ਜਲਾਲਾਬਾਦ,(ਸੇਤੀਆ,ਨਿਖੰਜ): ਹਲਕੇ ਦੇ ਬਿਹਤਰ ਵਿਕਾਸ ਲਈ ਸੱਤਾਧਾਰੀ ਪਾਰਟੀ ਨਾਲ ਸਬੰਧਤ ਵਿਧਾਇਕ ਹੀ ਵਧੇਰੇ ਕੰਮ ਕਰ ਸਕਦਾ ਹੈ, ਤੇ ਜਿਸ ਤਰ੍ਹਾਂ ਹਲਕੇ ਦੇ ਵੋਟਰਾਂ ਤੇ ਸਪੋਟਰਾਂ ਦਾ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ। ਉਸ ਤੋਂ ਇੰਝ ਲੱਗਦਾ ਹੈ ਕਿ ਜਲਾਲਾਬਾਦ ਦੇ ਸੂਝਵਾਨ ਵੋਟਰ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਆਵਲਾ ਨੂੰ ਸ਼ਾਨਦਾਰ ਵੋਟਾਂ ਦੇ ਫਰਕ ਨਾਲ ਜੇਤੂ ਬਣਾ ਕੇ ਪੰਜਾਬ ਵਿਧਾਨ ਸਭਾ 'ਚ ਆਪਣੇ ਨੁਮਾਇੰਦੇ ਵਜੋਂ ਭੇਜਣਗੇ । ਇਹ ਵਿਚਾਰ ਕਾਂਗਰਸ ਉਮੀਦਵਾਰ ਰਮਿੰਦਰ ਆਵਲਾ ਦੇ ਸਪੁੱਤਰ ਜਤਿਨ ਆਵਲਾ ਨੇ ਪਿੰਡ ਤਾਰੇ ਵਾਲਾ ਵਿਖੇ ਸਾਬਕਾ ਚੇਅਰਮੈਨ ਬਲਦੇਵ ਰਾਜ ਪੰਧੂ ਦੇ ਗ੍ਰਹਿ ਵਿਖੇ ਪਤਵੰਤਿਆਂ ਨਾਲ ਕੀਤੀ ਮੀਟਿੰਗ ਦੌਰਾਨ ਪ੍ਰਗਟ ਕੀਤੇ ।
ਇਸ ਮੌਕੇ ਉਨ੍ਹਾਂ ਨਾਲ ਯੂਥ ਕਾਂਗਰਸ ਆਗੂ ਗੁਰਜੋਤ ਸੰਧੂ ਐਨਐਸਯੂਆਈ ਪ੍ਰਧਾਨ ਚੰਡੀਗੜ੍ਹ , ਬਲਦੇਵ ਰਾਜ ਸਾਬਕਾ ਚੇਅਰਮੈਨ, ਸਹਿਜਪਾਲ ਬਰਾੜ੍ਹ, ਨਵਨੀਤ ਕੰਬੋਜ, ਗਗਨ ਕੰਬੋਜ, ਦਰਪਣ ਹਾਂਡਾ ਪਿੰਡੀ, ਸਾਵਣ ਮੱਲ ਥਿੰਦ, ਜਗਦੇਵ ਰਾਜ ਪੰਧੂ , ਲਛਮਣ ਦਾਸ, ਬਲਕਾਰ ਮਹਿਰੋਕ, ਸੁਖਦੇਵ ਮਹਿਰੋਕ, ਬਿੱਟੂ, ਮਨਦੀਪ ਸਿੰਘ, ਜਸਪ੍ਰੀਤ ਬਰਾੜ੍ਹ, ਕਮਲ ਮੱਕੜ, ਜਗਸੀਰ ਸਿੰਘ, ਮਿੱਠੀ ਸਿੰਘ, ਹੈਪੀ ਜੋਸਨ, ਪ੍ਰਿਤਪਾਲ ਬਰਾੜ੍ਹ, ਗੁਰਲਿਆਕਤ ਸਿੰਘ ਆਦਿ ਮੌਜੂਦ ਸਨ। ਉਨ੍ਹਾਂ ਕਿਹਾ ਕਿ ਲੋਕ ਸੇਵਾ ਦੀ ਭਾਵਨਾ ਸਾਡੇ ਪਰਿਵਾਰ ਨੂੰ ਗੁੜ੍ਹਤੀ ਸਵ. ਦਾਦਾ ਹਰਭਜਨ ਆਵਲਾ ਤੋਂ ਮਿਲੀ ਹੈ । ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਵਾਰ ਹਲਕੇ ਦੇ ਵੋਟਰ ਜਲਾਲਾਬਾਦ ਖੇਤਰ ਦੀ ਬਿਹਤਰੀ ਲਈ ਕਾਂਗਰਸ ਪਾਰਟੀ ਨੂੰ ਸ਼ਾਨਦਾਰ ਫ਼ਰਕ ਨਾਲ ਜੇਤੂ ਬਣਾ ਕੇ ਭੇਜਣਗੇ । ਜਤਿਨ ਆਵਲਾ ਨੇ ਲੋਕਾਂ ਨੂੰ ਵਿਸ਼ਵਾਸ਼ ਦਿਲਾਇਆ ਕਿ ਕਾਂਗਰਸ ਪਾਰਟੀ ਦੇ ਉਮੀਂਦਵਾਰ ਰਮਿੰਦਰ ਆਵਲਾ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤਾਂਕਿ ਹਲਕੇ ਦੇ ਵਿਕਾਸ ਨੂੰ ਅੱਗੇ ਤੋਰਿਆ ਜਾਵੇ।
ਧੋਖਾਦੇਹੀ ਕਰਨ ਦੇ ਮਾਮਲੇ 'ਚ 4 ਲੋਕਾਂ 'ਤੇ ਪਰਚਾ ਦਰਜ
NEXT STORY