ਇੰਟਰਨੈਸ਼ਨਲ ਡੈਸਕ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆ ਤੇ ਆਸਟ੍ਰੇਲੀਆ ਦੇ ਅਧਿਕਾਰਤ ਦੌਰਿਆਂ ਮਗਰੋਂ ਨਿਊਜ਼ੀਲੈਂਡ ਪਹੁੰਚੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਲਕਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ 'ਚ ਹੋਏ ਵਿਕਾਸ ਦੀ ਰੱਜ ਕੇ ਤਾਰੀਫ਼ ਕੀਤੀ। ਆਕਲੈਂਡ 'ਚ 'ਭਾਰਤ-ਨਿਊਜ਼ੀਲੈਂਡ ਬਿਜ਼ਨੈੱਸ ਅਤੇ ਸਪੋਰਟਸ ਐਂਗੇਜਮੈਂਟ' ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਲਕਸਨ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਭਾਰਤ ਦੇ ਬਹੁਤ ਵੱਡੇ ਫੈਨ ਰਹੇ ਹਨ।
ਕ੍ਰਿਸਟੋਫਰ ਲਕਸਨ ਨੇ 1990 ਦੇ ਦਹਾਕੇ ਵਿੱਚ 'ਹਿੰਦੁਸਤਾਨ ਲੀਵਰ' (ਯੂਨੀਲੀਵਰ) ਲਈ ਕੰਮ ਦੌਰਾਨ ਆਪਣੀ ਪਹਿਲੀ ਭਾਰਤ ਯਾਤਰਾ ਨੂੰ ਯਾਦ ਕੀਤਾ। ਉਨ੍ਹਾਂ ਕਿਹਾ, "ਮੈਨੂੰ ਯਾਦ ਹੈ ਜਦੋਂ ਮੈਂ 90 ਦੇ ਦਹਾਕੇ ਦੇ ਅਖੀਰ 'ਚ ਭਾਰਤ ਜਾਂਦਾ ਸੀ, ਤਾਂ ਲੋਕਾਂ ਨੂੰ ਹੱਥਾਂ 'ਚ ਸਿੱਕਿਆਂ ਦੇ ਰੂਪ ਵਿੱਚ ਦਿਹਾੜੀ ਮਿਲਦੀ ਸੀ। ਪਰ ਅੱਜ ਪੀ.ਐੱਮ. ਮੋਦੀ ਦੀ ਅਗਵਾਈ 'ਚ ਦੇਸ਼ ਦੇ 25 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਆ ਚੁੱਕੇ ਹਨ ਅਤੇ ਮਿਡਲ ਕਲਾਸ ਲੋਕਾਂ ਦੀ ਗਿਣਤੀ 44 ਕਰੋੜ ਤੱਕ ਪਹੁੰਚ ਗਈ ਹੈ।"
ਇਹ ਵੀ ਪੜ੍ਹੋ- ਸ਼ੂਗਰ ਦੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ ; ਹੁਣ ਰੋਜ਼-ਰੋਜ਼ ਇੰਸੁਲਿਨ ਲਗਵਾਉਣ ਦਾ ਝੰਜਟ ਖ਼ਤਮ
ਸੰਬੋਧਨ ਦੌਰਾਨ ਲਕਸਨ ਨੇ ਲਾਓਸ 'ਚ ਪੀ.ਐੱਮ. ਮੋਦੀ ਨਾਲ ਹੋਈ ਆਪਣੀ ਪਹਿਲੀ ਮੁਲਾਕਾਤ ਨੂੰ ਵੀ ਯਾਦ ਕੀਤਾ। ਇਸ ਮੁਲਾਕਾਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਮੋਦੀ ਨੇ ਉਨ੍ਹਾਂ ਨੂੰ ਭਾਰਤ 'ਚ ਏਅਰਪੋਰਟ ਅਤੇ ਯੂਨੀਵਰਸਿਟੀਆਂ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਬਾਰੇ ਦੱਸਿਆ ਸੀ, ਜਿਸ ਨੂੰ ਸੁਣ ਕੇ ਮੈਂ ਕਾਫ਼ੀ ਇੰਪ੍ਰੈੱਸ ਹੋਇਆ ਸੀ।
ਉਨ੍ਹਾਂ ਅੱਗੇ ਕਿਹਾ ਕਿ ਦੋਵਾਂ ਦੇਸ਼ਾਂ ਕੋਲ ਖੇਤੀਬਾੜੀ, ਭੋਜਨ, ਟੂਰਿਜ਼ਮ, ਸਿੱਖਿਆ ਅਤੇ ਟੈਕਨਾਲੋਜੀ ਦੇ ਸੈਕਟਰ 'ਚ ਸਹਿਯੋਗ ਵਧਾਉਣ ਦੇ ਵੱਡੇ ਮੌਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਸਾਨੂੰ ਇੱਕ ਖੇਤੀਬਾੜੀ ਪ੍ਰਧਾਨ ਦੇਸ਼ ਵਜੋਂ ਜਾਣਿਆ ਜਾਂਦਾ ਸੀ ਪਰ ਹੁਣ ਅਸੀਂ ਦੁਨੀਆ 'ਚ ਰਾਕੇਟ ਲਾਂਚ ਕਰਨ ਵਾਲੇ ਸਭ ਤੋਂ ਵੱਡੇ ਦੇਸ਼ਾਂ 'ਚੋਂ ਤੀਜੇ ਨੰਬਰ 'ਤੇ ਹਾਂ। ਇਸ ਮਗਰੋਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਆਪਣੇ ਭਾਸ਼ਣ ਦਾ ਅੰਤ ਭਾਰਤੀ ਅੰਦਾਜ਼ ਵਿੱਚ "ਧੰਨਵਾਦ" ਕਹਿ ਕੇ ਕੀਤਾ, ਜਿਸ ਨੇ ਉੱਥੇ ਮੌਜੂਦ ਸਾਰੇ ਮਹਿਮਾਨਾਂ ਦਾ ਦਿਲ ਜਿੱਤ ਲਿਆ।
ਇਹ ਵੀ ਪੜ੍ਹੋ- ਹੁਣ ਨਹੀਂ ਮਾਰਨੇ ਪੈਣਗੇ ਅੰਬੈਸੀਆਂ ਦੇ ਗੇੜੇ ! ਸਿਰਫ਼ 48 ਘੰਟੇ 'ਚ ਮਿਲੇਗਾ ਵੀਜ਼ਾ, ਜਾਣੋ ਸਾਊਦੀ ਦਾ ਪੂਰਾ ਪਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ ਦੀ ਪਹਿਲੀ ਬੁਲੇਟ ਟਰੇਨ ਲਈ ਨਿਕਲੀਆਂ ਭਰਤੀਆਂ, 1.25 ਲੱਖ ਤੱਕ ਮਿਲੇਗੀ ਤਨਖਾਹ
NEXT STORY