ਲੁਧਿਆਣਾ, (ਸੇਠੀ)- ਮਸ਼ਹੂਰ ਜਿਮ ਸੇਵਾਵਾਂ ਮੁਹੱਈਆ ਕਰਵਾ ਰਹੀ ਪ੍ਰਮੁੱਖ ਜਿਮ ਚੇਨ ਤਲਵਾਕਰ ’ਤੇ ਡੀ. ਜੀ. ਜੀ. ਐੱਸ. ਟੀ. ਇੰਟੈਲੀਜੈਂਸ ਵੱਲੋਂ ਰੇਡ ਮਾਰਨ ਦੀ ਖ਼ਬਰ ਹੈ। ਜਿਮ ਚੇਨ ਗਾਹਕਾਂ ਤੋਂ 18 ਫੀਸਦੀ ਜੀ. ਐੱਸ. ਟੀ. ਤਾਂ ਵਸੂਲ ਰਹੀ ਸੀ ਪਰ ਇਸ ਨੂੰ ਵਿਭਾਗ ਕੋਲ ਜਮ੍ਹਾ ਨਹੀਂ ਕਰਵਾ ਰਹੀ ਸੀ। ਇਹ ਡੀ. ਜੀ. ਜੀ. ਐੱਸ. ਟੀ. ਇੰਟੈਲੀਜੈਂਸ, ਲੁਧਿਆਣਾ ਦੀਆਂ ਟੀਮਾਂ ਵੱਲੋਂ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਜਿਮ ਕੰਪਲੈਕਸਾਂ ’ਤੇ ਸਰਚ ਦੌਰਾਨ ਸਾਹਮਣੇ ਆਇਆ ਹੈ।
ਏ. ਡੀ. ਜੀ. ਗੁਰਸ਼ਰਨ ਸਿੰਘ ਦੇ ਨਿਰਦੇਸ਼ਾਂ ’ਤੇ ਵਧੀਕ ਡਾਇਰੈਕਟਰ ਨਿਤਿਨ ਸੈਣੀ ਦੀ ਅਗਵਾਈ ’ਚ ਲੁਧਿਆਣਾ ਦੇ ਸਿਲਵਰ ਆਰਕ ਮਾਲ ’ਚ ਅੰਮ੍ਰਿਤਸਰ ਦੇ ਸਿਟੀ ਮਾਲ ਵਿਚ ਵਿਭਾਗੀ ਟੀਮਾਂ ਨੇ ਛਾਪਾ ਮਾਰਿਆ। ਵਿਭਾਗੀ ਸੂਤਰਾਂ ਮੁਤਾਬਕ ਗੁਪਤ ਸੂਚਨਾ ਦੇ ਅਾਧਾਰ ’ਤੇ ਹੋਈ ਇਸ ਕਾਰਵਾਈ ਵਿਚ ਵਿਭਾਗ ਦੇ ਹੱਥ ਅਹਿਮ ਸੁਰਾਗ ਲੱਗੇ ਹਨ। ਪਤਾ ਲੱਗਾ ਹੈ ਕਿ ਉਕਤ ਕੰਪਲੈਕਸ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਗਾਹਕਾਂ ਤੋਂ 18 ਫੀਸਦੀ ਦੇ ਹਿਸਾਬ ਨਾਲ ਜੀ. ਐੱਸ. ਟੀ. ਤਾਂ ਵਸੂਲਦੇ ਰਹੇ ਪਰ ਸਰਕਾਰ ਦੇ ਖਜ਼ਾਨੇ ਵਿਚ ਜਮ੍ਹਾ ਨਹੀਂ ਕਰਵਾਇਆ। ਅੰਦਾਜ਼ੇ ਮੁਤਾਬਕ ਕਰੀਬ ਤਿੰਨ ਕਰੋਡ਼ ਦੀ ਬਿਲਿੰਗ ਕੀਤੀ ਗਈ ਹੈ। ਵਿਭਾਗ ਨੇ ਇਸ ਛਾਪੇਮਾਰੀ ’ਚ 50 ਤੋਂ 60 ਲੱਖ ਵਸੂਲੇ ਹਨ। ®ਧਿਆਨਦੇਣਯੋਗ ਹੈ ਕਿ ਉਕਤ ਜਿਮ ਚੇਨ ਦੇ ਪੈਨ ਇੰਡੀਆ 82 ਜਿਮ ਹਨ। ਉਥੇ ਵੀ ਵਿਭਾਗ ਨੂੰ ਅਜਿਹੀ ਚੋਰੀ ਹੋਣ ਦਾ ਅੰਦਾਜ਼ਾ ਹੈ।
ਨਿਰਮਲ ਨਗਰ ’ਚ ਰਾਤ 9.15 ਵਜੇ ਗੰਨ ਪੁਆਇੰਟ ’ਤੇ 4.30 ਲੱਖ ਲੁੱਟੇ
NEXT STORY