ਚੰਡੀਗਡ਼੍ਹ, (ਪਾਲ)- ਹਰ ਸਾਲ ਹਜ਼ਾਰਾਂ ਦੀ ਗਿਣਤੀ ’ਚ ਮੈਡੀਕਲ ਸਟੂਡੈਂਟਸ ਪਾਸ ਆਊਟ ਹੁੰਦੇ ਹਨ ਪਰ ਇਸ ਦੇ ਬਾਵਜੂਦ ਪੇਂਡੂ ਤੇ ਛੋਟੇ ਸ਼ਹਿਰਾਂ ਵਿਚ ਡਾਕਟਰਾਂ ਦੀ ਬਹੁਤ ਕਮੀ ਹੈ। ਦੁੱਖ ਹੁੰਦਾ ਹੈ ਜਦੋਂ ਇਸ ਤਰ੍ਹਾਂ ਮਰੀਜ਼ਾਂ ਨੂੰ ਡਾਕਟਰਾਂ ਦੀ ਕਮੀ ਝੱਲਣੀ ਪੈਂਦੀ ਹੈ। ਚੰਡੀਗਡ਼੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਐਤਵਾਰ ਨੂੰ ਜੀ. ਐੱਮ. ਸੀ. ਐੱਚ.-32 ਦੇ 27ਵੇਂ ਸਾਲਾਨਾ ਸਮਾਰੋਹ ’ਚ ਪੁੱਜੇ, ਜਿਥੇ ਉਨ੍ਹਾਂ ਨੇ ਡਾਕਟਰਾਂ ਦੀ ਕਮੀ ਸਬੰਧੀ ਕਿਹਾ ਕਿ ਪੇਂਡੂ ਇਲਾਕਿਆਂ ’ਚ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਲਈ ਜਾਇਜ਼ ਕਦਮ ਚੁੱਕਣ ਦੀ ਜ਼ਰੂਰਤ ਹੈ। ਇਸ ਵਿਚ ਸਭ ਤੋਂ ਅਹਿਮ ਉਨ੍ਹਾਂ ਨੂੰ ਇੰਸੈਂਟਿਵ ਦੇਣ ਦੀ ਜ਼ਰੂਰਤ ਹੈ, ਤਾਂ ਕਿ ਉਹ ਵਿਦੇਸ਼ਾਂ ਤੇ ਵੱਡੇ ਹਸਪਤਾਲਾਂ ਦੀ ਬਜਾਏ ਇਨ੍ਹਾਂ ਖੇਤਰਾਂ ਦਾ ਰੁਖ਼ ਕਰਨ ਕਿਉਂਕਿ ਸਾਡੀ ਆਬਾਦੀ ਦਾ ਵੱਡਾ ਹਿੱਸਾ ਇਨ੍ਹਾਂ ਸ਼ਹਿਰਾਂ ਵਿਚ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜੀ. ਐੱਮ. ਸੀ. ਐੱਚ. ਬਿਹਤਰੀਨ ਮੈਡੀਕਲ ਕਾਲਜਾਂ ਵਿਚੋਂ ਇਕ ਹੈ। ਸੰਸਥਾ ਇਨ੍ਹਾਂ ਪੈਰਾਮੈਡੀਕਲ ਕੋਰਸਾਂ ਨੂੰ ਪਡ਼੍ਹਾਉਂਦੇ ਹੋਏ ਪੈਰਾਮੈਡੀਕਲ ਪ੍ਰੋਫੈਸ਼ਨਲਜ਼ ਤੇ ਸਟਾਫ ਨਰਸਾਂ ਦੇ ਪੂਲ ਨੂੰ ਵਧਾਉਣ ’ਚ ਮਹੱਤਵਪੂਰਨ ਯੋਗਦਾਨ ਦੇ ਰਹੀ ਹੈ।
ਆਸ-ਪਾਸ ਦੇ ਏਰੀਆ ’ਚ ਸਿਹਤ ਸਹੂਲਤਾਂ ਸ਼ੁਰੂ ਕਰਨ ਦੀ ਜ਼ਰੂਰਤ
ਬਦਨੌਰ ਨੇ ਕਿਹਾ ਕਿ ਜੀ. ਐੱਮ. ਸੀ. ਐੱਚ. ਨਾ ਸਿਰਫ਼ ਚੰਡੀਗਡ਼੍ਹ ਦੇ ਲੋਕਾਂ, ਸਗੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰ ਪ੍ਰਦੇਸ਼, ਉਤਰਾਖੰਡ ਤੇ ਜੰਮੂ-ਕਸ਼ਮੀਰ ਦੇ ਆਸ-ਪਾਸ ਦੇ ਰਾਜਾਂ ਦੀ ਆਬਾਦੀ ਲਈ ਟੈਰੀਟਰੀ ਪੱਧਰ ਦੀ ਦੇਖਭਾਲ ਮੁਹੱਈਆ ਕਰਨ ’ਚ ਸਭ ਤੋਂ ਅੱਗੇ ਹੈ। ਮੇਰੀ ਇੱਛਾ ਹੈ ਕਿ ਆਸ-ਪਾਸ ਦੇ ਰਾਜਾਂ ਵਿਚ ਵੀ ਇਸੇ ਤਰ੍ਹਾਂ ਦੀਆਂ ਸਿਹਤ ਦੇਖਭਾਲ ਸਹੂਲਤਾਂ ਮੁਹੱਈਆ ਕੀਤੀਆਂ ਜਾ ਸਕਣ।
ਟਾਪ-10 ’ਚ ਸ਼ਾਮਲ ਜੀ. ਐੱਮ. ਸੀ. ਐੱਚ.
