ਅਬੋਹਰ (ਸੁਨੀਲ)-ਸੀਤੋ ਗੁੰਨੋ ਵਾਸੀ ਇਕ ਵਿਅਕਤੀ ਨਾਲ ਬੱਸਾਂ ਲੈ ਕੇ ਉਸ ਨੂੰ ਰੁਪਏ ਨਾ ਦੇ ਕੇ ਧੋਖਾਦੇਹੀ ਕਰਨ ਦੇ ਮਾਮਲੇ 'ਚ ਥਾਣਾ ਸਿਟੀ ਨੰ. 1 ਦੀ ਪੁਲਸ ਨੇ 4 ਲੋਕਾਂ 'ਤੇ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਰਵੀ ਗੋਦਾਰਾ ਪੁੱਤਰ ਮੰਨੀਰਾਮ ਵਾਸੀ ਸੀਤੋ ਗੁੰਨੋ ਨੇ ਦੱਸਿਆ ਕਿ ਬੀਤੇ ਮਹੀਨੇ ਜ਼ਿਲਾ ਝੁਨਝੁਨੂੰ ਦੇ ਪਿੰਡ ਕਲਪਵਾੜੀ ਵਾਸੀ ਸ਼ਲੈਂਦਰ ਸਿੰਘ, ਪਿੰਡ ਬੱਗੜ ਵਾਸੀ ਸੁਰੇਸ਼ ਜਾਖੜ, ਹਨੂਮਾਨਗੜ੍ਹ ਵਾਸੀ ਹੰਨੀ ਸ਼ਰਮਾ ਅਤੇ ਰਾਜਸਥਾਨ ਦੇ ਰਾਏ ਸਿੰਘ ਨਗਰ ਵਾਸੀ ਅਮਿਤ ਪੁਰੀ ਨੇ ਉਸ ਨੂੰ ਸਿਰਫ 51 ਹਜ਼ਾਰ ਰੁਪਏ ਦੇ ਕੇ 2 ਬੱਸਾਂ ਲੈ ਲਈਆਂ ਪਰ ਉਸ ਤੋਂ ਬਾਅਦ ਉਸ ਨੂੰ ਕੋਈ ਪੈਸਾ ਨਹੀਂ ਦਿੱਤਾ, ਜਿਸ 'ਤੇ ਉਸ ਨੇ ਇਸ ਗੱਲ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਉਕਤ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਮਿਸਤਰੀ ਨੇ ਦਿਹਾੜੀਦਾਰ ਨੂੰ ਕੰਮ ਦੌਰਾਨ ਪਿਲਾਈ ਸ਼ਰਾਬ, ਛੱਤ ਤੋਂ ਡਿੱਗਣ ਕਾਰਨ ਮੌਤ
NEXT STORY