣ 'ਤੇ ਨੌਜਵਾਨਾਂ 'ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਕੈਸ਼ ਤੇ ਸੋਨੇ ਦੀ ਚੇਨ ਵੀ ਲੁੱਟੀ
ਸ਼ਿਕਾਇਤ ਦੇ ਅਨੁਸਾਰ ਬਾਅਦ ਵਿਚ ਮੁਲਜ਼ਮ ਰਿੰਕੂ ਨੇ ਉਸ ਨੂੰ ਸੋਨੇ ਦੀ ਮੂਰਤੀ ਦਿਖਾਈ। ਸ਼ਿਕਾਇਤਕਰਤਾ ਨੇ ਮੂਰਤੀ ਦੇ ਸੋਨੇ ਦੀ ਸੁੱਧਤਾ ਦੀ ਜਾਂਚ ਜਦੋਂ ਸੁਨਿਆਰੇ ਤੋਂ ਕਰਵਾਈ ਤਾਂ ਪਾਇਆ ਕਿ ਮੂਰਤੀ ਅਸਲੀ ਹੈ। ਸੁਨਿਆਰੇ ਤੋਂ ਪੁਸ਼ਟੀ ਮਿਲਣ ਦੇ ਬਾਅਦ ਨਵੀਨ ਆਪਣੇ ਦੋਸਤ ਦੇ ਨਾਲ ਮਿਲ ਕੇ ਰਿੰਕੂ ਅਤੇ ਉਸ ਦੇ ਸਾਥੀਆਂ ਤੋਂ ਸੋਨੇ ਦੀ ਮੂਰਤੀ ਖਰੀਦਣ ਦੇ ਲਈ ਤਿਆਰ ਹੋ ਗਿਆ। ਮੁਲਜ਼ਮ ਨੇ ਕਥਿਤ ਤੌਰ ’ਤੇ 1.2 ਕਿਲੋਗ੍ਰਾਮ ਮੂਰਤੀ ਦੇ ਲਈ 25 ਲੱਖ ਰੁਪਏ ਦੀ ਮੰਗ ਕੀਤੀ ਅਤੇ ਬਾਅਦ ਵਿਚ ਸੌਦਾ 18 ਲੱਖ ਰੁਪਏ ਵਿਚ ਤੈਅ ਹੋ ਗਿਆ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਜਦੋ ਉਸ ਨੇ ਸੋਨੇ ਮੂਰਤੀ ਖਰੀਦਣ ਦੇ ਲਈ ਰਿੰਕੂ ਨਾਲ ਸੰਪਰਕ ਕੀਤਾ ਤਾਂ ਰਿੰਕੂ ਦੇ ਦੋਸਤ ਨੇ ਉਸਨੂੰ ਮੂਰਤੀ ਖਰੀਦਣ ਦੇ ਲਈ ਯੂ.ਪੀ. ਬੁਲਾਇਆ। ਸ਼ਿਕਾਇਤਕਰਤਾ ਆਪਣੇ ਦੋਸਤ ਦੇ ਨਾਲ ਯੂ.ਪੀ. ਗਿਆ ਅਤੇ ਕਥਿਤ ਤੌਰ ’ਤੇ ਮੁਲਜ਼ਮਾਂ ਨੂੰ 2.40 ਲੱਖ ਰੁਪਏ ਨਕਦ ਦੇ ਦਿੱਤੇ। ਪਰ ਬਾਅਦ ਵਿਚ ਪਾਇਆ ਕਿ ਮੂਰਤੀ ਨਕਲੀ ਹੈ। ਜਿਸਦੇ ਬਾਅਦ ਪੀੜਤ ਸ਼ਿਕਾਇਤਕਰਤਾ ਨੇ ਆਪਣੇ ਨਾਲ ਹੋਈ ਧੋਖਾਧੜੀ ਸ਼ਿਕਾਇਤ ਸੈਕਟਰ-31 ਥਾਣਾ ਪੁਲਸ ਨੂੰ ਦਿੱਤੀ।
ਮਾਮਲੇ ਵਿਚ ਪੀੜਤ ਦੀ ਸ਼ਿਕਾਇਤ ਸਾਹਮਣੇ ਤੱਥਾਂ ਦੀ ਪੁਸ਼ਟੀ ਤੋਂ ਬਾਅਦ ਸੈਕਟਰ-31 ਪੁਲਸ ਨੇ ਰਿੰਕੂ, ਰਾਹੁਲ ਅਤੇ ਉਸ ਦੇ ਭਰਾ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਸੂਤਰਾਂ ਦੇ ਅਨੁਸਾਰ ਪੁਲਸ ਨੇ ਮਾਮਲੇ ਵਿਚ ਇਕ ਮੁਲਜ਼ਮ ਰਿੰਕੂ ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਮਾਮਲੇ ਵਿਚ ਸੈਕਟਰ-31 ਥਾਣਾ ਪੁਲਸ ਅਧਿਕਾਰਿਕ ਰੂਪ ਤੋਂ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।
ਇਹ ਵੀ ਪੜ੍ਹੋ- ਪਿਓ ਨੇ ਕਟਰ ਨਾਲ ਕੱਟਿਆ 8 ਸਾਲਾ ਬੱਚੀ ਦਾ ਗਲਾ, ਕਿਹਾ- 'ਤੇਰੀ ਮਾਂ ਨੂੰ ਵੀ ਇੰਝ ਹੀ ਉਤਾਰਿਆ ਸੀ ਮੌਤ ਦੇ ਘਾਟ'
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਰੇ ਹੋਏ ਮਾਂ-ਪਿਓ ਤੋਂ ਜਾਨ ਦਾ ਖ਼ਤਰਾ ਦੱਸ ਕੇ ਕਰਵਾਇਆ ਵਿਆਹ, ਅਦਾਲਤ ਤੋਂ ਮੰਗੀ ਸੁਰੱਖਿਆ
NEXT STORY