ਪ੍ਰੋਗਰਾਮ ਵਿਚ ਮੌਜੂਦ ਡਾਇਰੈਕਟਰ ਪ੍ਰੋ. ਬੀ. ਐੱਸ. ਚਵਨ ਨੇ ਕਿਹਾ ਕਿ 1991 ਵਿਚ ਇਸ ਦਿਨ, ਜਦੋਂ ਇਸ ਕਾਲਜ ’ਚ 50 ਐੱਮ. ਬੀ. ਬੀ. ਐੱਸ. ਸਟੂਡੈਂਟਸ ਦੇ ਪਹਿਲੇ ਬੈਚ ਨੂੰ ਭਰਤੀ ਕੀਤਾ ਗਿਆ ਸੀ, ਉਦੋਂ ਤੋਂ ਇਸ ਦਿਨ ਨੂੰ ਜੀ. ਐੱਮ. ਸੀ. ਐੱਚ. ਦੇ ਸਲਾਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਜਿਥੋਂ ਤਕ ਮੈਡੀਕਲ ਪ੍ਰੋਫੈਸ਼ਨਲਾਂ ਦੀ ਟ੍ਰੇਨਿੰਗ ਦੀ ਗੱਲ ਹੈ ਤਾਂ ਇਸ ਸਾਲ ਅਸੀਂ ਦੇਸ਼ ਦੇ ਟਾਪ-10 ਮੈਡੀਕਲ ਕਾਲਜਾਂ ਵਿਚੋਂ ਇਕ ਹਾਂ।
ਇਸ ਸਾਲ ਸਾਡੇ ਪਹਿਲੇ 4 ਐੱਮ. ਬੀ. ਬੀ. ਐੱਸ. ਸਟੂਡੈਂਟ ਟਾਪ 100 ਆਲ ਇੰਡੀਆ ਐੱਨ. ਈ. ਈ. ਟੀ. ਰੈਂਕ ਤੋਂ ਹਨ। ਸਾਡੀ ਐੱਮ. ਡੀ./ਐੱਮ. ਐੱਸ. ਸੀਟਾਂ ਨੂੰ 119 ਤੋਂ 125 ਤਕ ਵਧਾ ਦਿੱਤਾ ਗਿਆ ਹੈ ਤੇ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਸੀਟਾਂ ਨੂੰ 140 ਤਕ ਕਰ ਦਿੱਤਾ ਜਾਵੇਗਾ ਤੇ ਐੱਮ. ਸੀ. ਆਈ. ਨੇ 2019 ਲਈ ਇਨ੍ਹਾਂ ਵਾਧੂ ਸੀਟਾਂ ਲਈ ਪਹਿਲਾਂ ਤੋਂ ਹੀ ਇੰਸਪੈਕਸ਼ਨ ਕਰ ਲਈ ਹੈ।
ਹੈਲਦੀ ਲਾਈਫ ਸਟਾਈਲ ਅਪਨਾਉਣਾ ਜ਼ਰੂਰੀ
ਵੀ. ਪੀ. ਸਿੰਘ ਬਦਨੌਰ ਨੇ ਵਧਦੀਆਂ ਨਾਨ ਕਮਿਊਨੀਕੇਬਲ ਡਿਸੀਜ਼ਜ਼ ਸਬੰਧੀ ਕਿਹਾ ਕਿ ਖ਼ਰਾਬ ਲਾਈਫ ਸਟਾਈਲ ਦੀ ਬਦੌਲਤ ਕਈ ਬੀਮਾਰੀਆਂ ਵਧ ਰਹੀਆਂ ਹਨ, ਜਿਸ ਵਿਚ ਖਾਸ ਕਰਕੇ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਤੇ ਹਾਰਟ ਡਿਸੀਜ਼ਜ਼ ਹਨ। ਇਨ੍ਹਾਂ ਬੀਮਾਰੀਆਂ ਤੋਂ ਬਚਣ ਲਈ ਹੈਲਦੀ ਖਾਣਾ ਤੇ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਰੂਰੀ ਹੈ।
ਸੀ. ਐੱਲ. ਟੀ. ਏ. ਨਾਲ 20 ਸਾਲਾਂ ਬਾਅਦ ਨਵੀਂ ਲੀਜ਼ ਸਾਈਨ ਕਰੇਗਾ ਪ੍ਰਸ਼ਾਸਨ
NEXT STORY