ਜਲਾਲਾਬਾਦ (ਨਿਖੰਜ) - 2019 ਦੀਆਂ ਲੋਕ ਸਭਾ ਚੋਣਾਂ ਦੇ ਸਬੰਧ 'ਚ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਕਾਂਗਰਸ ਵਰਕਰਾਂ ਅਤੇ ਆਗੂਆਂ ਦੇ ਵਲੋਂ ਨੁੱਕੜ ਮੀਟਿੰਗਾਂ ਕੀਤੀਆ ਜਾ ਰਹੀਆਂ ਹਨ। ਇਸ ਸਬੰਧ 'ਚ ਅੱਜ ਜਲਾਲਾਬਾਦ ਦੇ ਯੂਥ ਆਗੂ ਕਾਕਾ ਕੰਬੋਜ਼ ਦੇ ਗ੍ਰਹਿ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ 'ਚ ਪਿੰਡਾਂ ਦੇ ਵਰਕਰਾਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ। ਇਸ ਮੌਕੇ ਆਉਣ ਵਾਲੀਆਂ ਚੋਣਾਂ ਦੇ ਸਬੰਧ 'ਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਦੀ ਹਾਈਕਮਾਨ ਯੂਥ ਵਰਗ ਨੂੰ ਲੈ ਕੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਟਿਕਟ ਮੈਨੂੰ ਦਿੰਦੀ ਹੈ ਤਾਂ ਮੈਂ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਭਰ ਤਿਆਰ ਹਾਂ।
ਵਰਨਯੋਗ ਗੱਲ ਇਹ ਹੈ ਕਿ ਹਲਕਾ ਫਿਰੋਜ਼ਪੁਰ ਦੀ ਸੀਟ ਪੰਜਾਬ ਭਰ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਲਕਾ ਫ਼ਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਹਰਸਿਮਰਤ ਕੌਰ ਬਾਦਲ ਨੂੰ ਚੋਣ ਮੈਦਾਨ 'ਚ ਉਤਾਰਨ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਸ ਚਰਚਾ ਦੇ ਸਬੰਧ 'ਚ ਯੂਥ ਵਰਗ ਦੇ ਆਗੂ ਕਾਕਾ ਕੰਬੋਜ਼ ਨੇ ਚਿਤਾਵਨੀ ਦਿੰਦੇ ਹੋਏ ਐਲਾਨ ਕੀਤਾ ਕਿ ਜੇਕਰ ਬੀਬਾ ਹਰਸਿਮਰਤ ਕੌਰ ਦੇ ਖਿਲਾਫ ਕਾਂਗਰਸ ਪਾਰਟੀ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਟਿਕਟ ਦਿੰਦੀ ਹੈ ਤਾਂ ਮੈਂ ਇਹ ਸੀਟ ਵੱਡੀ ਲੀਡ 'ਚ ਜਿੱਤ ਕੇ ਕਾਂਗਰਸ ਦੀ ਝੋਲੀ ਪਾਵਾਗਾਂ। ਕਾਕਾ ਕੰਬੋਜ਼ ਨੇ ਕਿਹਾ ਕਿ ਸਾਡੀ ਕੰਬੋਜ਼ ਬਿਰਦਾਰੀ ਦਾ ਵੋਟ ਬੈਂਕ ਇਸ ਹਲਕੇ 'ਚ ਸਭ ਤੋਂ ਜਿਆਦਾ ਹੈ ਅਤੇ ਮੇਰੇ ਕੰਬੋਜ਼ ਬਿਰਾਦਰੀ ਤੋਂ ਇਲਾਵਾ ਹੋਰਨਾਂ ਬਿਰਾਦਰੀਆਂ ਨਾਲ ਵੀ ਗੂੜ੍ਹੇ ਸਬੰਧ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀ ਅਗਵਾਈ 'ਚ ਪੰਜਾਬ ਦੀਆਂ 13 ਦੀਆਂ 13 ਸੀਟਾਂ 'ਤੇ ਜਿੱਤ ਹਾਸਲ ਕੀਤੀ ਜਾਵੇਗੀ।
ਸੌਦਾ ਸਾਧ ਦੀ ਮੁਆਫੀ ’ਤੇ ਸੁਖਬੀਰ ਅਤੇ ਵਰਕਰ ਦੀ ‘ਆਡੀਓ ਵਾਇਰਲ’ (ਵੀਡੀਓ)
NEXT STORY