ਮਮਦੋਟ (ਸੰਜੀਵ) - ਭਾਰਤ-ਪਾਕਿ ਸਰਹੱਦ ਤੋਂ ਬੀ.ਐੱਸ.ਐੱਫ. ਦੀ 29 ਬਟਾਲੀਅਨ ਚੌਕੀ ਮੱਬੋ ਦੇ ਬੀ.ਪੀ. ਨੰਬਰ 197/1 ਤੋਂ ਇਕ ਘੁਸਪੈਠੀਏ ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘੁਸਪੈਠੀਏ ਦੀ ਤਲਾਸ਼ੀ ਲੈਣ 'ਤੇ ਉਸ ਤੋਂ ਸਾਬਣ ਅਤੇ ਗਲੇ ਦੀ ਚੈਨ ਬਰਾਮਦ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਵਿਅਕਤੀ ਦੀ ਪਛਾਣ 70 ਸਾਲ ਬਜ਼ੁਰਗ ਹਨੀਫ ਪੁੱਤਰ ਅਲਾਦੀਨ ਦੀਨ ਪਿੰਡ ਰਤਨੇ ਵਾਲਾ ਥਾਣਾ ਗੰਡਾ ਸਿੰਘ ਜ਼ਿਲਾ ਕਸੂਰ (ਪਾਕਿ) ਵਜੋਂ ਹੋਈ ਹੈ।
ਰਾਜਾ ਵੜਿੰਗ 'ਤੇ ਲੱਗੇ ਅਕਾਲੀ ਨੇਤਾ ਨੂੰ ਅਗਵਾ ਕਰਵਾਉਣ ਦੇ ਦੋਸ਼ (ਵੀਡੀਓ)
NEXT STORY