ਚੰਡੀਗੜ੍ਹ- ਪੰਜਾਬ ਕਾਂਗਰਸ 'ਚ ਚੱਲ ਰਹੇ ਅੰਦਰੂਨੀ ਮਤਭੇਦਾਂ ਦੇ ਦਰਮਿਆਨ ਸ਼ਨੀਵਾਰ ਨੂੰ ਇੱਕ ਹੋਰ ਅਹਿਮ ਸਿਆਸੀ ਮੀਟਿੰਗ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਰਾਣਾ ਗੁਰਜੀਤ ਸਿੰਘ ਦੀ ਰਿਹਾਇਸ਼ 'ਤੇ ਪਹੁੰਚੇ, ਜਿੱਥੇ ਚਰਨਜੀਤ ਸਿੰਘ ਚੰਨੀ ਧੜੇ ਨਾਲ ਸਬੰਧਿਤ ਸੀਨੀਅਰ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ-ਕਹਿਰ ਓ ਰੱਬਾ: ਭਿਆਨਕ ਹਾਦਸੇ 'ਚ ਪਿਓ-ਪੁੱਤ ਦੀ ਮੌਤ, ਸੜਕ 'ਤੇ ਵਿੱਛੀਆਂ ਲਾਸ਼ਾਂ
ਇਸੇ ਮੀਟਿੰਗ ਵਿਚਾਲੇ ਕੁਲਬੀਰ ਸਿੰਘ ਜ਼ੀਰਾ ਦੀ ਪੋਸਟ ਸਾਹਮਣੇ ਆਈ ਹੈ। ਜਿਸ 'ਚ ਉਨ੍ਹਾਂ ਨੇ ਲਿਖਿਆ ਕਿ "ਜੰਗਲ ਵਿੱਚ ਬਹੁਤ ਸਾਰੇ ਗਿੱਦੜ ਅਤੇ ਹੋਰ ਜਾਨਵਰ ਹਨ ਪਰ ਸ਼ੇਰ ਸਿਰਫ਼ ਇੱਕ ਹੀ ਹੋਵੇਗਾ ਅਤੇ ਜੇਕਰ ਇਹ ਇਕੱਲਾ ਵੀ ਹੈ ਤਾਂ ਵੀ ਇਹ ਜੰਗਲ ਦਾ ਰਾਜਾ ਹੁੰਦਾ। ਇਹ ਸਿਰਫ਼ ਇੱਕ ਵਰਣਨ ਹੀ ਨਹੀਂ ਸਗੋਂ ਇੱਕ ਸਪੱਸ਼ਟ ਐਲਾਨ ਵੀ ਹੈ।" ਹਾਲਾਂਕਿ ਇਸ ਪੋਸਟ ਨੇ ਇਕ ਵਾਰ ਫਿਰ ਸਿਆਸਤ 'ਚ ਹਲਚਲ ਮਚਾ ਦਿੱਤਾ ਹੈ। ਦੱਸ ਦੇਈਏ ਸਾਂਝੀ ਕੀਤੀ ਤਸਵੀਰ ਅੱਜ ਦੀ ਹੀ ਹੈ, ਜਿਸ 'ਚ ਕੁਲਬੀਰ ਸਿੰਘ ਜ਼ੀਰਾ ਖੁਦ ਰਾਜਾ ਵੜਿੰਗ ਨਾਲ ਮੌਜੂਦ ਹਨ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਮੁਲਜ਼ਮ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ ’ਚ ਰਾਹੁਲ ਗਾਂਧੀ ਦੇ ਚਿਹਰੇ ’ਤੇ ਲੜੀਆਂ ਜਾਣਗੀਆਂ 2027 ਦੀਆਂ ਵਿਧਾਨ ਸਭਾ ਚੋਣਾਂ : ਬਘੇਲ
NEXT STORY